ਸਵਾਮੀ ਵਿਵੇਕਾਨੰਦ ਗਰੁੱਪ ‘ਚ ਹੋਇਆ ਸਪੋਨਟੈਨੀਆ 2024" ਦਾ ਆਗਾਜ਼ ਮੁੱਖ ਮੰਤਰੀ ਭਗਵੰਤ ਮਾਨ ਵੀ ਰਹੇ ਇਸ ਪ੍ਰੋਗਰਾਮ ਦਾ ਹਿੱਸਾ - ਚੇਅਰਮੈਨ ਗਰਗ ਮੁਖ ਮਹਿਮਾਨ ਵਜੋਂ ਐਮ.ਐਲ.ਏ. ਰਾਜਪੁਰਾ ਸ੍ਰੀਮਤੀ ਨੀਨਾ ਮਿੱਤਲ ਨੇ ਸ਼ਿਰਕਤ ਕੀਤੀ ਰਾਜਪੁਰਾ( ਤਰੁਣ ਸ਼ਰਮਾ)ਅੱਜ ਸਵਾਮੀ ਵਿਵੇਕਾਨੰਦ ਗਰੁੱਪ ਆਫ ਕਾਲਜ ਵਿੱਚ ਸਲਾਨਾ ਪ੍ਰੋਗਰਾਮ "ਸਪੋਨਟੈਨੀਆ 2024" ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਸ਼ੁਭ ਆਰੰਭ ਮੁਖ ਮਹਿਮਾਨ ਐਮ.ਐਲ.ਏ. ਰਾਜਪੁਰਾ ਸ੍ਰੀਮਤੀ ਨੀਨਾ ਮਿੱਤਲ, ਜਿੰਮਬਾਵੇ ਦੂਤਾਵਾਸ ਨਵੀਂ ਦਿੱਲੀ ਤੋਂ ਲਵਮੋਰ ਐਨਕਿਊਬ, ਚੇਅਰਮੈਨ ਸੁਆਮੀ ਵਿਵੇਕਾਨੰਦ ਗਰੁੱਪ ਸ੍ਰੀ ਅਸ਼ਵਨੀ ਗਰਗ ਜੀ, ਪ੍ਰੈਜੀਡੈਂਟ ਸੁਆਮੀ ਵਿਵੇਕਾਨੰਦ ਗਰੁੱਪ ਸ੍ਰੀ ਅਸ਼ੋਕ ਗਰਗ ਜੀ ਨੇ ਜੋਤ ਜਗਾ ਕੇ ਕੀਤਾ । ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਦੋ ਦਿਨ ਚੱਲਦਾ ਹੈ ਜਿਸ ਵਿੱਚ ਵੱਖ-ਵੱਖ ਚਾਰ ਹਾਊਸ ਦੇ ਬੱਚੇ ਗਰੁੱਪ ਦੇ ਵਿੱਚ ਭਾਗ ਲੈਂਦੇ ਹਨ ਅਤੇ ਵੱਖ-ਵੱਖ ਕਲਾਕਾਰੀਆਂ ਜਿਸ ਵਿੱਚ ਗਿੱਧਾ- ਭੰਗੜਾ ,ਸੋਲੋ ਡਾਂਸ, ਗਾਇਕੀ ,ਫੈਸ਼ਨ ਸ਼ੋ, ਸਵਾਲ ਜਵਾਬ ਮੁਕਾਬਲੇ, ਵਿਰਾਸਤ-ਏ-ਭਾਰਤ, ਇੰਟਰਨੈਸ਼ਨਲ ਵਿਦਿਆਰਥੀਆਂ ਵੱਲੋਂ ਵੈਸਟਰਨ ਡਾਂਸ ਵੈਸਟਰਨ ਗੀਤ ਆਦਿ ਮੁਕਾਬਲੇ ਕਰਵਾਏ ਜਾਂਦੇ ਹਨ। ਆਪਣੇ ਉਦਘਾਟਨੀ ਭਾਸ਼ਣ ਵਿੱਚ ਮੈਡਮ ਨੀਨਾ ਮਿੱਤਲ ਨੇ ਕਿਹਾ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਜੋ ਕਿ ਪੜ੍ਹਾਈ ਦੇ ਨਾਲ ਨਾਲ ਬਹੁਤ ਜਰੂਰੀ ਹਨ ...