ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ ਪਹਿਲਗਾਮ ਵਿੱਚ ਨਿਰਦੋਸ਼ ਸੈਲਾਨੀਆਂ ਤੇ ਅੱਤਵਾਦੀਆਂ ਦੁਆਰਾ ਕੀਤੇ ਗਏ ਵਹਿਸ਼ੀ ਹਮਲੇ ਦੀ ਰਾਸ਼ਟਰੀ ਹਿੰਦੂ ਸ਼ੇਰ ਸੈਨਾ ਨੇ ਕੀਤੀ ਸਖ਼ਤ ਨਿਖੇਦੀ ਰਾਜਪੁਰਾ( ਤਰੁਣ ਸ਼ਰਮਾ)ਜੰਮੂ-ਕਸ਼ਮੀਰ ਦੇ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਚ ਧਰਮ ਦੇ ਆਧਾਰ ਤੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਦੇਸ਼ ਭਰ ਚ ਗੁੱਸਾ ਹੈ।ਰਾਸ਼ਟਰੀ ਹਿੰਦੂ ਸ਼ੇਰ ਸੈਨਾ ਦੇ ਸੂਬਾ ਪ੍ਰਧਾਨ ਗੁਰਦੀਪ ਵਰਤੀਆ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਹਿਲਗਾਮ ਚ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਉਣ ਵਾਲੇ ਅੱਤਵਾਦੀਆਂ ਨੂੰ ਉਨ੍ਹਾਂਦੇ ਘਰ ਪਾਕਿਸਤਾਨ ਚ ਦਾਖਲ ਹੋ ਕੇ ਮਾਰਿਆ ਜਾਵੇ।ਵਰਤੀਆ ਨੇ ਕਿਹਾ ਕਿ ਹਿੰਦੂ ਸਮਾਜ ਵਿੱਚ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਬਹੁਤ ਲੋੜ ਹੈ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਹਿੰਦੂ ਸ਼ੇਰ ਸੈਨਾ ਦੇ ਸੂਬਾ ਪ੍ਰਧਾਨ ਗੁਰਦੀਪ ਵਰਤੀਆ ਨੇ ਪਹਿਲਗਾਮ ਵਿਖੇ ਬੇਕਸੂਰ ਸੈਲਾਨੀਆਂ ਤੇ ਪਾਕਿਸਤਾਨ ਸਪਾਂਸਰਡ ਅੱਤਵਾਦੀਆਂ ਵੱਲੋਂ ਕੀਤੇ ਗਏ ਵਹਿਸ਼ੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ।ਉਨ੍ਹਾਂ ਨੇ ਮ੍ਰਿਤਕਾਂ ਪ੍ਰਤੀ ਡੂੰਘੇ ਦੁੱਖ ਅਤੇ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ।ਉਨ੍ਹਾਂ ਕਿਹਾ ਕਿ ਇਸ ਘਿਨਾਉਣੀ ਹਰਕਤ ਦਾ ਮਕਸਦ ਮੌਜੂਦਾ ਸ...