ਮਾਨਯੋਗ ਸ਼੍ਰੀ ਮਤੀ ਪਰਲੀਨ ਕੌਰ ਬਰਾੜ , ਐਸ ਡੀ ਐਮ ਰਾਜਪੁਰਾ ਜੀ ਵਲੋ ਪਰਾਲ਼ੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਮੋਬਾਈਲ ਵੈਨ ਨੂੰ ਹਰੀ ਝੰਡੀ ਦੇ ਕੇ ਬਲਾਕ ਰਾਜਪੁਰਾ ਦੇ ਵੱਖ ਵੱਖ ਪਿੰਡਾਂ ਵਿੱਚ ਰਵਾਨਾ ਕੀਤਾ ।
ਮਾਨਯੋਗ ਸ਼੍ਰੀ ਮਤੀ ਪਰਲੀਨ ਕੌਰ ਬਰਾੜ , ਐਸ ਡੀ ਐਮ ਰਾਜਪੁਰਾ ਜੀ ਵਲੋ ਪਰਾਲ਼ੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਮੋਬਾਈਲ ਵੈਨ ਨੂੰ ਹਰੀ ਝੰਡੀ ਦੇ ਕੇ ਬਲਾਕ ਰਾਜਪੁਰਾ ਦੇ ਵੱਖ ਵੱਖ ਪਿੰਡਾਂ ਵਿੱਚ ਰਵਾਨਾ ਕੀਤਾ । ਰਾਜਪੁਰਾ (ਤਰੁਣ ਸ਼ਰਮਾ)ਹਰ ਸਾਲ ਦੀ ਤਰਾਂ ਝੋਨੇ ਦੀ ਪਰਾਲੀ ਨਾਲ ਨਜਿੱਠਣ ਲਈ ਇਸ ਸਾਲ ਵੀ ਸੂਬੇ ਦਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੱਬਾਂ ਭਾਰ ਹੈ। ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਹੀ ਵਾਹ ਕੇ ਜਾ ਉਸਨੂੰ ਖੇਤਾਂ ਤੋਂ ਬਾਹਰ ਕੱਢ ਕੇ ਅਗਲੀ ਫਸਲ ਦੀ ਬਿਜਾਈ ਕਰਨ ਲਈ ਵਿਭਾਗ ਵੱਲੋਂ ਵੱਖ -ਵੱਖ ਸਰੋਤਾਂ ਰਾਂਹੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸਦੀ ਲਗਾਤਾਰ ਪਿੰਡ -ਪਿੰਡ ਜਾਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੋਬਾਈਲ ਵੈਨ ਨੂੰ ਅੱਜ ਸਬ -ਡਵੀਜ਼ਨ ,ਰਾਜਪੁਰਾ ਦੇ ਉਪ -ਮੰਡਲ ਮੈਜਿਸਟਰੇਟ ਸ਼੍ਰੀ ਮਤੀ ਪਰਲੀਨ ਕੌਰ ਬਰਾੜ ਨੇ ਹਰੀ ਝੰਡੀ ਦੇਕੇ ਰਵਾਨਾ ਕੀਤਾ ਅਤੇ ਬਲਾਕ ਰਾਜਪੁਰਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ -ਵੱਖ ਸਕੀਮਾਂ ਵਿੱਚ ਆਪਣੀ ਭਾਗੇਦਾਰੀ ਕਰਨ। ਇਸ ਸਮੇਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਰਾਜਪੁਰਾ ਦੇ ਅਧਿਕਾਰੀ ਡਾ. ਨੀਤੂ ਰਾਣੀ ਅਤੇ ਡਾ. ਕਰੂਣਾ ,ਖੇਤੀਬਾੜੀ ਵਿਕਾਸ ਅਫਸਰ , ਸ਼੍ਰੀ ਸੁਖਚੈਨ ਸਿੰਘ ਜੂ: ਟੈਕ: , ਜਤਿੰਦਰ ਸ...