ਮੁਖ ਮਹਿਮਾਨ ਵਜੋਂ ਐਮ.ਐਲ.ਏ. ਰਾਜਪੁਰਾ ਸ੍ਰੀਮਤੀ ਨੀਨਾ ਮਿੱਤਲ ਨੇ ਸ਼ਿਰਕਤ ਕੀਤੀ
ਸਵਾਮੀ ਵਿਵੇਕਾਨੰਦ ਗਰੁੱਪ ‘ਚ ਹੋਇਆ
ਸਪੋਨਟੈਨੀਆ 2024" ਦਾ ਆਗਾਜ਼
ਮੁੱਖ ਮੰਤਰੀ ਭਗਵੰਤ ਮਾਨ ਵੀ ਰਹੇ ਇਸ ਪ੍ਰੋਗਰਾਮ ਦਾ ਹਿੱਸਾ - ਚੇਅਰਮੈਨ ਗਰਗ
ਮੁਖ ਮਹਿਮਾਨ ਵਜੋਂ ਐਮ.ਐਲ.ਏ. ਰਾਜਪੁਰਾ ਸ੍ਰੀਮਤੀ ਨੀਨਾ ਮਿੱਤਲ ਨੇ ਸ਼ਿਰਕਤ ਕੀਤੀ
ਰਾਜਪੁਰਾ( ਤਰੁਣ ਸ਼ਰਮਾ)ਅੱਜ ਸਵਾਮੀ ਵਿਵੇਕਾਨੰਦ ਗਰੁੱਪ ਆਫ ਕਾਲਜ ਵਿੱਚ ਸਲਾਨਾ ਪ੍ਰੋਗਰਾਮ "ਸਪੋਨਟੈਨੀਆ 2024" ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਸ਼ੁਭ ਆਰੰਭ ਮੁਖ ਮਹਿਮਾਨ ਐਮ.ਐਲ.ਏ. ਰਾਜਪੁਰਾ ਸ੍ਰੀਮਤੀ ਨੀਨਾ ਮਿੱਤਲ, ਜਿੰਮਬਾਵੇ ਦੂਤਾਵਾਸ ਨਵੀਂ ਦਿੱਲੀ ਤੋਂ ਲਵਮੋਰ ਐਨਕਿਊਬ, ਚੇਅਰਮੈਨ ਸੁਆਮੀ ਵਿਵੇਕਾਨੰਦ ਗਰੁੱਪ ਸ੍ਰੀ ਅਸ਼ਵਨੀ ਗਰਗ ਜੀ, ਪ੍ਰੈਜੀਡੈਂਟ ਸੁਆਮੀ ਵਿਵੇਕਾਨੰਦ ਗਰੁੱਪ ਸ੍ਰੀ ਅਸ਼ੋਕ ਗਰਗ ਜੀ ਨੇ ਜੋਤ ਜਗਾ ਕੇ ਕੀਤਾ ।
ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਦੋ ਦਿਨ ਚੱਲਦਾ ਹੈ ਜਿਸ ਵਿੱਚ ਵੱਖ-ਵੱਖ ਚਾਰ ਹਾਊਸ ਦੇ ਬੱਚੇ ਗਰੁੱਪ ਦੇ ਵਿੱਚ ਭਾਗ ਲੈਂਦੇ ਹਨ ਅਤੇ ਵੱਖ-ਵੱਖ ਕਲਾਕਾਰੀਆਂ ਜਿਸ ਵਿੱਚ ਗਿੱਧਾ- ਭੰਗੜਾ ,ਸੋਲੋ ਡਾਂਸ, ਗਾਇਕੀ ,ਫੈਸ਼ਨ ਸ਼ੋ, ਸਵਾਲ ਜਵਾਬ ਮੁਕਾਬਲੇ, ਵਿਰਾਸਤ-ਏ-ਭਾਰਤ, ਇੰਟਰਨੈਸ਼ਨਲ ਵਿਦਿਆਰਥੀਆਂ ਵੱਲੋਂ ਵੈਸਟਰਨ ਡਾਂਸ ਵੈਸਟਰਨ ਗੀਤ ਆਦਿ ਮੁਕਾਬਲੇ ਕਰਵਾਏ ਜਾਂਦੇ ਹਨ।
ਆਪਣੇ ਉਦਘਾਟਨੀ ਭਾਸ਼ਣ ਵਿੱਚ ਮੈਡਮ ਨੀਨਾ ਮਿੱਤਲ ਨੇ ਕਿਹਾ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਜੋ ਕਿ ਪੜ੍ਹਾਈ ਦੇ ਨਾਲ ਨਾਲ ਬਹੁਤ ਜਰੂਰੀ ਹਨ ਕੀ ਪਤਾ ਇਸ ਮੰਚ ਤੋਂ ਕੋਈ ਬੱਚਾ ਤਰੱਕੀ ਲੈ ਕੇ ਅੱਗੇ ਵੱਡੇ ਮੰਚ ਤੇ ਚਲਾ ਜਾਵੇ।
ਚੇਅਰਮੈਨ ਸ੍ਰੀ ਅਸ਼ਵਨੀ ਗਰਗ ਨੇ ਮੁੱਖ ਮਹਿਮਾਨਾਂ ਦਾ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡੀ ਸੰਸਥਾ ਵਿੱਚ ਇਹ ਪ੍ਰੋਗਰਾਮ ਪਿੱਛਲੇ 20 ਸਾਲਾਂ ਤੋਂ ਲਗਾਤਾਰ ਹੋ ਰਿਹਾ ਹੈ ਤੇ ਸਾਨੂੰ ਇਸ ਮੁਕਾਮ ਤੇ ਪਹੁੰਚਣ ਲਈ ਜਿਸ ਵੀ ਇਨਸਾਨ ਨੇ ਮਦਦ ਕੀਤੀ ਹੈ ਅਸੀਂ ਉਸਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਪੁਰਾਣੇ ਸਮੇਂ ਨੂੰ ਯਾਦ ਕੀਤਾ ਕਿ ਕਿਸੇ ਸਮੇਂ ਅੱਜ ਦੇ ਮੌਜੂਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਬਤੌਰ ਆਰਟਿਸਟ ਇਸ ਸਟੇਜ ਤੇ ਪ੍ਰਦਰਸ਼ਨ ਕਰ ਚੁੱਕੇ ਹਨ।
ਪ੍ਰੈਜੀਡੈਂਟ ਸ੍ਰੀ ਅਸ਼ੋਕ ਗਰਗ ਨੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਅਤੇ ਕੈਸ਼ ਇਨਾਮਾਂ ਦੀ ਘੋਸ਼ਣਾ ਕੀਤੀ। ਉਹਨਾਂ ਪ੍ਰੋਗਰਾਮ ਕੋਆਰਡੀਨੇਟਰ ਮੈਡਮ ਨਵਦੀਸ਼ ਕੌਰ ਦੀ ਹੌਂਸਲਾ ਅਫਜਾਈ ਕੀਤੀ। ਇੰਟਰਨੈਸ਼ਨਲ ਗੈਸਟ ਲਵਮੋਰ ਐਨਕਿਊਬ ਨੇ ਕਿਹਾ ਕਿ ਪਹਿਲੀ ਵਾਰ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਹੈ ਅਤੇ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਕਿਵੇਂ ਵੱਖ ਵੱਖ ਸੱਭਿਆਚਾਰ ਨੂੰ ਇੱਕ ਜਗ੍ਹਾ ਦੇਖਣ ਨੂੰ ਮਿਲਿਆ ਹੈ ।
ਅੱਜ ਦੇ ਪ੍ਰੋਗਰਾਮ ਵਿੱਚ ਕਾਲਜ ਦੀ ਮੈਨੇਜਮੈਂਟ ਵੱਲੋਂ ਸ਼੍ਰੀ ਵਿਸ਼ਾਲ ਗਰਗ ਡਾਇਰੇਕਟਰ ਸੈਕੇਟੈਰੀਅਲ, ਸ਼੍ਰੀ ਸਾਹਿਲ ਗਰਗ ਡਾਇਰੈਕਟਰ ਅਕਾਦਮਿਕ, ਸ੍ਰੀ ਸ਼ੁਭਮ ਗਰਗ ਡਾਰੈਕਟਰ ਪਲੇਸਮੈਂਟ, ਸ੍ਰੀ ਸੁਨੀਲ ਸੋਨੀ ਡਾਰੈਕਟਰ ਇੰਟਰਨੈਸ਼ਨਲ ਐਡਮਿਸ਼ਨ ਤੋਂ ਇਲਾਵਾ ਸਟਾਫ ਤੇ ਬੱਚੇ ਹਾਜ਼ਰ ਸਨ ਇਹ ਪ੍ਰੋਗਰਾਮ ਦੇਰ ਰਾਤ ਤੱਕ ਚੱਲਦਾ ਰਿਹਾ।
Comments
Post a Comment