ਦਿੱਲੀ ਪਬਲਿਕ ਸਕੂਲ ਰਾਜਪੁਰਾ ਵਲੋਂ 12ਵੀ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ
ਦਿੱਲੀ ਪਬਲਿਕ ਸਕੂਲ ਰਾਜਪੁਰਾ ਵਲੋਂ 12ਵੀ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ
ਰਾਜਪੁਰਾ(ਤਰੁਣ ਸ਼ਰਮਾ)19 ਅਪ੍ਰੈਲ: ਦਿੱਲੀ ਪਬਲਿਕ ਸਕੂਲ ਰਾਜਪੁਰਾ ਦੇ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਈ ਦੇਣ ਲਈ ਸਕੂਲ ਵਿਚ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਇਸ ਸਮਾਰੋਹ ਦੀ ਸ਼ੁਰੂਆਤ ਰੈੱਡ ਕਾਰਪੇਟ ਤੇ ਸੁਆਗਤ ਨਾਲ ਸ਼ੁਰੂ ਹੋਈ ਵਿਦਾਇਗੀ ਸਮਾਰੋਹ ਦੌਰਾਨ ਵਿਦਾ ਹੋਣ ਵਾਲ਼ੇ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਵਿੱਚ ਆਪਣੇ ਸਮੇਂ ਦੌਰਾਨ ਸਕੂਲ ਵਿਚ ਬਿਤਾਏ ਅਨਮੋਲ ਪਲਾਂ ਨੂੰ ਯਾਦ ਕਰਦੇ ਹੋਏ ਦਿਲਕਸ਼ ਭਾਸ਼ਣਾਂ, ਪ੍ਰਦਰਸ਼ਨਾਂ ਅਤੇ ਪੇਸ਼ਕਾਰੀਆਂ ਦੀ ਇੱਕ ਲੜੀ ਪੇਸ਼ ਕੀਤੀ ਸਮਾਰੋਹ ਵਿੱਚ ਇਹ ਸਮਾਂ ਬੀਤੇ ਹੋਏ ਪਲਾਂ ਨੂੰ ਯਾਦ ਕਰਨ ਦਾ,ਹੱਸਣ ਦਾ ਅਤੇ ਇੱਕ ਦੂਜੇ ਲਈ ਖ਼ੁਸ਼ੀ ਦੇ ਹੰਝੂ ਵਹਾਉਣ ਦਾ ਸਮਾਂ ਸੀ। ਇਸ ਸਮਾਰੋਹ ਦੌਰਾਨ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਸਾਰੀਆਂ ਖੇਡਾਂ ਅਤੇ ਮਜ਼ੇਦਾਰ ਗਤੀਵਿਧੀਆਂ ਦਾ ਆਯੋਜਨ ਕੀਤਾ ਉਨ੍ਹਾਂ ਵਿੱਚੋਂ ਹਰੇਕ ਜੇਤੂ ਨੂੰ ਖਿਤਾਬ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ ਇਸ ਮੌਕੇ ਤੇ ਗੁਰਿੰਦਰ ਸਿੰਘ ਅਤੇ ਅਵਨੀ ਬਾਂਸਲ ਨੂੰ ਮਿਸਟਰ ਅਤੇ ਮਿਸ ਡੀ.ਪੀ.ਐਸ ਰਾਜਪੁਰਾ ਚੁਣਿਆ ਗਿਆ ਜਦੋਂ ਕਿ ਕਰਨਵੀਰ ਸਿੰਘ ਅਤੇ ਨਿਸ਼ੀਤਾ ਛਾਬੜਾ ਨੂੰ ਕ੍ਰਮਵਾਰ ਮਿਸਟਰ ਡੈਸ਼ਿੰਗ ਅਤੇ ਮਿਸ ਚਾਰਸਮੈਟਿਕ ਚੁਣਿਆ ਗਿਆ ਇਸ ਮੌਕੇ ਤੇ ਪ੍ਰਿੰਸੀਪਲ ਸ੍ਰੀਮਤੀ ਗੀਤਿਕਾ ਚੰਦਰਾ ਨੇ ਵਿਦਾ ਹੋਣ ਵਾਲ਼ੇ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਕਿਉਂਕਿ ਉਹ ਸਕੂਲ ਦੇ ਗੇਟਾਂ ਤੋਂ ਦੂਰ ਸੰਸਾਰ ਵਿੱਚ ਅੱਗੇ ਵਧਣ ਲਈ ਤਿਆਰ ਸਨ ਪ੍ਰਿੰਸੀਪਲ ਨੇ ਉਨ੍ਹਾ ਨੂੰ ਆਪਣਾ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਤੁਸੀ ਹਮੇਸ਼ਾ ਤਰੱਕੀ ਦੇ ਆਸਮਾਨ ਵਿੱਚ ਚਮਕਦੇ ਰਹੋ। ਇਸ ਮੌਕੇ ਤੇ ਸਕੂਲ ਦੇ ਅਧਿਆਪਕ, ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।
Comments
Post a Comment