ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਡਾ ਬਲਬੀਰ ਸਿੰਘ ਨੇ ਕੀਤੀ ਵਰਕਰ ਮਿਲਣੀ
ਲੋਕ ਸਭਾ ਚੋਣਾਂ ਚ ਮਾਨ ਸਰਕਾਰ ਦਾ ਮਿਸ਼ਨ 13-0 ਨੂੰ ਕੀਤਾ ਜਾਵੇਗਾ ਪੂਰਾ:ਡਾ ਬਲਬੀਰ ਸਿੰਘ
ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਡਾ ਬਲਬੀਰ ਸਿੰਘ ਨੇ ਕੀਤੀ ਵਰਕਰ ਮਿਲਣੀ
ਰਾਜਪੁਰਾ,10 ਅਪ੍ਰੈਲ (ਤਰੁਣ ਸ਼ਰਮਾ):ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਵਿਚ ਹਲਕਾ ਪਟਿਆਲਾ ਦੇ ਉਮੀਦਵਾਰ ਡਾ.ਬਲਬੀਰ ਸਿੰਘ ਨੇ ਅੱਜ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਵਿੱਚ ਰਾਜਪੁਰਾ ਦੇ ਬਿਰਧ ਆਸ਼ਰਮ ਵਿਚ ਵਰਕਰ ਮਿਲਣੀ ਮੀਟਿੰਗ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਵਿਚ ਡਾ ਬਲਬੀਰ ਸਿੰਘ ਨੇ ਕਿਹਾ ਕਿ ਸ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ,ਜਦ ਕਿ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨਾ ਹੀ ਰਾਜ ਸਰਕਾਰ ਦਾ ਮੁੱਖ ਉਦੇਸ਼ ਹੈ।
ਇਸ ਮੌਕੇ ਉਨ੍ਹਾਂ ਨਾਲ ਐਮ ਐਲ ਏ ਗੁਰਲਾਲ ਘਨੌਰ, ਮੇਘ ਚੰਦ ਸੇਰਮਾਜਰਾ,ਜਰਨੈਲ ਸਿੰਘ ਮੰਨੂੰ ਵਿਸ਼ੇਸ਼ ਤੌਰ ਤੇ ਮੌਜੂਦ ਸਨ।ਡਾ ਬਲਬੀਰ ਸਿੰਘ ਨੇ ਕਿਹਾ ਕਿ ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਚ ਮਿਸ਼ਨ 13-0 ਲਈ ਦਿੱਤੇ ਹੋਕੇ ਨੂੰ ਪੂਰਾ ਕਰਨ ਲਈ ਵਰਕਰ ਮਿਲਣੀ ਪ੍ਰੋਗਰਾਮਾ ਰਾਹੀ ਆਮ ਆਦਮੀ ਪਾਰਟੀ ਦੀਆ ਟੀਮਾਂ ਦੀ ਲਾਮਬੰਦੀ ਕਰਕੇ ਬੂਥ ਪੱਧਰ ਅਤੇ ਡੋਰ ਟੂ ਡੋਰ ਚੋਣ ਪ੍ਰਚਾਰ ਤੇ ਜੋਰ ਦਿੱਤਾ ਗਿਆ ਹੈ।ਤਾ ਜੋ ਲੋਕਾ ਨੂੰ ਮਾਨ ਸਰਕਾਰ ਵੱਲੋਂ ਦੋ ਸਾਲਾ ਦੇ ਵਕਫੇ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਤੋ ਜਾਗਰੂਕ ਕਰਵਾਇਆ ਜਾਵੇ।ਜਿਸ ਦਾ ਪਬਲਿਕ ਵਿੱਚੋਂ ਭਰਵਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਰਵਾਇਤੀ ਪਾਰਟੀ ਤੇ ਤੰਜ ਕਸਦਿਆਂ ਕਿਹਾ ਕਿ ਬੀਜੇਪੀ ਦੀ ਕੇਂਦਰ ਸਰਕਾਰ ਨੇ ਦੇਸ ਦੇ ਅੰਨ ਦਾਤਾ ਨੂੰ ਹੱਕੀ ਮੰਗਾ ਲਈ ਸੜਕਾ ਤੇ ਉਤਰਣ ਲਈ ਮਜਬੂਰ ਕਰ ਦਿੱਤਾ ਹੈ ਜਿਸ ਦਾ ਖਮਿਆਜ਼ਾ ਬੀਜੇਪੀ ਨੂੰ ਹੁਣ ਲੋਕ ਸਭਾ ਚੋਣਾਂ ਚ ਭੁਗਤਣਾ ਪਵੇਗਾ। ਉਨ੍ਹਾਂ ਅਕਾਲੀ ਅਤੇ ਕਾਂਗਰਸ ਪਾਰਟੀ ਬਾਰੇ ਗੱਲਬਾਤ ਦੌਰਾਨ ਕਿਹਾ ਕਿ ਇਨ੍ਹਾਂ ਦੀ ਆਪਸੀ ਖਿਚੋਤਾਣ ਹੀ ਇਨ੍ਹਾਂ ਦੇ ਪੱਤਨ ਦਾ ਕਾਰਨ ਬਣੇਗੀ।ਇਸ ਮੌਕੇ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਬਲਬੀਰ ਸਿੰਘ ਨੂੰ ਭਰੋਸਾ ਦਵਾਇਆ ਕਿ ਰਾਜਪੁਰਾ ਤੋ ਵੱਡੀ ਲੀਡ ਨਾਲ ਲੋਕ ਸਭਾ ਚੋਣਾਂ ਵਿੱਚ ਜਿੱਤ ਦਵਾਈ ਜਾਵੇਗੀ।ਇਸ ਪ੍ਰਤੀ ਹਲਕਾ ਰਾਜਪੁਰਾ ਚ ਵੱਖ-ਵੱਖ ਪਾਰਟੀ ਵਲੰਟੀਅਰਾ ਦੀਆ ਡਿਊਟੀਆਂ ਡੋਰ ਟੂ ਡੋਰ ਚੋਣ ਪ੍ਰਚਾਰ ਲਈ ਲਗਾ ਦਿੱਤੀਆਂ ਗਈਆਂ ਹਨ।ਇਸ ਮੌਕੇ ਅਮਰਿੰਦਰ ਮਿਰੀ ਪੀ ਏ,ਦਵਿੰਦਰ ਸਿੰਘ ਕੱਕੜ,ਰਿਤੇਸ਼ ਬਾਸਲ, ਮਹਿਲਾ ਵਿੰਗ ਦੀ ਪ੍ਰਧਾਨ ਸ਼ਸ਼ੀ ਬਾਲਾ ,ਸਚਿਨ ਮਿੱਤਲ,ਮੀਤ ਪ੍ਰਧਾਨ ਰਾਜੇਸ ਇੰਸਾ,ਸਾਮ ਸੁੰਦਰ ਵਧਵਾ
,ਵਿਜੇ ਮੈਨਰੈ,ਰਾਮੇਸ ਪਹੁੰਜਾ, ਐਡਵੋਕੇਟ ਬਿਕਰਮਜੀਤ ਪਾਸੀ, ਮਨਦੀਪ ਸਰਾਓ, ਜਗਦੀਪ ਸਿੰਘ ਅਲੂਣਾ, ਐਡਵੋਕੇਟ ਸੰਦੀਪ ਬਾਵਾ,ਰਾਜੇਸ ਬੋਵਾ,ਡਾ ਚਰਨ ਕਮਲ ਧਿਮਾਨ,ਗੁਰਵੀਰ ਸਰਾਓ,ਯਸ ਚਾਵਲਾ,ਰਤਨੇਸ ਜਿੰਦਲ, ਅਮਰਿੰਦਰ ਮੀਰੀ, ਜਸਵੰਤ ਨੈਣਾ, ਅਵਤਾਰ ਸਿੰਘ ਉਕਸੀ, ਸੰਦੀਪ ਸਿੰਘ ਲਵਲੀ, ਗੁਰਵਿੰਦਰ ਸਿੰਘ, ਸਤਵੀਰ ਸਿੰਘ,ਵਿਜੇ ਕੁਮਾਰ,
ਸਮੇਤ ਵੱਡੀ ਗਿਣਤੀ ਵਿਚ ਪਾਰਟੀ ਅਹੁਦੇਦਾਰ ਅਤੇ ਵਲੰਟੀਅਰ ਮੌਜੂਦ ਸਨ।
Comments
Post a Comment