ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ
ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ
ਪਹਿਲਗਾਮ ਵਿੱਚ ਨਿਰਦੋਸ਼ ਸੈਲਾਨੀਆਂ ਤੇ ਅੱਤਵਾਦੀਆਂ ਦੁਆਰਾ ਕੀਤੇ ਗਏ ਵਹਿਸ਼ੀ ਹਮਲੇ ਦੀ ਰਾਸ਼ਟਰੀ ਹਿੰਦੂ ਸ਼ੇਰ ਸੈਨਾ ਨੇ ਕੀਤੀ ਸਖ਼ਤ ਨਿਖੇਦੀ
ਰਾਜਪੁਰਾ( ਤਰੁਣ ਸ਼ਰਮਾ)ਜੰਮੂ-ਕਸ਼ਮੀਰ ਦੇ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਚ ਧਰਮ ਦੇ ਆਧਾਰ ਤੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਦੇਸ਼ ਭਰ ਚ ਗੁੱਸਾ ਹੈ।ਰਾਸ਼ਟਰੀ ਹਿੰਦੂ ਸ਼ੇਰ ਸੈਨਾ ਦੇ ਸੂਬਾ ਪ੍ਰਧਾਨ ਗੁਰਦੀਪ ਵਰਤੀਆ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਹਿਲਗਾਮ ਚ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਉਣ ਵਾਲੇ ਅੱਤਵਾਦੀਆਂ ਨੂੰ ਉਨ੍ਹਾਂਦੇ ਘਰ ਪਾਕਿਸਤਾਨ ਚ ਦਾਖਲ ਹੋ ਕੇ ਮਾਰਿਆ ਜਾਵੇ।ਵਰਤੀਆ ਨੇ ਕਿਹਾ ਕਿ ਹਿੰਦੂ ਸਮਾਜ ਵਿੱਚ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਬਹੁਤ ਲੋੜ ਹੈ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਹਿੰਦੂ ਸ਼ੇਰ ਸੈਨਾ ਦੇ ਸੂਬਾ ਪ੍ਰਧਾਨ ਗੁਰਦੀਪ ਵਰਤੀਆ ਨੇ ਪਹਿਲਗਾਮ ਵਿਖੇ ਬੇਕਸੂਰ ਸੈਲਾਨੀਆਂ ਤੇ ਪਾਕਿਸਤਾਨ ਸਪਾਂਸਰਡ ਅੱਤਵਾਦੀਆਂ ਵੱਲੋਂ ਕੀਤੇ ਗਏ ਵਹਿਸ਼ੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ।ਉਨ੍ਹਾਂ ਨੇ ਮ੍ਰਿਤਕਾਂ ਪ੍ਰਤੀ ਡੂੰਘੇ ਦੁੱਖ ਅਤੇ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ।ਉਨ੍ਹਾਂ ਕਿਹਾ ਕਿ ਇਸ ਘਿਨਾਉਣੀ ਹਰਕਤ ਦਾ ਮਕਸਦ ਮੌਜੂਦਾ ਸੈਰ-ਸਪਾਟਾ ਸੀਜ਼ਨ ਅਤੇ ਆਉਣ ਵਾਲੀ ਅਮਰਨਾਥ ਯਾਤਰਾ ਵਿਚ ਡਰ ਪੈਦਾ ਕਰਨਾ ਅਤੇ ਵਿਘਨ ਪਾਉਣਾ ਹੈ,ਜੋ ਕਿ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਹੈ।ਉਨ੍ਹਾਂ ਨੇ ਸੁਰੱਖਿਆ ਬਲਾਂ ਨੂੰ ਆਪਣਾ ਅਟੁੱਟ ਸਮਰਥਨ ਜ਼ਾਹਰ ਕੀਤਾ ਅਤੇ ਸਾਰੇ ਨਾਗਰਿਕਾਂ ਨੂੰ ਓਵਰ ਗਰਾਊਂਡ ਵਰਕਰਜ਼(ਓ.ਜੀ.ਡਬਲਿਊ)ਅਤੇ ਅੰਡਰ ਗਰਾਊਂਡ ਵਰਕਰਜ਼ (ਯੂ.ਜੀ.ਡਬਲਿਊ)ਦੀ ਰਿਪੋਰਟ ਕਰਕੇ ਅੱਤਵਾਦ ਵਿਰੁੱਧ ਯਤਨਾਂ ਵਿੱਚ ਸਰਗਰਮੀ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਅੱਤਵਾਦੀ ਸਮਰਥਨ ਨੈੱਟਵਰਕ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ।ਉਨ੍ਹਾਂ ਉਮੀਦ ਜਤਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਣ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ।ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਨੂੰ ਉਸ ਦੀਆਂ ਨਾਪਾਕ ਹਰਕਤਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਚ ਅੱਤਵਾਦ ਤੇ ਪੂਰੀ ਤਰ੍ਹਾਂ ਲਗਾਮ ਲੱਗਣ ਕਾਰਨ ਅੱਤਵਾਦੀ ਪੂਰੀ ਤਰ੍ਹਾਂ ਡਰ ਗਏ ਹਨ।ਇਸ ਮੌਕੇ ਸੂਬਾ ਜਨਰਲ ਸਕੱਤਰ ਪਰਵੀਨ ਸੁਰਯਵੰਸ਼ੀ,ਜ਼ਿਲ੍ਹਾ ਪ੍ਰਧਾਨ ਦੀਪਕ ਕੁਮਾਰ,ਸੂਬਾ ਮੀਤ ਪ੍ਰਧਾਨ ਗੁਰਤੇਜ ਸਿੰਘ,ਸੁਖਮਨ,ਮੋਹਿਤ,ਪੰਕਜ,ਸ਼ਿਵ ਸੈਨਾ ਧਨੌਲੀ ਗਰੁੱਪ ਗੁਰਦੇਵ,ਬਬਲਾ ਆਦਿ ਹਾਜ਼ਰ ਸਨ।
Comments
Post a Comment