ਪਬਲਿਕ ਦੇ ਕੰਮਾ ਨੂੰ ਨਜ਼ਰਅੰਦਾਜ਼ ਕਰਨ ਵਾਲੇ ਕਿਸੇ ਵੀ ਅਧਿਕਾਰੀ ਦੀ ਲਾਪਰਵਾਹੀ ਬਰਦਾਸ਼ਤ ਨਹੀਂ: ਨੀਨਾ ਮਿੱਤਲ

ਬਨੂੰੜ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ: ਵਿਧਾਇਕਾ ਨੀਨਾ ਮਿੱਤਲ 



ਲੋਕ ਮਿਲਣੀ ਪ੍ਰੋਗਰਾਮ ਦੋਰਾਨ ਵਿਧਾਇਕਾ ਨੇ ਬਨੂੰੜ ਵਾਸੀਆਂ ਦੀਆਂ ਸੁਣੀਆ ਸਮੱਸਿਆਵਾਂ,ਕਈ ਦਾ ਮੋਕੇ ਤੇ ਕੀਤਾ ਹੱਲ

ਰਾਜਪੁਰਾ/ਬਨੂੰੜ,22 ਅਪ੍ਰੈਲ (ਤਰੁਣ ਸ਼ਰਮਾ): ਹਲਕਾ ਰਾਜਪੁਰਾ ਦੇ ਕਸਬਾ ਬਨੂੰੜ ਵਿਖੇ ਅੱਜ ਮਿਉਂਸਪਲ ਕਮੇਟੀ ਵਿਚ ਰੱਖੇ ਗਏ ਲੋਕ ਮਿਲਣੀ ਪ੍ਰੋਗਰਾਮ ਵਿਚ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਬਨੂੰੜ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਈ ਮੁਸ਼ਕਲਾਂ ਦਾ ਮੌਕੇ ਤੇ ਹੱਲ ਕੀਤਾ ਗਿਆ।ਇਸ ਦੋਰਾਨ ਉਨ੍ਹਾਂ ਵੱਖ-ਵੱਖ ਵਿਭਾਗਾਂ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੇ ਮਸਲੇ ਤੁਰੰਤ ਹੱਲ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ।ਤਾ ਜੋ ਆਮ ਪਬਲਿਕ ਨੂੰ ਖੱਜਲਖੁਆਰੀ ਦਾ ਸਹਾਮਣਾ ਨਾ ਕਰਨਾ ਪਵੇ। ਪਬਲਿਕ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਦਾ ਉਦੇਸ਼ ਆਮ ਲੋਕਾਂ ਨੂੰ ਖੱਜਲਖੁਆਰੀ ਤੋ ਨਿਜ਼ਾਤ ਦਿਵਾਉਣ ਹੈ।ਜਿਸ ਪ੍ਰਤੀ ਵੱਖ-ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਆਮ ਲੋਕਾਂ ਨੂੰ ਸਮਾਂਬੱਧ ਪ੍ਰਸ਼ਾਸਨ ਸੇਵਾਵਾਂ ਮੁਹੱਈਆ ਕਰਵਾਈਆ ਜਾਣ।ਇਸ ਮੌਕੇ ਬਨੂੰੜ ਦੇ ਵੱਖ-ਵੱਖ ਵਾਰਡਾਂ ਵਿਚੋ ਜਿਥੇ ਪਬਲਿਕ ਨੇ ਘਰੈਲੂ ਬਿਜਲੀ ਕੁਨੈਕਸ਼ਨ,ਪਾਣੀ ਦੀ ਨਿਕਾਸੀ, ਲਾਈਟਾਂ ਆਦਿ ਹੋਰ ਸਮੱਸਿਆਵਾਂ ਸਾਂਝੀਆਂ ਕੀਤੀਆਂ,ਉਥੇ ਥਾ-ਥਾ ਲੱਗੇ ਕੁੜੇ ਦੇ ਢੇਰ ਅਤੇ ਗੰਦਗੀ ਪ੍ਰਤੀ ਬਨੂੰੜ ਦੇ ਸਬੰਧਿਤ ਅਧਿਕਾਰੀ ਸੁਪਰਡੈਂਟ ਸੈਨੀਟੇਸ਼ਨ ਦੀ ਲਾਪ੍ਰਵਾਹੀ ਦੀ ਸ਼ਿਕਾਇਤ ਵੀ ਕੀਤੀ।ਲੋਕ ਮਿਲਣੀ ਪ੍ਰੋਗਰਾਮ ਵਿੱਚ ਮੋਕੇ ਤੇ ਜੁਬਾਨੀ ਸ਼ਿਕਾਇਤ ਵਿਚ ਆਮ ਲੋਕਾਂ ਨੇ ਕਿਹਾ ਕਿ ਸ਼ਹਿਰ ਵਿਚ ਗੰਦਗੀ ਦੇ ਢੇਰਾਂ ਕਾਰਣ ਬਨੂੰੜ ਵਿਚ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਪ੍ਰੰਤੂ ਇਸ ਪ੍ਰਤੀ ਬਨੂੰੜ ਦੇ ਸਬੰਧਿਤ ਅਧਿਕਾਰੀ ਨੂੰ ਵਾਰ-ਵਾਰ ਜਾਣੂ ਕਰਵਾਉਣ ਤੋਂ ਬਾਅਦ ਵੀ ਬਨੂੰੜ ਸ਼ਹਿਰ ਦੀ ਸਾਫ ਸਫਾਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕ ਮਿਲਣੀ ਪ੍ਰੋਗਰਾਮ ਵਿੱਚ ਬਨੂੰੜ ਵਾਸੀਆਂ ਨੇ ਉਕਤ ਅਧਿਕਾਰੀ ਬਨੂੰੜ ਵੱਲੋਂ ਸਮੇ ਸਿਰ ਸਾਫ ਸਫਾਈ ਨਾ ਕਰਵਾਉਣ ਦਾ ਮਾਮਲਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਧਿਆਨ ਵਿੱਚ ਲਿਆ ਕੇ ਉਨ੍ਹਾਂ ਮੰਗ ਕੀਤੀ ਬਨੂੰੜ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਖੂਬਸੂਰਤ ਬਣਾਉਣ ਲਈ ਜਲਦੀ ਸਥਾਈ ਹੱਲ ਕੱਢਿਆ ਜਾਵੇ ਅਤੇ ਬਨੂੰੜ ਸ਼ਹਿਰ ਨੂੰ ਕੁੜੇ ਦੇ ਢੇਰਾਂ ਤੋਂ ਨਜਾਤ ਦਿਵਾਈ ਜਾਵੇ। ਬਨੂੰੜ ਵਿਖੇ ਆਮ ਪਬਲਿਕ ਮਿਲਣੀ ਪ੍ਰੋਗਰਾਮ ਦੋਰਾਨ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਪੱਸਟ ਕਿਹਾ ਕਿ ਲਾਪਰਵਾਹੀ ਕਿਸੇ ਵੀ ਪੱਧਰ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪਬਲਿਕ ਦੇ ਕੰਮਾ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰਨ ਵਾਲੇ ਅਧਿਕਾਰੀਆਂ ਨੂੰ ਵੀ ਜਵਾਬਦੇਹ ਬਣਾਇਆ ਜਾਵੇਗਾ। ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਬਨੂੰੜ ਵਿਚ ਰੋਜ਼ਾਨਾ ਪਬਲਿਕ ਦੇ ਕੰਮਕਾਰ ਕਰਵਾਉਣ ਲਈ ਉਨ੍ਹਾਂ ਦੀ ਕੋਆਰਡੀਨੇਟਰ ਟੀਮ ਮੌਜੂਦ ਰਹੇਗੀ,ਜਦ ਕਿ ਹਫਤੇ ਵਿਚ ਦੋ ਵਾਰੀ ਉਹ ਖੁਦ ਲੋਕਾਂ ਦੇ ਰੂਹ ਬਰੂਹ ਹੋ ਕੇ ਪਬਲਿਕ ਮਿਲਣੀ ਕਰਨਗੇ।ਤਾ ਜੋ ਬਨੂੰੜ ਵਾਸੀਆਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆਂ ਨਾ ਆਵੇ।ਇਸ ਮੌਕੇ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਸਮੂਹ ਬਨੂੰੜ ਵਾਸੀਆਂ ਨੂੰ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਸਹਿਯੋਗ ਦੇਣ ਲਈ ਅਪੀਲ ਵੀ ਕੀਤੀ।ਇਸ ਮੌਕੇ ਕਾਰਜ ਸਾਧਕ ਅਫਸਰ ਰਾਜਪੁਰਾ ਅਵਤਾਰ ਚੰਦ, ਸੁਪਰਡੈਂਟ ਸੈਨੀਟੇਸ਼ਨ ਜੰਗ ਬਹਾਦਰ, ਲੇਖਾਕਾਰ ਰਗੂਨੰਦਨ ਸਿੰਘ, ਸੈਨੇਟਰੀ ਇੰਸਪੈਕਟਰ ਵਿਕਾਸ ਚੋਧਰੀ,ਜੇ ਈ ਗਗਨਪ੍ਰੀਤ ਸਿੰਘ, ਬਿਲਡਿੰਗ ਇੰਸਪੈਕਟਰ ਸ਼ਿਵਾਨੀ ਗੁਪਤਾ,ਥਾਣਾ ਇੰਚਾਰਜ ਬਨੂੰੜ ਗੁਰਸੇਵਕ ਸਿੰਘ, ਸਚਿਨ ਮਿੱਤਲ ਐਮ ਐਲ ਏ ਕੋਆਰਡੀਨੇਟਰ,ਰੱਜਤ ਗੁਪਤਾ,ਟ੍ਰੈਫਿਕ ਇੰਚਾਰਜ਼,ਲੱਕੀ ਸੰਧੂ,ਕੋਸਲਰ ਭਜਨ ਲਾਲ ਨੰਦਾ, ਬਲਜੀਤ ਸਿੰਘ, ਜਸਵਿੰਦਰ ਸਿੰਘ ਲਾਲਾ ਖਲੋਰ, ਬਲਦੇਵ ਸਿੰਘ ਖਾਸਪੁਰ, ਸਤਨਾਮ ਸਿੰਘ ਜਲਾਲਪੁਰ, ਰਾਜੇਸ਼ ਬੋਵਾ ਯੂਥ ਪ੍ਰਧਾਨ ਅਵਤਾਰ ਸਿੰਘ, ਕੁਲਵਿੰਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ, ਗੁਰਜੀਤ ਸਿੰਘ ਕਰਾਲਾ, ਹਰਦਿਆਲ ਸਿੰਘ ਗੋਗੀ,ਸੁਖਵਿੰਦਰ ਸਿੰਘ ਸੁੱਖਾ,ਟੀਕੂ ਖੱਟੜਾ,ਰਾਮੇਸ ਕੁਮਾਰ ਬਨੂੰੜ ਸਮੇਤ ਹੋਰ ਵੀ ਪਾਰਟੀ ਆਗੂ ਅਤੇ ਵੱਡੀ ਗਿਣਤੀ ਬਨੂੰੜ ਤੋਂ ਆਮ ਨਾਗਰਿਕ ਮੋਜੂਦ ਸਨ।

Comments

Popular posts from this blog

ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ