ਪੰਜਾਬ ਸਰਕਾਰ ਦੀਆ ਲੋਕ ਭਲਾਈ ਸਕੀਮਾ ਨੂੰ ਘਰ-ਘਰ ਪਹੁੰਚਾਇਆ ਜਾਵੇਗਾ:ਗੁਰਵੀਰ,ਰਾਜੇਸ਼,ਉਕਸੀ

ਪੰਜਾਬ ਸਰਕਾਰ ਦੀਆ ਲੋਕ ਭਲਾਈ ਸਕੀਮਾ ਨੂੰ ਘਰ-ਘਰ ਪਹੁੰਚਾਇਆ ਜਾਵੇਗਾ:ਗੁਰਵੀਰ,ਰਾਜੇਸ਼,ਉਕਸੀ


ਆਪ ਦੇ ਮੁੱਖ ਦਫਤਰ ਰਾਜਪੁਰਾ ਵਿਖੇ ਆਪ ਕੋਆਰਡੀਨੇਟਰ ਟੀਮ ਆਗੂ

ਰਾਜਪੁਰਾ,22 ਸਤੰਬਰ(ਤਰੁਣ ਸ਼ਰਮਾ):ਸੂਬਾ ਸਰਕਾਰ ਵੱਲੋ ਰਾਜ ਦੇ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਸਮੇਂ ਸਿਰ ਪਹੁੰਚਾਉਣ ਲਈ ਦ੍ਰਿੜ ਸੰਕਲਪ ਲਿਆ ਹੈ।ਜਿਸ ਤਹਿਤ ਹਲਕਾ ਰਾਜਪੁਰਾ ਵਿਧਾਇਕ ਮੈਡਮ ਨੀਨਾ ਮਿੱਤਲ ਦੀ ਰਹਿਨੁਮਾਈ ਹੇਠ ਐਮ.ਐਲ.ਏ ਕੋਆਰਡੀਨੇਟਰ ਟੀਮ ਵੱਲੋ ਹਲਕੇ ਦੇ ਵੱਖ-ਵੱਖ ਪਿੰਡ ਚੰਦੂਆ ਖ਼ੁਰਦ, ਦਮਨਹੇੜੀ, ਪੜਾਓ ,ਰਾਮਨਗਰ ਸੋਂਟੀ ਦਾ ਦੌਰਾ ਕਰਕੇ ਪਿੰਡ ਵਾਸੀਆਂ ਦੀਆਂ ਮੰਗਾਂ ਅਤੇ ਸਮੱਸਿਆਵਾ ਸੁਣੀਆ।ਆਪ ਦੇ ਮੁੱਖ ਦਫਤਰ ਰਾਜਪੁਰਾ ਵਿਖੇ ਜਾਣਕਾਰੀ ਦਿੰਦਿਆ ਗੁਰਵੀਰ ਸਿੰਘ ਸਰਾਓ ਮੈਂਬਰ ਪੈਪਸੂ ਨਗਰ ਵਿਕਾਸ ਬੋਰਡ ਪੰਜਾਬ, ਰਾਜੇਸ਼ ਕੁਮਾਰ ਐਮ.ਐਲ.ਏ ਕੋਆਰਡੀਨੇਟਰ, ਸੀਨੀਅਰ ਆਪ ਆਗੂ ਅਵਤਾਰ ਸਿੰਘ ਉਕਸੀ,ਯੂਥ ਆਗੂ ਹਰਪ੍ਰੀਤ ਸਿੰਘ ਲਾਲੀ ਨੇ ਦੱਸਿਆ ਕਿ ਦਿਹਾਤੀ ਖੇਤਰਾ ਚ ਸਰਕਾਰ ਦੀਆ ਲੋਕ ਭਲਾਈ ਦੀਆ ਵੱਖ-ਵੱਖ ਸਕੀਮਾ ਪ੍ਰਤੀ ਪਿੰਡ ਵਾਸੀਆ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਵਿਕਾਸ ਕਾਰਜ ਬਾਰੇ ਵਿਚਾਰ ਚਰਚਾ ਕੀਤੀ ਗਈ।ਗੁਰਵੀਰ ਸਰਾਓ ਨੇ ਦੱਸਿਆ ਕਿ ਕੋਆਰਡੀਨੇਟਰ ਟੀਮ ਨੇ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋ ਇਨ੍ਹਾ ਪਿੰਡ ਵਾਸੀਆ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦੀ ਨੇਪਰੇ ਚਾੜ੍ਹਨ ਦਾ ਪੂਰਨ ਭਰੋਸਾ ਦਿੱਤਾ। ਇਨ੍ਹਾ ਆਮ ਆਦਮੀ ਪਾਰਟੀ ਦੇ ਆਗੂਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਰਾਜ ਸਰਕਾਰ ਲੋਕਾ ਦੀ ਬਿਹਤਰੀ ਲਈ ਯਤਨਸ਼ੀਲ ਹੈ।ਜਿਸ ਦੇ ਇਨ-ਬਿਨ ਪਹਿਰਾ ਦਿੰਦਿਆ ਵਿਧਾਇਕ ਨੀਨਾ ਮਿੱਤਲ ਹਲਕਾ ਵਾਸੀਆ ਨੂੰ ਬੂਨਿਆਦੀ ਸਹੂਲਤ ਮੁਹੱਈਆ ਕਰਵਾਉਣ ਲਈ ਸ਼ਹਿਰੀ ਅਤੇ ਪੇਡੂ ਖੇਤਰਾ ਵਿੱਚ ਟੀਮ ਵਰਕ ਕਰ ਰਹੇ ਹਨ।

Comments

Popular posts from this blog

ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ