ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਤੁਰੰਤ ਪ੍ਰਭਾਵ ਵਿਚ ਹੋਇਆ ਖਬਰ ਦਾ ਅਸਰ
ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਤੁਰੰਤ ਪ੍ਰਭਾਵ ਵਿਚ ਹੋਇਆ ਖਬਰ ਦਾ ਅਸਰ
ਸੁਨਾਮ ਊਧਮ ਸਿੰਘ ਵਾਲਾ 14ਫਰਵਰੀ (ਦਿਗਵਿਜੈ ਅਰੁਣ ਕਲਿਆਣ )
ਮਾਨਯੋਗ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਧਿਆਨ ਵਿੱਚ ਜਦੋਂ ਮਾਮਲਾ ਪਹੁੰਚਿਆ ਤਾਂ ਸਮੂਹ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਮੌਕੇ ਤੇ ਜਾਇਜ਼ਾ ਲੈਣ
ਇਸ ਮੁੱਦੇ ਨੂੰ ਲੈ ਕੇ ਹਲਕਾ ਸੁਨਾਮ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਰਜਿੰਦਰ ਦੀਪਾ ਵੀ ਸਰਾਫਾ ਬਜਾਰ ਵਿੱਚ ਪਹੁੰਚੇ ਉਨ੍ਹਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈਕੇ ਕਿਹਾ ਕਿ ਇਹ ਸਰਕਾਰ ਹਰ ਮੁੱਦੇ ਤੇ ਫੇਲ ਹੋ ਚੁੱਕੀ ਹੈ ਅਤੇ ਦੁਕਾਨਦਾਰ ਭਰਾਵਾਂ ਨਾਲ ਹਮਦਰਦੀ ਜਤਾਉਂਦਿਆਂ ਆਖਿਆ ਕਿ ਕੈਬਨਿਟ ਮੰਤਰੀ ਤੇ ਸੁਨਾਮ ਨਗਰ ਕੌਂਸਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਿਹਾ ਕਿ ਸਰਕਾਰ ਤੇ ਨਗਰ ਕੌਂਸਲ ਗੂੜੀ ਨੀਂਦ ਵਿਚ ਹੈ ਇੰਤਜ਼ਾਰ ਕਰ ਰਹੀ ਹੈ ਇਕ ਵੱਡੇ ਹਾਦਸੇ ਦਾ ਜੋ ਕਿ ਬਹੁਤ ਚਿੰਤਾਜਨਕ ਗੱਲ ਹੈ
ਆਪ ਪਾਰਟੀ ਦੇ ਨੌਜੁਆਨ ਨੇਤਾ ਸੋਨੂ ਵਰਮਾ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਦੂਰ ਅੰਦੇਸ਼ੀ ਸੋਚ ਕਰਕੇ ਲੋਕ ਹਿੱਤਾਂ ਵਾਸਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਪਹਿਲਾ ਫਰਜ਼ ਹੈ ਜਨਤਾ ਦੀ ਸੇਵਾ ਕਰਨਾ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਇਹ ਗੱਲ ਕਹਿੰਦੀ ਹੈ ਕਿ ਤੁਸੀਂ ਪਹਿਲਾ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਉਨ੍ਹਾਂ ਦੇ ਨਾਲ ਡਟ ਕੇ ਖੜੋ ਤਾਂ ਜੋ ਸਮੇਂ ਸਿਰ ਹਰ ਪ੍ਰੇਸ਼ਾਨੀ ਦਾ ਹੱਲ ਸਰਕਾਰ ਕਰ ਸਕੇ
ਮੋਕੇ ਤੇ ਜਾਇਜਾ ਲੈਣ ਪਹੁੰਚੇ ਕਾਰਜਸਾਧਕ ਅਫਸਰ ਅੰਮ੍ਰਿਤ ਲਾਲ ਨਗਰ ਕੌਂਸਲ ਅਧਿਕਾਰੀਆਂ ਤੇ ਇਸ ਵਾਰਡ ਦੇ ਨਗਰ ਕੌਂਸਲਰ ਵਰੁਣ (ਮੋਟੀ) ਨੇ ਕਿਹਾ ਕਿ ਅੱਜ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ (ਟੋਨੀ) ਵੀ ਬਾਹਰ ਹਨ ਅਸੀਂ ਜਲਦੀ ਹੀ ਲੋਕਾਂ ਦੀ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ।
ਦੁਕਾਨਦਾਰਾਂ ਵਿੱਚ ਬਹੁਤ ਭਾਰੀ ਰੋਸ਼ ਹੈ ਇਸ ਸਮੱਸਿਆ ਦਾ ਹੱਲ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ -ਸ਼ੰਟੀ ਵਰਮਾ
Comments
Post a Comment