ਐਸ ਐਚ ਓ ਮਨਪ੍ਰੀਤ ਕੌਰ ਨੇ ਸੰਭਾਲਿਆ ਥਾਣਾ ਖੇੜੀ ਗੰਡੀਆਂ ਦਾ ਚਾਰਜ
ਐਸ ਐਚ ਓ ਮਨਪ੍ਰੀਤ ਕੌਰ ਨੇ ਸੰਭਾਲਿਆ ਥਾਣਾ ਖੇੜੀ ਗੰਡੀਆਂ ਦਾ ਚਾਰਜ
ਐਸ ਐਚ ਓ ਮਨਪ੍ਰੀਤ ਕੌਰ ਨੇ ਸੰਭਾਲਿਆ ਥਾਣਾ ਖੇੜੀ ਗੰਡੀਆਂ ਦਾ ਚਾਰਜ
ਰਾਜਪੁਰਾ,17ਦਸੰਬਰ (ਤਰੁਣ ਸ਼ਰਮਾ): ਮਨਪ੍ਰੀਤ ਕੌਰ ਵਲੋਂ ਥਾਣਾ ਖੇੜੀ ਗੰਡੀਆਂ ਦੇ ਐਸ.ਐਚ.ਓ. ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ। ਐਸ ਐਚ ਓ ਮਨਪ੍ਰੀਤ ਕੌਰ ਨੇ ਆਪਣਾ ਚਾਰਜ ਸੰਭਾਲਣ ਤੋਂ ਬਾਅਦ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਖੇੜੀ ਗੰਡੀਆਂ ਅਧੀਨ ਆਉਂਦੀਆਂ ਗਰਾਮ ਪੰਚਾਇਤਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਸਮੇਤ ਲੋਕਾਂ ਨੂੰ ਪੂਰਾ ਪੂਰਾ ਇਨਸਾਫ਼ ਦਿੱਤਾ ਜਾਵੇਗਾ ਸਮੇਤ ਹਰ ਇਕ ਨੂੰ ਥਾਣੇ ਅੰਦਰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਤੋਂ ਸਮਾਜ ਵਿਚ ਗਲਤ ਗਤੀਵਿਧੀਆਂ ਕਰਨ ਵਾਲੇ ਲੋਕਾਂ ਸੰਬੰਧੀ ਉਹ ਪੁਲੀਸ ਨੂੰ ਦੱਸ ਸਕਦੇ ਹਨ ।ਉਨ੍ਹਾਂ ਨੇ ਕਿਹਾ ਕਿ ਪੁਲੀਸ ਅਤੇ ਲੋਕਾਂ ਦਾ ਆਪਸ ਵਿੱਚ ਰਿਸ਼ਤਾ ਬੇਹੱਦ ਹੀ ਵਧੀਆ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਗ਼ਲਤ ਕੰਮ ਕਰਨ ਲਈ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।
Comments
Post a Comment