ਸਲਾਨਾ ਮੇਲੇ ਵਿੱਚ ਪਹੁੰਚੇ ਵਿਧਾਇਕਾ ਨੀਨਾ ਮਿੱਤਲ ਜੀ ਅਤੇ ਪ੍ਰਧਾਨ ਸੁਖਜਿੰਦਰ ਸੁੱਖੀ
ਸਲਾਨਾ ਮੇਲੇ ਵਿੱਚ ਪਹੁੰਚੇ ਵਿਧਾਇਕਾ ਨੀਨਾ ਮਿੱਤਲ ਜੀ ਅਤੇ ਪ੍ਰਧਾਨ ਸੁਖਜਿੰਦਰ ਸੁੱਖੀ
ਰਾਜਪੁਰਾ( ਤਰੁਨ ਸ਼ਰਮਾ) ਦਿਨ ਵੀਰਵਾਰ ਫੋਕਲ ਪੁਆਇੰਟ ਨੂਰ ਏ ਦਰਗਾਹ ਸ਼ਰੀਫ਼ ਹਜ਼ਰਤ ਨਾਨੂ ਸ਼ਾਹ ਸਈਦ ਨੌਂ ਗਜਾ ਪੀਰ ਵੈਲਫੇਅਰ ਸੋਸਾਇਟੀ ਵੱਲੋਂ 14ਵਾਂ ਸਾਲਾਨਾ ਭੰਡਾਰਾ ਅਤੇ ਮੇਲਾ ਗੱਦੀ ਨਸ਼ੀਨ ਬਾਬਾ ਬੀਰਬਲ ਜੀ ਦੀ ਦੇਖਰੇਖ ਵਿੱਚ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਵਿਸੇਸ਼ ਤੌਰ ਤੇ ਵਿਧਾਇਕਾ ਨੀਨਾ ਮਿੱਤਲ ਜੀ, ਪ੍ਰਧਾਨ ਸੁਖਜਿੰਦਰ ਸੁੱਖੀ ਜੀ ਅਤੇ ਵੱਖ ਵੱਖ ਰਾਜਨੀਤੀਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਸ਼ਿਰਕਤ ਕੀਤੀ ਗਈ।ਮੇਲੇ ਦੇ ਮੁੱਖ ਆਕਰਸ਼ਨ ਦੂਰ ਦੂਰ ਤੋਂ ਆਈ ਸੰਗਤ ਅਤੇ ਕੱਵਾਲ ਸੀ ਵਿਧਾਇਕਾ ਨੀਨਾ ਮਿੱਤਲ ਜੀ ਵੱਲੋਂ ਦਰਗਾਹ ਤੇ ਚਾਦਰ ਚੜ੍ਹਾ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।ਇਸ ਤੋਂ ਉਪਰੰਤ ਵਿਧਾਇਕਾ ਨੀਨਾ ਮਿੱਤਲ ਜੀ,ਪ੍ਰਧਾਨ ਸੁਖਜਿੰਦਰ ਸੁੱਖੀ ਜੀ ਨੂੰ ਬਾਬਾ ਬੀਰਬਲ ਜੀ ਸਤਿੰਦਰ ਸੱਤੀ ਜੀ ਅਤੇ ਸਮੁੱਚੀ ਦਰਗਾਹ ਕਮੇਟੀ ਟੀਮ ਵੱਲੋਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦੇ ਨਾਲ ਨਾਲ ਵਿਸ਼ੇਸ਼ ਤੌਰ ਤੇ ਲੱਕੀ ਬਦਾਣਾ ਜੀ,ਸ਼ਾਮ ਸੁੰਦਰ ਵਧਵਾ ਜੀ,ਅਮਰਿੰਦਰ ਮੀਰੀ ਜੀ ,ਗੁਰਮੇਲ ਕੌਰ ਜੀ, ਅਨੀਤਾ ਰਾਣੀ ਜੀ,ਮੇਜਰ ਬਖ਼ਸ਼ੀਵਾਲਾ,ਰਵੀ ਜੀ,ਅਵਤਾਰ ਜੀ ,ਅਮਨ ਸੈਣੀ ਜੀ ,ਆਯੂਸ਼ ਮਿੱਤਲ ਜੀ,ਦਰਸ਼ਨ ਖਾਨ ਜੀ,ਜਤਿੰਦਰ ਸਿੰਘ ਜੀ,ਸੰਤੋਖ ਸਿੰਘ ਸੁੱਖਾ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ।
Comments
Post a Comment