ਕਰਨ ਗੜੀ ਨੌਜਵਾਨਾਂ ਲਈ ਆਦਰਸ਼ : ਦਲਿਤ ਨੇਤਾ ਸੁੱਖੀ

 ਕਰਨ ਗੜੀ ਨੌਜਵਾਨਾਂ ਲਈ ਆਦਰਸ਼ : ਦਲਿਤ ਨੇਤਾ ਸੁੱਖੀ  




ਰਾਜਪੁਰਾ( ਤਰੁਣ ਸ਼ਰਮਾ)ਮਿਤੀ 27 ਮਈ 2022 ਦਿਨ ਸ਼ੁੱਕਰਵਾਰ ਨੂੰ ਰਾਜਪੁਰਾ ਅੰਬੇਦਕਰ ਚੌਂਕ ਤੇ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸੁੱਖੀ ਵੱਲੋਂ ਯੂਥ ਆਈਕੌਨ ਕਰਨ ਗੜ੍ਹੀ ਦੇ ਸਨਮਾਨ ਵਿਚ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ! ਜਿਸ ਵਿਚ ਸਾਰੇ ਮੈਂਬਰ ਸਾਹਿਬਾਨ ਨੇ ਸਭ ਤੋਂ ਪਹਿਲਾਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਨਮਨ ਕੀਤਾ ਗਿਆ ਅਤੇ ਉਸ ਤੋਂ ਕਰਨ ਗੜ੍ਹੀ ਜੀ ਨੂੰ ਸਿਰੋਪਾ ਪਾ ਕੇ ਅਤੇ ਬਾਬਾ ਸਾਹਿਬ ਅੰਬੇਦਕਰ ਜੀ ਦਾ ਸਰੂਪ ਭੇਟ ਕਰਕੇ ਸਨਮਾਨਿਤ ਕੀਤਾ ਗਿਆ! ਇਸ ਤੋਂ ਉਪਰੰਤ ਉੱਥੇ ਮੌਜੂਦ ਸਹਿਬਾਨਾਂ ਵੱਲੋਂ ਲੱਡੂ ਵੀ ਵੰਡੇ ਗਏ!  ਪ੍ਰੈੱਸ ਨਾਲ ਗੱਲ ਕਰਦੇ ਹੋਏ ਸੁੱਖੀ ਜੀ ਨੇ ਦੱਸਿਆ ਕਿ ਕਰਨ ਗੜ੍ਹੀ ਜੀ ਦੁਆਰਾ 30 ਸੈਕਿੰਡ ਵਿੱਚ 35 (4 ਫਿੰਗਰ ਪੁਸ਼ਪ ਲਗਾ ਕੇ (ਇੰਟਰਨੈਸ਼ਨਲ ਬੁੱਕ ਆਫ ਰਿਕਾਰਡ) ਵਿੱਚ ਅਤੇ ਹੁਣ 30 ਸਕਿੰਟ ਵਿੱਚ 48 (1ਹੈਂਡਡ ਪੁਸ਼ ਅੱਪ ਲਗਾ ਕੇ (ਇੰਡੀਆ ਬੁੱਕ ਆਫ ਰਿਕਾਰਡ) ਵਿੱਚ ਨਾਮ ਦਰਜ ਕਰਵਾਉਣ ਨਾਲ ਰਾਜਪੁਰਾ ਸ਼ਹਿਰ ਦਾ ਨਾਮ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿਚ ਰੌਸ਼ਨ ਕੀਤਾ ਹੈ! ਸੁੱਖੀ ਜੀ ਵੱਲੋਂ ਕਰਨ ਗੜ੍ਹੀ ਨੂੰ ਪੰਜਾਬ ਦੇ ਨੌਜਵਾਨ ਲਈ ਇੱਕ ਰੋਲ ਮਾਡਲ ਵੀ ਦੱਸਿਆ ਗਿਆ ਅਤੇ ਕਰਨ ਗੜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ!ਇਸ ਮੌਕੇ ਫਿੱਟਨੈੱਸ ਆਈਕੌਨ ਕਰਨ ਗੜ੍ਹੀ ਵੱਲੋਂ ਵੀ ਯੂਥ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਤੇ ਆਪਣੀ ਸਿਹਤ ਵੱਲ ਧਿਆਨ ਦੇਣ ਦਾ ਸੁਨੇਹਾ ਦਿੱਤਾ ਗਿਆ! ਕਰਨ ਗੜ੍ਹੀ ਵੱਲੋਂ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸੁੱਖੀ ਅਤੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ! ਇਸ ਮੌਕੇ ਵਿਸ਼ੇਸ਼ ਤੌਰ ਤੇ ਦਰਸ਼ਨ ਬਨਵਾੜੀ ਜੀ ਗਿਆਨ ਭੁੰਬਕ ਜੀ ਅਮਰਜੀਤ ਉਕਸੀ ਜੀ ਜੋਗਿੰਦਰ ਟਾਈਗਰ ਜੀ ਸੰਤੋਖ ਸਿੰਘ ਸੁੱਖਾ ਜੀ ਡਾ ਸੰਦੀਪ ਜੀ ਅਮਰੀਕ ਸਿੰਘ ਜੀ ਸੁਖਵਿੰਦਰ ਸਿੰਘ ਜੀ ਅਤੇ ਸੈਂਕੜੇ ਨੌਜਵਾਨ ਮੌਜੂਦ ਸਨ

Comments

Popular posts from this blog

ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਡਾ ਬਲਬੀਰ ਸਿੰਘ ਨੇ ਕੀਤੀ ਵਰਕਰ ਮਿਲਣੀ

ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਸ਼ਸ਼ੀ ਬਾਲਾ ਪੰਜਾਬ ਨਰਸਿਜ ਰਜਿਸਟਰੇਸ਼ਨ ਕੌਂਸਲ ਦੇ ਮੈਂਬਰ ਨਿਯੁਕਤ

ਸ੍ਰ ਹਰਪ੍ਰੀਤ ਸਿੰਘ ਹੀਰਾ ਨੂੰ ਐਮ ਐਲ ਏ ਨੀਨਾ ਮਿੱਤਲ ਜੀ ਨੇ ਉਹਨਾ ਦਾ ਤਜਰਬਾ ਦੇਖਦੇ ਹੋਏ ਸੋਸ਼ਲ ਮੀਡੀਆ ਕੋਆਰਡੀਨੇਟਰ ਲਗਾਇਆ