ਹਲਕਾ ਕਰਤਾਰਪੁਰ ਦੇ ਐੱਮ ਐੱਲ ਏ ਚੌਧਰੀ ਸੁਰਿੰਦਰ ਸਿੰਘ ਵੱਲੋਂ ਸੜਕ ਦਾ ਉਦਘਾਟਨ ਕੀਤਾ ਗਿਆ
ਹਲਕਾ ਕਰਤਾਰਪੁਰ ਦੇ ਐੱਮ ਐੱਲ ਏ ਚੌਧਰੀ ਸੁਰਿੰਦਰ ਸਿੰਘ ਵੱਲੋਂ ਸੜਕ ਦਾ ਉਦਘਾਟਨ ਕੀਤਾ ਗਿਆ
ਕਿਸ਼ਨਗੜ੍ਹ 4 ਅਕਤੂਬਰ(ਗੁਰਦੀਪ ਸਿੰਘ ਹੋਠੀ )
ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਪਿੰਡ ਨੂਰਪੁਰ ਵਿਖੇ ਰਮਨੀਕ ਐਵੀਨਿਊੁ ਕਾਲੋਨੀ ਦੀ ਸੜਕ ਜੀਟੀ ਰੋਡ ਤੋਂ ਲੈ ਕੇ ਗੁਰਦੁਆਰਾ ਸਿੰਘ ਸਭਾ ਤਕ ਉਣੱਤੀ ਲੱਖ ਦੀ ਲਾਗਤ ਨਾਲ ਬਣ ਰਹੀ ਸੜਕ ਦਾ ਨੀਂਹ ਪੱਥਰ ਹਲਕਾ ਕਰਤਾਰਪੁਰ ਦੇ ਐਮ ਐਲ ਏ ਚੌਧਰੀ ਸੁਰਿੰਦਰ ਸਿੰਘ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਣਾ ਰੰਧਾਵਾ ਵੱਲੋਂ ਰਿਬਨ ਕੱਟ ਕੇ ਰੱਖਿਆ ਗਿਆ ਅਤੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਬਾਕੀ ਰਹਿੰਦੇ ਅਧੂਰੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ ।ਇਸ ਮੌਕੇ ਰਮਣੀਕ ਐਵੀਨਿਊ ਵੈੱਲਫੇਅਰ ਸੁਸਾਇਟੀ ਰਜਿਸਟਰਡ ਦੇ ਚੇਅਰਮੈਨ ਅਮੀਰ ਸਿੰਘ ਸੱਗੂ , ਪ੍ਰਧਾਨ ਮੁਕੇਸ਼ ਸਹਿਦੇਵ,ਸੈਕਟਰੀ ਪ੍ਰਦੀਪ ਕੁਮਾਰ ਅਤੇ ਨਰਿੰਦਰ ਸੱਗੂ ਨੇ ਸਾਂਝੇ ਤੌਰ ਤੇ ਐੱਮ ਐੱਲ ਏ ਚੌਧਰੀ ਸੁਰਿੰਦਰ ਸਿੰਘ ,ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਣਾ ਰੰਧਾਵਾ ਅਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਵੱਡੀ ਲੀਡ ਨਾਲ ਕਾਂਗਰਸ ਪਾਰਟੀ ਨੂੰ ਜਿਤਾਉਣ ਦਾ ਭਰੋਸਾ ਦਿਵਾਇਆ ।ਇਸ ਮੌਕੇ ਚੇਅਰਮੈਨ ਅਮੀਰ ਸਿੰਘ ਸੱਗੂ ,ਪ੍ਰਧਾਨ ਮੁਕੇਸ਼ ਸਹਿਦੇਵ ,ਪ੍ਰਦੀਪ ਕੁਮਾਰ ਜਨਰਲ ਸਕੱਤਰ ,ਜਗਦੀਸ਼ ਸਿੰਘ ਚੇਅਰਮੈਨ ਗੁਰਦੁਆਰਾ ਸਿੰਘ ਸਭਾ ,ਕੇਵਲ ਸਿੰਘ ਬੈਂਸ ,ਰਾਮ ਮੂਰਤੀ ,ਮਨਮੋਹਨ ਸਿੰਘ , ਦਲਬੀਰ ਸਿੰਘ ,ਗੁਰਦਰਸ਼ਨ ਸਿੰਘ ,ਅਮਰਜੀਤ ਸਿੰਘ ਕੰਗ ਬਲਾਕ ਪ੍ਰਧਾਨ ਹਲਕਾ ਕਰਤਾਰਪੁਰ ,ਐਕਸੀਅਨ ਨੇਕ ਚੰਦ ,ਐੱਸਡੀਓ ਸੁਸ਼ੀਲ ਕੁਮਾਰ ,ਰਮੇਸ਼ ਚੌਧਰੀ ,ਤਰਲੋਕ ਨਾਥ ,ਕੁਲਦੀਪ ਕਲੇਰ ,ਮਲਕੀਤ ਸਿੰਘ ,ਹਰਭਜਨ ਸਿੰਘ ਅਤੇ ਪਲਵਿੰਦਰ ਆਦਿ ਹਾਜ਼ਰ ਸਨ
Comments
Post a Comment