ਪੰਜਾਬ ਟੈਕਨੀਕਲ ਯੂਨੀਵਰਸਿਟੀ ਦੁਆਰਾ ਘੋਸ਼ਿਤ ਬੀ. ਫਾਰਮੇਸੀ ਅਤੇ ਐਮ. ਫਾਰਮੇਸੀ ਲਈ ਮੈਰਿਟ ਸੂਚੀ ਵਿੱਚ ਸਵਾਮੀ ਵਿਵੇਕਾਨੰਦ ਕਾਲਜ ਆਫ਼ ਫਾਰਮੇਸੀ, ਬਨੂੰੜ ਨੇ ਚੋਟੀ ਦੇ ਸਥਾਨ ਪ੍ਰਾਪਤ ਕੀਤੇ।
ਪੰਜਾਬ ਟੈਕਨੀਕਲ ਯੂਨੀਵਰਸਿਟੀ ਦੁਆਰਾ ਘੋਸ਼ਿਤ ਬੀ. ਫਾਰਮੇਸੀ ਅਤੇ ਐਮ. ਫਾਰਮੇਸੀ ਲਈ ਮੈਰਿਟ ਸੂਚੀ ਵਿੱਚ ਸਵਾਮੀ ਵਿਵੇਕਾਨੰਦ ਕਾਲਜ ਆਫ਼ ਫਾਰਮੇਸੀ, ਬਨੂੰੜ ਨੇ ਚੋਟੀ ਦੇ ਸਥਾਨ ਪ੍ਰਾਪਤ ਕੀਤੇ
ਸਵਾਮੀ ਵਿਵੇਕਾਨੰਦ ਕਾਲਜ ਆਫ਼ ਫਾਰਮੇਸੀ (ਐਸਵੀਸੀਪੀ), ਬਨੂੜ, ਦੇ ਵਿਦਿਆਰਥੀਆਂ ਨੇ ਬੀ. ਫਾਰਮੇਸੀ (ਬੈਚ 2016) ਲਈ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ 5 ਵਿੱਚੋਂ ਸਿਖਰਲੇ 3 ਸਥਾਨ ਅਤੇ ਐਮ. ਫਾਰਮੇਸੀ (ਬੈਚ 2016) ਲਈ 3 ਵਿੱਚੋਂ 1 ਸਥਾਨ ਹਾਸਲ ਕੀਤਾ ਹੈ। .
ਬੀ ਫਾਰਮੇਸੀ ਵਿੱਚ ਪਹਿਲੀ ਪੁਜ਼ੀਸ਼ਨ ਜਸਪ੍ਰੀਤ ਕੌਰ ਅਤੇ ਹੀਨਾ (ਐੱਸ.ਜੀ.ਪੀ.ਏ.-9.29) ਅਤੇ ਦੂਸਰਾ ਸਥਾਨ ਸ਼੍ਰੀ ਸਤਨਾਮ ਸਿੰਘ (ਐੱਸ.ਜੀ.ਪੀ.ਏ.-9.21) ਨੇ ਹਾਸਲ ਕੀਤਾ।
ਐਮ. ਫਾਰਮੇਸੀ ਵਿੱਚ ਨਵਵਿਦਿਤਾ ਸ਼ਰਮਾ (ਐੱਸ.ਜੀ.ਪੀ.ਏ.-8.56) ਨੇ ਦੂਜਾ ਸਥਾਨ ਹਾਸਲ ਕੀਤਾ।
ਐੱਸ.ਵੀ.ਜੀ.ਓ.ਆਈ. ਦੇ ਚੇਅਰਮੈਨ ਸ਼੍ਰੀ ਅਸ਼ਵਨੀ ਗਰਗ ਨੇ ਸੰਸਥਾ ਦਾ ਨਾਂ ਰੌਸ਼ਨ ਕਰਨ ਲਈ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਵਧਾਈ ਦਿੱਤੀ ਹੈ।
ਐੱਸ.ਵੀ.ਜੀ.ਓ.ਆਈ. ਦੇ ਪ੍ਰਧਾਨ, ਸ਼੍ਰੀ ਅਸ਼ੋਕ ਗਰਗ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਚੋਟੀ ਦੇ ਸਥਾਨ ਹਾਸਿਲ ਕਰਨ ਵਾਲੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆ ਨੂੰ ਨਕਦ ਇਨਾਮਾਂ ਦੇ ਨਾਲ ਨਿਵਾਜਿਆ । ਪ੍ਰੋ. ਸੋਨੀਆ ਪਾਹੁਜਾ ਨੇ ਕਿਹਾ ਕਿ ਏਨਾ ਦੀ ਏਹ ਪ੍ਰਾਪਤੀਆਂ ਦੂਸਰੇ ਬੱਚਿਆਂ ਲਈ ਪ੍ਰੇਰਨਾ ਸਰੋਤ ਸਾਬਤ ਹੋਣਗੇ।
ਡਾ: ਪ੍ਰੇਰਨਾ ਸਰੂਪ, ਪ੍ਰਿੰਸੀਪਲ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਤੇ ਬਹੁਤ ਮਾਣ ਮਹਿਸੂਸ ਕੀਤਾ।
Comments
Post a Comment