ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਵੱਲੋਂ ਚੌਧਰੀ ਸੰਤੋਖ ਸਿੰਘ ਦੇ ਘਰ ਦਾ ਘਿਰਾਓ ਕਰਨ ਲਈ ਕਿਸ਼ਨਗੜ੍ਹ ਤੋਂ ਜਥਾ ਰਵਾਨਾ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ
ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਵੱਲੋਂ ਚੌਧਰੀ ਸੰਤੋਖ ਸਿੰਘ ਦੇ ਘਰ ਦਾ ਘਿਰਾਓ ਕਰਨ ਲਈ ਕਿਸ਼ਨਗੜ੍ਹ ਤੋਂ ਜਥਾ ਰਵਾਨਾ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ
ਜਲੰਧਰ - 2 ਅਕਤੂਬਰ (ਗੁਰਦੀਪ ਸਿੰਘ ਹੋਠੀ)
ਅੱਜ ਪੂਰੇ ਭਾਰਤ ਅੰਦਰ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਜਿਸ ਦੀ ਮੰਡੀਆਂ ਵਿੱਚ ਖ਼ਰੀਦ ਇੱਕ ਅਕਤੂਬਰ ਤੋਂ ਸ਼ੁਰੂ ਹੋਣੀ ਸੀ, ਪਰ ਕੇਂਦਰ ਸਰਕਾਰ ਨੇ ਇਸ ਖ਼ਰੀਦ ਦੀ ਤਾਰੀਕ ਨੂੰ ਬਦਲ ਕੇ 11 ਅਕਤੂਬਰ ਕਰ ਦਿੱਤਾ ਹੈ। ਜਦਕਿ ਸੂਬੇ ਅੰਦਰ ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਅਤੇ ਉੱਪਰੋਂ ਮੌਸਮ ਖ਼ਰਾਬ ਚੱਲ ਰਿਹਾ ਹੈ। ਆੜ੍ਹਤੀਏ ਫ਼ਸਲ ਖ਼ਰੀਦਣ ਤੋਂ ਇਨਕਾਰ ਕਰ ਰਹੇ ਹਨ ਅਤੇ ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਕਟਾਈ ਕਰ ਲਈ ਉਨ੍ਹਾਂ ਕੋਲ ਅਤੇ ਆੜ੍ਹਤੀਆਂ ਕੋਲ ਬਾਰਦਾਨੇ ਅਤੇ ਸਿੱਧਾਂ ਦਾ ਪੂਰਾ ਪ੍ਰਬੰਧ ਨਹੀਂ ਹੈ ਇਸ ਨੂੰ ਦੇਖਦੇ ਹੋਏ ਸੰਯੁਕਤ ਮੋਰਚੇ ਨੇ ਫ਼ੈਸਲਾ ਲਿਆ ਹੈ ਕਿ ਪੰਜਾਬ ਕਾਂਗਰਸੀ ਵਿਧਾਇਕਾਂ ਅਤੇ ਐਮ ਪੀ ਦੇ ਘਰਾਂ ਦਾ ਘਿਰਾਓ ਕੀਤਾ ਜਾਵੇ। ਇਸ ਨੂੰ ਮੁੱਖ ਰੱਖਦੇ ਹੋਏ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਜਲੰਧਰ ਵੱਲੋਂ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਵੱਲੋਂ ਜਲੰਧਰ ਦੇ ਐਮ ਪੀ ਚੌਧਰੀ ਸੰਤੋਖ ਸਿੰਘ ਦੇ ਘਰ ਦਾ ਘਿਰਾਓ ਕਰਨ ਲਈ ਜਥਾ ਰਵਾਨਾ ਕੀਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਸੁਰਿੰਦਰ ਸਿੰਘ ਢਿੱਲੋਂ ਤੇ ਤਲਵੰਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 10 ਦਿਨਾਂ ਦੀ ਦੇਰੀ ਕਰਨ ਦੇ ਨਾਲ ਝੋਨੇ ਦੀ ਫ਼ਸਲ ਦੀ ਖ਼ਰੀਦ ਵਿੱਚ ਜੇ ਦੇਰੀ ਕੀਤੀ ਗਈ ਹੈ। ਉਸ ਨੂੰ ਜਲਦ ਤੋਂ ਜਲਦ ਹੀ ਸ਼ੁਰੂ ਕੀਤਾ ਜਾਵੇ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਪੱਕ ਚੁੱਕੀਆਂ ਹਨ। ਦੋਆਬੇ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਕਰਕੇ ਆਲੂ ਲਗਾਏ ਜਾਂਦੇ ਹਨ। ਹੁਣ ਝੋਨੇ ਦੀ ਫ਼ਸਲ ਦੀ ਖ਼ਰੀਦ ਵਿੱਚ 10 ਦਿਨਾਂ ਦੀ ਦੇਰੀ ਹੋਣ ਕਰਕੇ ਆਲੂਆਂ ਦੀ ਬਿਜਾਈ ਵਿੱਚ ਵੀ ਦੇਰੀ ਹੋਵੇਗੀ ਅਤੇ ਝੋਨੇ ਦੀ ਖੇਤ ਵਿਚ ਪੂਰੀ ਤਰ੍ਹਾਂ ਪੱਕੀ ਹੋਈ ਫ਼ਸਲ ਬਾਰਿਸ਼ ਕਾਰਨ ਨੁਕਸਾਨ ਹੋਣ ਦਾ ਡਰ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਫ਼ਸਲ ਦੀ ਖ਼ਰੀਦ ਸਬੰਧੀ 17% ਦੇ ਹਿਸਾਬ ਨਾਲ ਖ਼ਰੀਦ ਕਰਨ ਦਾ ਜੋ ਅੈਲਾਨ ਕੀਤਾ ਗਿਆ ਹੈ। ਜੋ ਝੋਨੇ ਦੀ ਫ਼ਸਲ ਦੀ ਨਵੀਂ 17% ਜਾਂ ਉਸ ਤੋਂ ਘੱਟ ਵੀ ਹੋ ਸਕਦੀ ਹੈ। ਝੋਨੇ ਦੀ ਖਰੀਦ ਨਹੀਂ ਕੀਤੀ ਜਾਵੇ ਜੋ ਪੀ ਆਰ 126 ਦੀ ਵਰਸਿਟੀ ਹੈ, ਉਸਦੀ ਕਟਾਈ ਚੱਲ ਰਹੀ ਹੈ ਜੋ ਕਿ ਆੜ੍ਹਤੀਆਂ ਵੱਲੋਂ ਆਪਣੇ ਕੋਲ ਰੱਖ ਲਈ ਗਈ ਹੈ ਕਿ 1 ਅਕਤੂਬਰ ਤੋਂ ਖਰੀਦ ਕੀਤੀ ਜਾਣੀ ਸੀ। ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਨੇ ਕਿਹਾ ਕਿ 25 ਕੁਇੰਟਲ ਪ੍ਰਤੀ ਏਕੜ ਖੇਤ ਹਿਸਾਬ ਨਾਲ ਝੋਨੇ ਦੀ ਖ਼ਰੀਦ ਕੀਤੀ ਜਾਵੇਗੀ। ਪਰ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚੋਂ 25 ਕੁਇੰਟਲ ਤੋਂ ਵੱਧ ਝੋਨਾ ਨਿਕਲੇਗਾ ਉਹ ਉਸ ਨੂੰ ਕਿੱਥੇ ਲਿਜਾਣ। ਇਸ ਤੋਂ ਜਾਪਦਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜੋ ਗੰਨੇ ਦਾ ਰੇਟ 360 ਪ੍ਰਤੀ ਕੁਇੰਟਲ ਅੈਲਾਨ ਕੀਤਾ ਗਿਆ ਹੈ, ਇਸ ਬਾਰੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਉਸ ਨੂੰ ਵੀ ਜਲਦ ਜਾਰੀ ਕੀਤਾ ਜਾਵੇ। ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਜਲਦ ਨਹੀਂ ਮੰਨਿਆ ਤਾਂ ਕਿਸਾਨਾਂ ਨੂੰ ਵੱਡੇ ਪੱਧਰ ਤੇ ਪੰਜਾਬ ਅੰਦਰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਦੋਆਬਾ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ, ਤਲਵੰਤ ਰੰਧਾਵਾ, ਬਲਜਿੰਦਰ ਜੀਤ ਸਿੰਘ ਭਤੀਜਾ, ਸੁਰਿੰਦਰ ਕਾਹਲੋਂ, ਹਰਜਿੰਦਰ ਸਿੰਘ ਜੋਧਾ, ਗੁਰਪ੍ਰੀਤ ਅਟਵਾਲ, ਜੱਸਾ ਜੱਫਲ, ਗੁਲਜ਼ਾਰ ਸਿੰਘ, ਤਲਵਿੰਦਰ ਮੱਟੂ, ਮੱਖਣ ਸਿੰਘ ਰਹੀਮਪੁਰ, ਉਂਕਾਰ ਸਿੰਘ ਮੰਨਣ, ਦਿਲਬਾਰਾ ਸਿੰਘ, ਜੁਝਾਰ ਕਾਹਲੋਂ, ਨਿਰਮਲ ਸਿੰਘ ਨੌਗੱਜਾ, ਗੁਰਬਖ਼ਸ਼ ਸਿੰਘ, ਹਰਦਿਆਲ ਸਿੰਘ ਬੁੱਟਰ, ਕੇਵਲ ਸਿੰਘ ਸ਼ੇਰੋਂਵਾਲੀ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।
Comments
Post a Comment