ਮੁਨਸ਼ੀ ਰਾਮ ਚੈਰੀਟੇਬਲ ਟਰੱਸਟ ਬੱਲ (ਜਲੰਧਰ) ਅਤੇ ਮਲਕੀਅਤ ਸਿੰਘ ਸਾਬਕਾ ਡੀ ਜੀ ਪੀ ਵੱਲੋਂ ਉਭਰਦੇ ਹੋਏ ਸਿਤਾਰਿਆਂ ਨੂੰ ਕੀਤਾ ਗਿਆ ਸਨਮਾਨਿਤ।
ਮੁਨਸ਼ੀ ਰਾਮ ਚੈਰੀਟੇਬਲ ਟਰੱਸਟ ਬੱਲ (ਜਲੰਧਰ) ਅਤੇ ਮਲਕੀਅਤ ਸਿੰਘ ਸਾਬਕਾ ਡੀ ਜੀ ਪੀ ਵੱਲੋਂ ਉਭਰਦੇ ਹੋਏ ਸਿਤਾਰਿਆਂ ਨੂੰ ਕੀਤਾ ਗਿਆ ਸਨਮਾਨਿਤ।
ਜਲੰਧਰ - 1 ਅਕਤੂਬਰ (ਗੁਰਦੀਪ ਸਿੰਘ ਹੋਠੀ)
ਮਲਕੀਅਤ ਸਿੰਘ ਸਾਬਕਾ ਡੀ ਜੀ ਪੀ ਆਪਣੇ ਸਾਥੀਆਂ ਸਮੇਤ ਮਿਸ ਨਰਿੰਦਰ ਕੌਰ ਹੋਠੀ, ਹੰਸ ਰਾਜ ਤੇ ਡਾ. ਕੇਵਲ ਅਹੀਰ ਆਦਿ ਨਾਲ ਕੁਮਾਰੀ ਨਵਦੀਪ ਕੌਰ ਲੇਬਰ ਐਕਟੀਵਿਸਟ, ਸ਼ਿਵ ਕੁਮਾਰ, ਮਜ਼ਦੂਰ ਸੰਗਠਨ ਨੇਤਾ ਕੁੰਡਲੀ ਬਾਰਡਰ ਦਿੱਲੀ ਤੇ ਅਰਸ਼ਦੀਪ ਸਿੰਘ 65000 ਰੁਪਏ +30,000 ਰੁਪਏ +10,000 ਰੁਪਏ ਦੇ ਬੈਂਕ ਡਰਾਫਟ ਦੇ ਕੇ ਇਨ੍ਹਾਂ ਉਭਰਦੇ ਹੋਏ ਸਿਤਾਰਿਆਂ ਨੂੰ ਸਨਮਾਨਿਤ ਕਰ ਰਹੇ ਹਨ। ਮਿਤੀ 22 ਸਤੰਬਰ 2021 ਨੂੰ ਪਿੰਡ ਬੱਲਾਂ ਵਿਖੇ ਇਹ ਸਾਰਾ ਖਰਚਾ ਕੈਨੇਡਾ ਬੈਠੇ ਬੀ. ਆਰ. ਜੱਖੂ ਬਲ ਤੇ ਉਨ੍ਹਾਂ ਦੀ ਟੀਮ ਮੈਂਬਰ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਦੇ ਉਭਰਦੇ ਹੋਏ ਸਿਤਾਰਿਆਂ ਦੀ ਮਦਦ ਕਰਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰ ਰਹੀ ਹੈ ਤਾਂ ਕਿ ਇਨ੍ਹਾਂ ਸਿਤਾਰਿਆਂ ਦੀ ਲੋਅ ਕਿਤੇ ਗ਼ਰੀਬੀ ਕਰਕੇ ਮੱਧਮ ਨਾ ਪੈ ਜਾਵੇ। ਇਨ੍ਹਾਂ ਦੀ ਟੀਮ ਹਰ ਸਾਲ 1 ਲੱਖ ਤੋਂ 2 ਲੱਖ ਦੇ ਵਿਚਕਾਰ ਮੱਦਦ ਕਰਦੀ ਹੈ। ਜੱਖੂ ਬਲ ਦੇ ਉੱਦਮ ਕਰ ਕੇ ਪਿੰਡ ਬਲ ਵਿਚ 2015 ਤੋਂ ਲੋੜਵੰਦ ਗ਼ਰੀਬ ਲੋਕਾਂ ਨੂੰ 1000 ਰੁਪਏ ਮਹੀਨਾ ਪੈਨਸ਼ਨਾਂ ਦਿੰਦੇ ਆ ਰਹੇ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ 250/ ਪ੍ਰਤੀ ਮਹੀਨਾ ਦਿੰਦੀ ਸੀ। ਉਹ ਵੀ ਕਈ ਕਈ ਮਹੀਨੇ ਮਿਲਦੀ ਹੀ ਨਹੀਂ ਸੀ। ਮਾਰਚ 2022 ਤੋਂ ਪਿੰਡ ਦੇ ਉਨ੍ਹਾਂ ਪੜ੍ਹਨ ਵਾਲੇ ਹੁਸ਼ਿਆਰ ਤੇ ਯੋਗ ਵਿਦਿਆਰਥੀਆਂ ਦੀ ਕਾਲਜ ਦੀ ਪੂਰੇ ਸਾਲ ਦੀਆਂ ਫੀਸਾਂ ਦਿੱਤੀਆਂ ਜਾਣਗੀਆਂ ਜਿਹੜੇ ਵਿਦਿਆਰਥੀ ਹੁਸ਼ਿਆਰ ਹਨ ਪੜ੍ਹਨ ਵਿਚ ਪਰ ਗ਼ਰੀਬੀ ਕਰਕੇ ਪੜ੍ਹ ਨਹੀਂ ਸਕਦੇ। ਅਸੀਂ ਉਨ੍ਹਾਂ ਨੂੰ ਪੜ੍ਹਾਵਾਂਗੇ ਤਾਂ ਕਿ ਜਿੰਨੀਆਂ ਮਰਜ਼ੀ ਡਿਗਰੀਆਂ ਕਰਨ ਅਤੇ ਅੱਗੇ ਵੱਧਦੇ ਰਹਿਣ। ਮੁਨਸ਼ੀ ਰਾਮ ਚੈਰੀਟੇਬਲ ਟਰੱਸਟ ਬਲ (ਜਲੰਧਰ) ਪਿਛਲੇ 2003 ਤੋਂ ਮਦਦ ਕਰ ਰਿਹਾ ਹੈ।
Comments
Post a Comment