ਪਿੰਡ ਦੋਲੀਕੇ ਸੁੰਦਰਪੁਰ ਦੇ ਨੌਜਵਾਨਾਂ ਵੱਲੋਂ ਪੱਤਰਕਾਰਾਂ ਦੀ ਮਦਦ ਨਾਲ ਬੰਧੂਆ ਮਜ਼ਦੂਰ ਨੂੰ ਗੁੱਜਰਾਂ ਦੇ ਡੇਰਿਆਂ ਤੋਂ ਛੁਡਾਇਆ ਗਿਆ

 ਪਿੰਡ ਦੋਲੀਕੇ ਸੁੰਦਰਪੁਰ ਦੇ ਨੌਜਵਾਨਾਂ ਵੱਲੋਂ ਪੱਤਰਕਾਰਾਂ ਦੀ ਮਦਦ ਨਾਲ ਬੰਧੂਆ ਮਜ਼ਦੂਰ ਨੂੰ ਗੁੱਜਰਾਂ ਦੇ ਡੇਰਿਆਂ ਤੋਂ ਛੁਡਾਇਆ ਗਿਆ  






ਕਿਸ਼ਨਗੜ੍ਹ,30ਸਤੰਬਰ (ਗੁਰਦੀਪ  ਸਿੰਘ  ਹੋਠੀ)

ਥਾਣਾ ਆਦਮਪੁਰ ਦੇ ਅਧੀਨ ਪੈਂਦੀ ਚੌਕੀ ਅਲਾਵਲਪੁਰ ਦੇ ਨਜ਼ਦੀਕ ਬਿਆਸ ਪਿੰਡ ਵਿਖੇ ਇਕ ਮੰਦਬੁੱਧੀ ਵਿਅਕਤੀ ਨੂੰ ਗੁੱਜਰਾਂ ਵੱਲੋਂ ਬੰਧੂਆ ਬਣਾ ਕੇ ਰੱਖਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜ਼ਿਕਰਯੋਗ ਗੱਲ ਇਹ ਹੈ ਕਿ ਤਿੰਨ ਮਾਮਲੇ ਪਹਿਲਾਂ ਵੀ ਅਲਾਵਲਪੁਰ ਚੌਕੀ ਵਿਚ ਆ ਚੁੱਕੇ ਹਨ ਅਤੇ ਚੌਥਾ ਮਾਮਲਾ ਅੱਜ ਦਾ ਹੈ।ਅੱਜ ਸਵੇਰ ਸ਼ਾਹਦੀਨ ਪੁੱਤਰ ਹਾਸ਼ਮ ਅਲੀ,ਸੈਫ ਅਲੀ ਪੁੱਤਰ ਸ਼ਾਹਦੀਨ ਜਿਨ੍ਹਾਂ ਦਾ ਡੇਰਾ ਬਿਆਸ ਪਿੰਡ ਨਹਿਰ ਨਜ਼ਦੀਕ ਰੇਲਵੇ ਲਾਈਨ ਕੋਲ ਹੈ।ਅੱਜ ਸਵੇਰੇ ਤਕਰੀਬਨ 6 ਵਜੇ ਦੋਲੀਕੇ ਸੁੰਦਰਪੁਰ ਨੌਜਵਾਨਾਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਡੇਰੇ ਉੱਤੇ ਪਹੁੰਚ ਕੇ ਮੰਦਬੁੱਧੀ ਬੰਧੂਆ ਮਜ਼ਦੂਰਾਂ ਨੂੰ ਬਿਆਸ ਪਿੰਡ ਦੇ ਸਰਪੰਚ ਸੰਜੀਵ ਕੁਮਾਰ ਰੌਕੀ ਅਤੇ ਪਿੰਡ ਦੇ ਹੋਰ ਪਤਵੰਤਿਆਂ ਅਤੇ ਅਲਾਵਲਪੁਰ ਪੁਲੀਸ ਚੌਕੀ ਦੀ ਮੌਜੂਦਗੀ ਵਿਚ  ਛੁਡਾਇਆ ਗਿਆ।ਬਿਆਸ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਬੰਧੂਆ ਮਜ਼ਦੂਰ ਤਕਰੀਬਨ ਇਕ ਸਾਲ ਤੋਂ ਉੱਪਰ ਇਨ੍ਹਾਂ ਕੋਲ ਕੰਮ ਕਰ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੰਦਬੁੱਧੀ ਬੰਧੂਆ ਮਜ਼ਦੂਰ ਤੋਂ ਉਹ ਸਵੇਰੇ ਛੇ ਤੋਂ ਸੱਤ ਵਜੇ ਤੱਕ ਆਪਣਾ ਕੰਮ ਕਰਾਰ ਕਰਕੇ ਫਿਰ ਉਸ ਨੂੰ ਬੰਧੂਆ ਬਣਾ ਲੈਂਦੇ ਹਨ।ਇਸ ਮੌਕੇ ਸੰਜੀਵ ਕੁਮਾਰ ਰੋਕੀ ਸਰਪੰਚ, ਹਰਜਿੰਦਰ,ਮਲਕੀਤ,ਰਜਿੰਦਰ,ਮੇਜਰ,ਸੰਤ ਸਿੰਘ,ਪਿਆਰਾ ਸਿੰਘ,ਜਸਵਿੰਦਰ,ਬੀਰ ਸਿੰਘ,ਅਜੈਬ ਸਿੰਘ,ਬਲਜੀਤ ਸਿੰਘ ਮੰਗਾ ਦੋਲੀਕੇ ਸੁੰਦਰਪੁਰ, ਭਲਵਾਨ ਦਾਰਾ ਸਿੰਘ,ਆਦਿ ਨੌਜਵਾਨ ਹਾਜ਼ਰ ਸਨ।ਸਾਰਿਆਂ ਨੇ ਹੋਏ ਮੰਗ ਕੀਤੀ ਕਿ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।ਇਸ ਸੰਬੰਧੀ ਜਦੋਂ ਅਲਾਵਲਪੁਰ ਚੌਕੀ ਦੇ ਇੰਚਾਰਜ ਏ.ਐਸ.ਆਈ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਇਸ ਮੰਦਬੁੱਧੀ ਬੰਧੂਆ ਮਜ਼ਦੂਰ ਨੂੰ ਐੱਸ.ਡੀ.ਐੱਮ ਸਾਹਿਬ ਕੋਲ ਪੇਸ਼ ਕੀਤਾ ਜਾਵੇਗਾ ਜਿਸ ਤਰ੍ਹਾਂ ਉਨ੍ਹਾਂ ਦੇ ਹੁਕਮ ਹੋਣਗੇ ਅਗਾਂਹ ਦੀ ਕਾਰਵਾਈ ਕੀਤੀ ਜਾਵੇਗੀ।

Comments

Popular posts from this blog

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਆਰੀਅਨਜ਼ ਵਿੱਚ ਨਾਮਵਰ ਗਾਇਕਾ ਸੁਲਤਾਨਾ ਨੂਰ, ਮੰਨਤ ਨੂਰ, ਪ੍ਰੀਤ ਹਰਪਾਲ ਆਦਿ ਨੇ ਪੇਸ਼ਕਾਰੀ ਦਿੱਤੀ।