ਖੂਨਦਾਨ ਦੀ ਸੇਵਾ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਸਮੇ ਸਿਰ ਲੋੜਵੰਦ ਮਰੀਜਾਂ ਨੂੰ ਖੂਨ ਮਿੱਲ ਸਕੇ:ਕਰਨ ਤਾਜ ਯੂਥ ਪ੍ਰਧਾਨ ਸ਼ਿਵ ਸੈਨਾ ਪੰਜਾਬ

ਰਾਜਪੁਰਾ (ਤਰੁਣ ਸ਼ਰਮਾ )ਕਰੋਨਾ ਮਹਾਮਾਰੀ ਦੌਰਾਨ ਪੰਜਾਬ ਦੇ ਬਲੱਡ ਬੈਂਕਾਂ ਵਿੱਚ ਖੂਨ ਦੀ ਭਾਰੀ ਕਮੀ ਚੱਲ ਰਹੀ ਖੂਨਦਾਨ ਦੀ ਸੇਵਾ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਸਮੇ ਸਿਰ ਲੋੜਵੰਦ ਮਰੀਜਾਂ ਨੂੰ ਖੂਨ ਮਿੱਲ ਸਕੇ ਖੂਨਦਾਨ ਕਰਕੇ ਅਨਮੋਲ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ ਇਹਨਾ ਸਬਦਾਂ ਦਾ ਪ੍ਰਗਟਾਵਾ ਮਹਾਨ ਖੂਨਦਾਨੀ ਤੇ ਮੌਟੀਵੇਟਰ ਕਰਨ ਤਾਜ਼ (ਯੂਥ ਪ੍ਰਧਾਨ ਸ਼ਿਵ ਸੈਨਾ ਪੰਜਾਬ ) ਜੋ ਆਪ 36 ਵਾਰੀ ਖੁਦ ਖੂਨਦਾਨ ਕਰ ਚੁੱਕੇ ਹਨ ਤੇ ਅੱਜ ਖੂਨਦਾਨੀਆਂ ਨੂੰ ਪ੍ਰੇਰਿਤ ਕਰਕੇ ਤਿੰਨ ਐਮਰਜੰਸ਼ੀ ਡੋਨਰਜ਼ ਨੂੰ ਸਰਕਾਰੀ ਬਲੱਡ ਬੈਂਕ ਏਪੀਜੈਨ ਹਸਪਤਾਲ ਰਾਜਪੁਰਾ ਵਿਖੇ ਲੈ ਕੇ ਆਏ ਜੇਰੇ ਇਲਾਜ ਲੋੜਵੰਦਾਂ ਮਰੀਜ਼ਾਂ ਲਈ ਸੰਜੀਵ ਰਾਜਪੁਰਾ (ਮੀਤ ਪ੍ਰਧਾਨ ਸ਼ਿਵ ਸੈਨਾ ਪੰਜਾਬ ) ਓ ਪਾਜੀਟਿਵ , ਸੁਰਿੰਦਰ ਕੁਮਾਰ ਓ ਪਾਜੀਟਿਵ , ਰਮੇਸ ਕੁਮਾਰ ਓ ਪਾਜੀਟਿਵ ਮਹਾਨ ਖੂਨਦਾਨੀਆਂ ਨੇ ਮੌਕੇ ਤੇ ਪਹੁੰਚ ਕੇ ਖੂਨਦਾਨ ਕੀਤਾ ਇਸ ਮੌਕੇ ਸੰਜੀਵ ਰਾਜਪੁਰਾ ਅਤੇ ਕਰਨ ਤਾਜ਼ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਿਵ ਸੈਨਾ ਪੰਜਾਬ ਟੀਮ ਵੱਲੋਂ ਬਹੁਤ ਜਲਦੀ ਖੂਨ ਦਾਨ ਕੈਂਪ ਲਗਾਇਆ ਜਾਵੇਗਾ ਤਾ ਜੋ ਲੋੜਵੱਦਾ ਦੀ ਸੇਵਾ ਕੀਤੀ ਜਾ ਸਕੇ। ਇਸ ਮੌਕੇ ਖੂਨਦਾਨੀਆਂ ਦੀ ਸੁਰੇਸ਼ ਅਣਖੀ ਪੜਾਓ ਮਿਸ਼ਨ ਲਾਲੀ ਤੇ ਹਰਿਆਲੀ, ਜਸਵਿੰਦਰ ਸਿੰਘ ਤੇ ਮਨਦੀਪ ਸਿੰਘ ਵੱਲੋਂ ਖੂਨਦਾਨ ਕਰਨ ਵਾਲੇ ਵੀਰਾਂ ਨੂੰ ਸਰਟੀਫਿਕੇਟ ਦੇ ਕੇ ਹੌਸ਼ਲਾ ਅਫਜ਼ਾਈ ਕੀਤੀ ਤੇ ਧੰਨਵਾਦ ਕੀਤਾ ਗਿਆ ।।
Comments
Post a Comment