ਐਸ ਆਈ ਗੁਰਨਾਮ ਸਿੰਘ ਨੇ ਕਸਤੁਰਬਾ ਪੁਲੀਸ ਚੌਂਕੀ ਦਾ ਬਤੌਰ ਇੰਚਾਰਜ ਆਹੁਦਾ ਸੰਭਾਲਿਆ

 ਐਸ ਆਈ ਗੁਰਨਾਮ ਸਿੰਘ ਨੇ ਕਸਤੁਰਬਾ ਪੁਲੀਸ ਚੌਂਕੀ ਦਾ ਬਤੌਰ ਇੰਚਾਰਜ ਆਹੁਦਾ ਸੰਭਾਲਿਆ 



ਰਾਜਪੁਰਾ 5 ਅਪ੍ਰੈਲ (ਤਰੁਣ ਸ਼ਰਮਾ) ਲੋਕਾਂ ਦੇ ਸਹਿਯੋਗ ਨਾਲ ਲੁਟਾਂ ਖੋਹਾਂ ਅਤੇ ਅਪਰਾਧਿਕ ਘਟਨਾਵਾਂ ਨੂੰ ਖਤਮ ਕੀਤਾ ਜਾ ਸਕਦਾ ਹੈ, ਜੇਕਰ ਲੋਕ ਖੁੱਲ ਕੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ ਆਈ ਗੁਰਨਾਮ ਸਿੰਘ ਨੇ ਕਸਤੁਰਬਾ ਪੁਲੀਸ ਚੌਂਕੀ ਰਾਜਪੁਰਾ ਦਾ ਬਤੌਰ ਇੰਚਾਰਜ ਦਾ ਆਹੁਦਾ ਸੰਭਾਲਣ ਮੌਕੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਚੌਂਕੀ ਇੰਚਾਰਜ ਨੇ ਕਿਹਾ ਕਿ ਲੋਕਾਂ ਦਾ ਸਹਿਯੋਗ ਮਿਲਣ ਤੇ ਪੁਲੀਸ ਨਸ਼ਿਆਂ, ਲੁਟਾਂ ਖੋਹਾ ਅਤੇ ਅਪਰਾਧਿਕ ਘਟਨਾਵਾਂ ਕਰਨ ਵਾਲਿਆਂ ਨੂੰ ਨਥ ਪਾ ਸਕਦੀ ਹੈ। ਐਸ ਆਈ ਗੁਰਨਾਮ ਸਿੰਘ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਮੋਹਤਬਰ ਵਿਅਕਤੀਆਂ ਨੂੰ ਵੀ ਬੇਨਤੀ ਕੀਤੀ ,ਕਿ ਹਰ ਤਰਾਂ ਦੇ ਜੁਰਮ ਨੂੰ ਜੜਾਂ ਤੋਂ ਖਤਮ ਕਰਨ ਲਈ ਉਹ ਪੁਲੀਸ ਨਾਲ ਸਹਿਯੋਗ ਕਰਨ ਲਈ ਅਗੇ ਆਉਣ ਉਨਾ ਕਿਹਾ ਕਿ ਪੁਲੀਸ ਨੂੰ ਹਮੇਸ਼ਾਂ ਸੱਚੀ ਇਤਲਾਹ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਪੁਲੀਸ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹੈ। ਹਰ ਇਕ ਨੂੰ ਇੰਨਸਾਫ ਮਿਲੇਗਾ,ਚੋਕੀ  ਇੰਚਾਰਜ  ਨੇ ਹੋਰ ਕਿਹਾ ਕਿ ਕੋਈ ਵੀ ਫੋਨ ਤੇ ਉਨਾ ਨਾਲ ਸੰਪਰਕ ਕਰ ਸਕਦਾ ਹੈ। ਜਾਂ ਪੁਲਿਸ ਚੌਂਕੀ  ਵਿਚ ਆ ਕੇ ਮਿਲ ਸਕਦਾ ਹੈ।

Comments

Popular posts from this blog

ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ