ਸਹਿਕਾਰਤਾ ਤੇ ਜੇਲ੍ਹਾਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਲਾਲਪੁਰ 'ਚ ਕਰਵਾਈ ਸਹਿਕਾਰੀ ਬੈਂਕ ਦੀ ਨਵੀਂ ਬਰਾਂਚ ਦੀ ਸ਼ੁਰੂਆਤ

-ਰਾਜ ਦੇ ਸਹਿਕਾਰੀ ਅਦਾਰਿਆਂ ਨੂੰ ਨਿੱਜੀ ਅਦਾਰਿਆਂ ਦੇ ਮੁਕਾਬਲੇ 'ਚ ਲਿਆਂਦਾ-ਰੰਧਾਵਾ
-ਪਿਛਲੀ ਸਰਕਾਰ ਵੱਲੋਂ ਖਰੀਦੀ ਦਾਲ ਦਾ ਕਰਜਾ ਮੌਜੂਦਾ ਸਰਕਾਰ ਨੇ ਚੁਕਾਇਆ-ਰੰਧਾਵਾ
-ਸਿੱਖੀ ਦੇ ਘਾਣ ਲਈ ਬਾਦਲ ਜਿੰਮੇਵਾਰ-ਰੰਧਾਵਾ
-ਲੋਕਾਂ ਨੂੰ ਵਿਰੋਧੀ ਪਾਰਟੀਆਂ ਦੇ ਝੂਠੇ ਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਹੋਣ ਦਾ ਸੱਦਾ
-ਗੈਂਗਸਟਰਾਂ ਨੂੰ ਜੇਲਾਂ 'ਚ ਬੰਦ ਹੋਣ ਦਾ ਅਹਿਸਾਸ ਕਰਵਾਇਆ-ਰੰਧਾਵਾ
ਰਾਜਪੁਰਾ 31 ਮਾਰਚ (ਵਿਨੋਦ ਚਾਵਲਾ)
ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ 'ਚ ਖ਼ਤਮ ਹੋਏ ਸਹਿਕਾਰੀ ਖੇਤਰ ਦੇ ਅਦਾਰਿਆਂ ਨੂੰ ਨਿੱਜੀ ਖੇਤਰ ਦੇ ਅਦਾਰਿਆਂ ਦੇ ਮੁਕਾਬਲੇ ਮਜ਼ਬੂਤੀ ਨਾਲ ਖੜ੍ਹਾ ਕੀਤਾ ਹੈ। ਸ. ਰੰਧਾਵਾ, ਅੱਜ ਪਟਿਆਲਾ ਨੇੜਲੇ ਪਿੰਡ ਜਲਾਲਪੁਰ ਵਿਖੇ ਦੀ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਲਿਮਡਿਟ ਦੀ ਨਵੀਂ ਖੋਲ੍ਹੀ ਗਈ ਬਰਾਂਚ ਦੀ ਸ਼ੁਰੂਆਤ ਕਰਵਾਉਣ ਪੁੱਜੇ ਹੋਏ ਸਨ। ਉਨ੍ਹਾਂ ਦੇ ਨਾਲ ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਅਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਵਿਕਾਸ ਗਰਗ ਵੀ ਮੌਜੂਦ ਸਨ।
ਇਸ ਮੌਕੇ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਜਲਾਲਪੁਰ ਵਿਖੇ ਬੈਂਕ ਖੋਲ੍ਹੇ ਜਾਣ ਦਾ ਸਿਹਰਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੌਜੂਦਾ ਸਰਕਾਰ ਨੇ 1912 'ਚ ਹੋਂਦ 'ਚ ਆਏ ਸਹਿਕਾਰੀ ਬੈਂਕਾਂ ਨੂੰ ਨਿਜੀ ਬੈਂਕਾਂ ਦੇ ਮੁਕਾਬਲੇ ਆਪਣੇ ਖਾਤਾ ਧਾਰਕਾਂ ਨੂੰ ਅਤਿਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਦੇ ਸਮਰੱਥ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ 10 ਸਾਲਾਂ 'ਚ ਆਪਣਿਆਂ ਨੂੰ ਕਰਜ਼ੇ ਦੇ ਕੇ ਸਹਿਕਾਰੀ ਬੈਂਕਾਂ ਨੂੰ ਖ਼ਤਮ ਕਰਨ 'ਤੇ ਹੀ ਜ਼ੋਰ ਲਾਇਆ। ਉਨ੍ਹਾਂ ਹੋਰ ਦੱਸਿਆ ਕਿ ਅਕਾਲੀ ਦਲ ਸਰਕਾਰ ਵੱਲੋਂ ਆਟਾ ਦਾਲ ਸਕੀਮ ਲਈ ਦਾਲ ਵਾਸਤੇ ਮਾਰਕਫ਼ੈਡ ਤੇ ਪਨਸਪ ਰਾਹੀਂ ਲਏ 400 ਕਰੋੜ ਰੁਪਏ ਦੇ ਕਰਜੇ ਵਿੱਚੋਂ 380 ਕਰੋੜ ਰੁਪਏ ਵੀ ਕੈਪਟਨ ਸਰਕਾਰ ਨੇ ਚੁਕਤਾ ਕੀਤੇ ਹਨ।
ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਸਹਿਕਾਰੀ ਬੈਂਕ ਲੋਕਾਂ ਦੇ ਬੈਂਕ ਹਨ, ਜਿਸ ਲਈ ਇਨ੍ਹਾਂ ਬੈਂਕਾਂ 'ਚ ਘਪਲੇਬਾਜਾਂ ਨੂੰ ਨੱਥ ਪਾਈ ਗਈ ਤੇ ਦੇਣਦਾਰਾਂ ਤੋਂ ਉਗਰਾਹੀਆਂ ਕੀਤੀਆਂ ਗਈਆਂ। ਇਨ੍ਹਾਂ ਬੈਂਕਾਂ 'ਚ ਆਰ.ਟੀ.ਜੀ.ਐਸ. ਤੇ ਨੈਫ਼ਟ ਦੀ ਸਹੂਲਤ ਪ੍ਰਦਾਨ ਕਰਨ ਸਮੇਤ ਪੰਜਾਬ 'ਚ 802 ਬਰਾਂਚਾਂ ਦੀ ਅੰਤਰ-ਜ਼ਿਲ੍ਹਾ ਲੈਣ-ਦੇਣ ਦੀ ਸਹੂਲਤ ਵੀ ਜਲਦ ਪ੍ਰਦਾਨ ਕੀਤੀ ਜਾ ਰਹੀ ਹੈ। ਪੰਜਾਬ 'ਚ ਸਹਿਕਾਰੀ ਸਭਾਵਾਂ 'ਚ ਸਕੱਤਰਾਂ ਦੀਆਂ ਖਾਲੀ ਅਸਾਮੀਆਂ ਦੇ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਸਭਾਵਾਂ ਦੀ ਮਾੜੀ ਵਿੱਤੀ ਹਾਲਤ ਦਾ ਧਿਆਨ ਰੱਖਦੇ ਹੋਏ ਸਹਿਕਾਰੀ ਬੈਂਕਾਂ ਦੇ ਮੁਲਾਜਮਾਂ ਰਾਹੀਂ ਕੰਮ ਕਰਵਾਇਆ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ ਇਸ ਵਾਰ ਪੰਜਾਬ ਸਰਕਾਰ ਨੇ ਸਹਿਕਾਰੀ ਬੈਂਕਾਂ ਨਾਲ ਜੁੜੇ ਬੇਜ਼ਮੀਨੇ ਲੋਕਾਂ ਦੇ ਕਰਜੇ ਮੁਆਫ਼ ਕਰਨ ਲਈ 520 ਕਰੋੜ ਰੁਪਏ ਰੱਖੇ ਹਨ।
ਇਸ ਤੋਂ ਇਲਾਵਾ ਨਵੀਂ ਭਰਤੀ ਕਰਕੇ ਹਰ ਬਰਾਂਚ 'ਚ ਅਮਲੇ ਦੀ ਕਮੀ ਵੀ ਦੂਰ ਕੀਤੀ ਜਾ ਰਹੀ ਹੈ। ਜਦੋਂਕਿ ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਨੂੰ ਵੀ ਇਕ ਲੜੀ 'ਚ ਪਰੋਅ ਦਿਤਾ ਹੈ, ਜਿਸ ਲਈ ਸੂਬੇ ਦੀਆਂ ਜੇਲਾਂ 'ਚ ਮਾਰਕਫ਼ੈਡ, ਮਿਲਕਫ਼ੈਡ ਤੇ ਸ਼ੂਗਰਫ਼ੈਡ ਵੱਲੋਂ ਰਾਸ਼ਨ ਤੇ ਹੋਰ ਨਿਤ ਵਰਤੋਂ ਦੀਆਂ ਵਸਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਪਟਿਆਲਾ, ਜਲੰਧਰ, ਬਠਿੰਡਾ, ਫਿਰੋਜਪੁਰ ਦੇ ਮਿਲਕ ਪਲਾਂਟਾਂ ਦੀ ਸਮਰੱਥਾ ਦੁੱਗਣੀ ਕੀਤੀ ਗਈ ਹੈ ਅਤੇ ਬਸੀ ਪਠਾਣਾ ਵਿਖੇ 11 ਲੱਖ ਲਿਟਰ ਦੀ ਸਮਰੱਥਾ ਵਾਲਾ ਮਿਲਕ ਪਲਾਂਟ 15 ਜੂਨ ਤੋਂ ਚੱਲ ਪਵੇਗਾ।
ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕਾਂ ਨੂੰ ਅਕਾਲੀ ਦਲ ਸਮੇਤ ਆਪ ਤੇ ਭਾਜਪਾਂ ਸਮੇਤ ਵਿਰੋਧੀ ਪਾਰਟੀਆਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਵੀ ਕੀਤਾ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਨੂੰ ਸਿੱਖੀ ਦੇ ਘਾਣ ਲਈ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਬਰਗਾੜੀ ਵਰਗਾ ਅਤਿ ਨਿੰਦਣਯੋਗ ਕਾਂਡ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠੋਂ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਗੁੰਮ ਹੋਣਾ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ।
ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਆਗੂਆਂ ਗੁਰਮੁੱਖ ਸਿੰਘ ਮੁਸਾਫ਼ਰ, ਸਮੁੰਦ ਸਿੰਘ, ਤੇਜਾ ਸਿੰਘ ਸੁਤੰਤਰ, ਦਰਬਾਰਾ ਸਿੰਘ, ਈਸ਼ਰ ਸਿੰਘ ਮਝੈਲ, ਸੰਤੋਖ ਸਿੰਘ ਰੰਧਾਵਾ ਆਦਿ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਆਗੂਆਂ ਨੇ ਸਿੱਖ ਪੰਥ ਲਈ ਬਹੁਤ ਕੁਝ ਕੀਤਾ ਪਰੰਤੂ ਅਕਾਲੀ ਦਲ ਨੇ ਇਸ ਵਾਰ ਤਾਂ ਸ਼ਹੀਦ ਲਛਮਣ ਸਿੰਘ ਧਾਰੋਵਾਲ ਨੂੰ ਉਨ੍ਹਾਂ ਦੇ ਪਿੰਡ ਆਕੇ ਵੀ ਸ਼ਰਧਾਂਜਲੀ ਨਹੀਂ ਦਿੱਤੀ।
ਜੇਲ ਮੰਤਰੀ ਸ. ਰੰਧਾਵਾ ਨੇ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਮਿੱਥੇ ਗਏ ਟੀਚੇ ਮੁਤਾਬਕ ਸਰਕਾਰ ਨੇ ਜੇਲ੍ਹਾਂ ਦੇ ਸੁਧਾਰ ਦੀ ਕਰਾਂਤੀ ਲਿਆ ਕੇ ਜੇਲ੍ਹਾਂ ਅੰਦਰ ਬਣੇ ਗੁੰਡਾਗਰਦੀ ਵਾਲੇ ਮਾਹੌਲ ਨੂੰ ਨੱਥ ਪਾ ਕੇ ਸੁਧਾਰ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਾਈਕੋਰਟ ਨੂੰ ਲਿਖਿਆ ਹੈ ਕਿ ਗੈਂਗਸਟਰਾਂ ਦੀ ਸੁਣਵਾਈ ਲਈ ਜੇਲਾਂ 'ਚ ਹੀ ਅਦਾਲਤਾਂ ਲੱਗਣ। ਉਨ੍ਹਾਂ ਕਿਹਾ ਕਿ ਜੇਲ੍ਹਾਂ 'ਚ ਬੰਦ ਗੈਂਗਸਟਰਾਂ ਨੂੰ ਜੇਲ੍ਹਾਂ 'ਚ ਬੰਦ ਹੋਣ ਦਾ ਅਹਿਸਾਸ ਕਰਵਾਇਆ ਗਿਆ ਹੈ ਤੇ ਉਨ੍ਹਾਂ ਨੂੰ ਸੁਣਵਾਈ ਲਈ ਜੇਲਾਂ ਤੋਂ ਬਾਹਰ ਨਾ ਲਿਜਾ ਕੇ ਹੀਰੋ ਬਣਾਉਣ ਦੀ ਥਾਂ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰਵਾਈ ਜਾਂਦੀ ਹੈ ਸਿੱਟੇ ਵਜੋਂ ਪੰਜਾਬ ਪੁਲਿਸ ਦਾ 47 ਲੱਖ ਰੁਪਏ ਬਚਾਇਆ ਗਿਆ ਹੈ।
ਇਸ ਮੌਕੇ ਸ. ਰੰਧਾਵਾ ਦਾ ਸਵਾਗਤ ਕਰਦਿਆਂ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਦੀ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਦੀ ਇਸ ਬਰਾਂਚ ਨੂੰ ਚਲਾਉਣ ਲਈ ਸਰਕਾਰੀ ਵਿਕਾਸ ਫੰਡ ਇਸ ਬੈਂਕ 'ਚ ਜਮ੍ਹਾਂ ਕਰਵਾਏ ਜਾਣਗੇ। ਸ. ਜਲਾਲਪੁਰ ਨੇ ਕਿਹਾ ਕਿ ਸਹਿਕਾਰੀ ਬੈਂਕਾਂ ਕਿਸਾਨਾਂ ਦੀ ਰੀੜ ਦੀ ਹੱਡੀ ਹਨ ਅਤੇ ਇਨ੍ਹਾਂ ਬੈਂਕਾਂ ਨਾਲ ਜੁੜੇ ਹੋਏ ਕਿਸਾਨਾਂ ਨੇ ਕਦੇ ਆਤਮ ਹੱਤਿਆ ਨਹੀਂ ਕੀਤੀ ਪਰ ਨਿਜੀ ਬੈਂਕਾਂ ਨਾਲ ਜੁੜਕੇ ਕਿਸਾਨ ਕਰਜ਼ੇ ਹੇਠਾਂ ਦੱਬੇ ਗਏ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦਾ ਇਸ ਬੈਂਕ ਨੂੰ ਜਲਾਲਪੁਰ 'ਚ ਖੋਲ੍ਹਣ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ।
ਇਸ ਤੋਂ ਮਗਰੋਂ ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰ੍ਰੀ ਹਰਦਿਆਲ ਸਿੰਘ ਕੰਬੋਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰਤਾ ਲਹਿਰ 'ਚ ਪੈਦਾ ਹੋਈ ਖੜੋਤ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਤੋੜਿਆ ਹੈ। ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ ਸਹਿਕਾਰੀ ਬੈਂਕਾਂ 'ਚ ਨਿਜੀ ਬੈਂਕਾਂ ਦੇ ਮੁਕਾਬਲੇ ਜਿਆਦਾ ਸਹੂਲਤਾਂ ਤੇ ਵੱਧ ਵਿਆਜ ਦਰ ਸਮੇਤ ਕਿਸਾਨਾਂ ਨੂੰ ਘੱਟ ਵਿਆਜ 'ਤੇ ਕਰਜੇ ਦਿੱਤੇ ਜਾਂਦੇ ਹਨ।
ਇਸ ਮੌਕੇ ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਦਿਹਾਤੀ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਮਹਿਲਾ ਕਾਂਗਰਸ ਪ੍ਰਧਾਨ ਕਿਰਨ ਢਿੱਲੋਂ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ, ਮੈਂਬਰ ਜ਼ਿਲਾ ਪ੍ਰੀਸ਼ਦ ਗਗਨਦੀਪ ਸਿੰਘ ਜਲਾਲਪੁਰ, ਡਿਪਟੀਕ ਕਮਿਸ਼ਨਰ ਕੁਮਾਰ ਅਮਿਤ, ਐਸ.ਐਸ.ਪੀ. ਵਿਕਰਮ ਜੀਤ ਦੁੱਗਲ, ਜੇਲ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ, ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ, ਮਾਰਕੀਟ ਕਮੇਟੀ ਰਾਮਪੁਰਾ ਦੇ ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ ਸੇਹਰਾ, ਚੇਅਰਮੈਨ ਜਗਦੀਪ ਸਿੰਘ ਡਿੰਪਲ ਚਪੜ, ਲੈਂਡ ਮਾਰਗੇਜ ਬੈਂਕ ਘਨੌਰ ਦੇ ਚੇਅਰਮੈਨ ਹਰਵਿੰਦਰ ਸਿੰਘ ਕਾਮੀ, ਸੰਯੁਕਤ ਰਜਿਸਟਰਾਰ ਜਤਿੰਦਰ ਪਾਲ ਸਿੰਘ, ਐਮ.ਡੀ. ਗੁਰਬਾਜ ਸਿੰਘ, ਭਾਸਕਰ ਕਟਾਰੀਆ, ਉਪ ਰਜਿਸਰਾਰ ਸਹਿਕਾਰਤਾ ਸਰਬੇਸ਼ਵਰ ਸਿੰਘ ਮੋਹੀ, ਡੀ.ਐਮ. ਰਾਜੇਸ਼ ਸਿੰਗਲਾ, ਅਮਲਾ ਅਫ਼ਸਰ ਅਜਨੀਸ਼ ਕੁਮਾਰ, ਸੀਨੀਅਰ ਮੈਨੇਜਰ ਇੰਦਰਜੀਤ ਸਿੰਘ, ਬਰਾਂਚ ਮੈਨੇਜਰ ਇੰਦਰਜੀਤ ਸਿੰਘ, ਜੀ.ਐਮ. ਵੇਰਕਾ ਗੁਰਮੇਲ ਸਿੰਘ ਵੀ ਮੌਜੂਦ ਸਨ।
ਇਸ ਤੋਂ ਇਲਾਵਾ ਗੁਰਦੇਵ ਸਿੰਘ ਬਘੌਰਾ, ਵਿਜੇ ਨੰਦਾ ਮੰਡੌਲੀ, ਦਰਸਨ ਸਰਪੰਚ ਮੰਡੌਲੀ, ਅਮਰਜੀਤ ਸਿੰਘ ਥੂਹਾ, ਇੰਦਰਜੀਤ ਸਿੰਘ ਗਿਫਟੀ ਪਹਿਰ, ਸਰਪੰਚ ਐੱਨਪੀ ਸਿੰਘ ਪਬਰੀ, ਸਰਪੰਚ ਹਰਜਿੰਦਰ ਸਿੰਘ ਕਾਲਾ ਆਕੜੀ, ਸਰਪੰਚ ਮਨਜੀਤ ਸਿੰਘ ਸੇਹਰੀ, ਸਰਪੰਚ ਪਵਿੱਤਰ ਸਿੰਘ ਕਮਾਲਪੁਰ, ਸਾਬਕਾ ਚੇਅਰਮੈਨ ਬਲਰਾਜ ਸਿੰਘ ਨੌਸ਼ਹਿਰਾ ਤੇ ਰਾਜਵਿੰਦਰ ਸਿੰਘ ਕਾਲਾ ਹਰਪਾਲਪੁਰ ਸਮੇਤ ਹੋਰ ਵੀ ਹਾਜ਼ਰ ਸਨ
****

Comments
Post a Comment