ਆਪ" ਵਲੋਂ ਮੁੱਫਤ ਪਿੰਡਾਂ 'ਚ ਆਕਸੀਮੀਟਰ ਦੇਣ ਦਾ ਵਾਅਦਾ ਠੁੱਸ-ਮੀਤ ਪ੍ਰਧਾਨ ਸਵਰਨਦੀਪ ਸਿੰਘ
ਆਪ" ਵਲੋਂ ਮੁੱਫਤ ਪਿੰਡਾਂ 'ਚ ਆਕਸੀਮੀਟਰ ਦੇਣ ਦਾ ਵਾਅਦਾ ਠੁੱਸ-ਮੀਤ ਪ੍ਰਧਾਨ ਸਵਰਨਦੀਪ ਸਿੰਘ
ਯੂਥ ਕਾਂਗਰਸ ਵਲੋਂ ਲਾਕਡਉਨ ਦੋਰਾਨ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ, ਸੈਨੀਟਾਇਜ਼ਰ, ਮਾਸਕ ਸਮੇਤ ਹੋਰ ਲੋੜੀਦਾਂ ਸਮਾਨ
ਰਾਜਪੁਰਾ (ਤਰੁਣ ਸ਼ਰਮਾ) ਆਮ ਆਦਮੀ ਪਾਰਟੀ ਵਲੋਂ ਰਾਜਪੁਰਾ ਦੇ ਨੇੜਲੇ ਪਿੰਡਾਂ ਵਿਚ ਆਕਸੀਮੀਟਰ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਪਹਿਲੀ ਵਾਰ ਵਾਅਦਾ ਕੀਤਾ ਸੀ ਉਹੀ ਮੁੱਕਰ ਗਏ ਹਨ ਅਤੇ ਪੰਜਾਬ ਵਿਚ ਕ੍ਰਾਂਤੀਕਾਰੀ ਦੀਆਂ ਗੱਲਾਂ ਕਰਕੇ ਸਰਕਾਰ ਬਨਾਉਣ ਨੂੰ ਉਤਾਵਲੇ ਹੋ ਰਹੇ ਹਨ।ਜਿਸ ਕਰਕੇ ਪੰਜਾਬ ਦੇ ਲੋਕ 'ਆਪ' ਦੇ ਲੀਡਰਾਂ ਦੀ ਗੱਲਾਂ ਵਿਚ ਆਉਣ ਵਾਲੇ ਨਹੀ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਰਾਜਪੁਰਾ ਦੇ ਮੀਤ ਪ੍ਰਧਾਨ ਸਵਰਨਦੀਪ ਸਿੰਘ ਨੇ ਗਲਬਾਤ ਦੋਰਾਨ ਕੀਤਾ।
ਸਵਰਨਦੀਪ ਸਿੰਘ ਨੇ ਕਿਹਾਕਿ ਜਿਲ਼੍ਹਾ ਪ੍ਰਧਾਨ ਨਿਰਭੈ ਮਿਲਟੀ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਹਲਕਾ ਰਾਜਪੁਰਾ ਦੇ ਪ੍ਰਧਾਨ ਮੁਹੱਬਤ ਬਾਜਵਾ ਅਤੇ ਸਕੱਤਰ ਕਮਲਜੀਤ ਬੈਣੀਵਾਲ ਦੀ ਟੀਮ ਵਲੋਂ ਲਾਕਡਾਉਨ ਦੋਰਾਨ ਪਿਛਲੇ ੬ ਮਹੀਨਿਆਂ ਤੋਂ ਲਗਤਾਰ ਇਲਾਕੇ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਸੈਨੀਟਾਇਜ਼ਰ, ਮਾਸਕ ਸਮੇਤ ਹੋਰ ਲੋੜੀਦਾਂ ਸਮਾਨ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾਕਿ ਹਰ ਇਨਸਾਨ ਨੂੰ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਤੇ ਕੋਰੋਨਾ ਮਾਹਮਾਰੀ ਤੋਂ ਬਚਣ ਲਈ ਆਪਣੇ ਕਰੋਨਾ ਟੈਸਟ ਕਰਵਾਉਣੇ ਬਹੁਤ ਹੀ ਜਰੂਰੀ ਹਨ।ਜਿਸ ਕਰਕੇ ਅਸੀ ਭਿਆਨਕ ਬਿਮਾਰੀ ਨੂੰ ਖਤਮ ਕਰਨ ਵਿਚ ਆਪਣ ਯੋਗਦਾਨ ਪਾ ਸਕੀਏ।ਉਨ੍ਹਾਂ ਕਿਹਾਕਿ ਆਪ ਪਾਰਟੀ ਦੇ ਆਗੂ ਲੋਕਾਂ ਦੇ ਆਕਸੀਮੀਟਰ ਨਾਲ ਚੈਕਅੱਪ ਕਰ ਰਹੇ ਹਨ ਤੇ ਕੋਈ ਵੀ ਸਾਵਧਾਨੀਆਂ ਨਹੀ ਵਰਤ ਰਹੇ ਹਨ,ਜਿਸ ਨਾਲ ਕਰੋਨਾ ਫੈਲਣ ਦਾ ਖਦਸ਼ਾ ਹੋਰ ਵੀ ਰਹਿੰਦਾਂ ਹੈ।ਉਨ੍ਹਾਂ ਕਿਹਾਕਿ ਸੈਨੀਟਾਇਜ਼ਰ ਦੇ ਨਾਲ ਨਾਲ ਆਪਣੇ ਹੱਥ ਸਾਬਣ ਨਾਲ ਧੋਣੇ ਬਹੁਤ ਹੀ ਜਰੂਰੀ ਹਨ।
Comments
Post a Comment