ਰਾਜਪੁਰਾ ਪ੍ਰੈਸ ਕਲੱਬ ਰਾਜਪੁਰਾ ਰਜਿ ਨੇ ਐਸ ਐਚ ਓ ਸਿਟੀ ਨੂੰ ਕੀਤਾ ਕਰੋਨਾ ਯੋਦਾ ਦੇ ਤੋਰ ਤੇ ਸਨਮਾਨਿਤ
ਰਾਜਪੁਰਾ ਪ੍ਰੈਸ ਕਲੱਬ ਰਾਜਪੁਰਾ ਰਜਿ ਨੇ ਐਸ ਐਚ ਓ ਸਿਟੀ ਨੂੰ ਕੀਤਾ ਕਰੋਨਾ ਯੋਦਾ ਦੇ ਤੋਰ ਤੇ ਸਨਮਾਨਿਤ
ਰਾਜਪੁਰਾ 22 ਅਗਸਤ (ਤਰੁਣ ਸ਼ਰਮਾ) ਅੱਜ ਰਾਜਪੁਰਾ ਪ੍ਰੈਸ ਕਲੱਬ ਰਾਜਪੁਰਾ ਰਜਿ ਨੇ ਥਾਣਾ ਸਿਟੀ ਦੇ ਐਸ ਐਚ ਓ ਬਲਵਿੰਦਰ ਸਿੰਘ ਨੂੰ ਕਰੋਨਾ ਯੋਦਾ ਦੇ ਸਨਮਾਨਚਿੰਨ ਨਾਲ ਸਨਮਾਨਿਤ ਕੀਤਾ ਇਸ ਮੋਕੇ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਗਗਨ ਨੇ ਸਮੂਹ ਕਲੱਬ ਦੇ ਮੈਂਬਰਾਂ ਦੇ ਨਾਲ ਐਸ ਐਚ ਓ ਬਲਵਿੰਦਰ ਸਿੰਘ ਨੂੰ ਜੀ ਆਇਆ ਆਖਿਆ ਇਸ ਮੋਕੇ ਐਸ ਐਚ ਓ ਬਲਵਿੰਦਰ ਸਿੰਘ ਨੇ ਕਿਹਾ ਕਿ ਰਾਜਪੁਰਾ ਪ੍ਰੈਸ ਕਲੱਬ ਰਾਜਪੁਰਾ ਵੱਲੋਂ ਉਨ੍ਹਾ ਨੂੰ ਸਨਮਾਨਿਤ ਕਰਨਾ ਉਨ੍ਹਾਂ ਲਈ ਬਹੁਤ ਹੀ ਮਾਨ ਵਾਲੀ ਗੱਲ ਹੈ ਉਨ੍ਹਾ ਨੇ ਕਿਹਾ ਕਿ ਕਰੋਨਾ ਤੋਂ ਡਰਨ ਨਹੀ ਬਲਕਿ ਕਰੋਨਾ ਨੂੰ ਸਮਝਨ ਦੀ ਜਰੁਰਤ ਹੈ ਕਿ ਕਰੋਨਾ ਤੋਂ ਬਚਾਓ ਕੀਵੇ ਕੀਤਾ ਜਾ ਸਕਦਾ ਹੈ ਤੇ ਕੀ ਕੀ ਸਾਵਧਾਨੀ ਵਰਤਨੀ ਚਾਹੀਦੀ ਹੈ ਲੋਕਾਂ ਨੂੰ ਪੱਤਰਕਾਰਾਂ ਵੱਲੋਂ ਖ਼ਬਰਾਂ ਅਤੇ ਟੀ ਵੀ ਦੇ ਮਾਧਿਅਮ ਨਾਲ ਵੀ ਸਭ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਅਤੇ ਸਾਡੇ ਪੁਲਿਸ ਵਿਭਾਗ ਵਲੋ ਵੀ ਲੋਕਾਂ ਨੂੰ ਨਾਕੇ ਲਗਾ ਕੇ ਤੇ ਵੱਖ ਵੱਖ ਮਾਧਿਅਮ ਰਾਹੀਂ ਜਾਗਰੁਕ ਕੀਤਾ ਜਾਂਦਾ ਹੈ ਉਨ੍ਹਾ ਨੇ ਕਿਹਾ ਕਿ ਲੋਕਾਂ ਨੂੰ ਖ਼ੁਦ ਵੀ ਸਮਝਣਾ ਚਾਹੀਦਾ ਹੈ ਕਿ ਸਾਰੇ ਮੁਲਾਜ਼ਮ ਉਨ੍ਹਾਂ ਲਈ ਹੀ ਅਪਣੀ ਜਾਨ ਖ਼ਤਰੇ ਵਿੱਚ ਪਾ ਕੇ ਕੰਮ ਕਰ ਰਹੇ ਹਨ ਇਸ ਲਈ ਉਹ ਬਿਨਾ ਕੰਮ ਤੋਂ ਘਰ ਤੋਂ ਬਾਹਰ ਨਾਂ ਜਾਣ , ਹੱਥਾਂ ਨੂੰ ਬਾਰ ਬਾਰ ਧੋਣ , ਮਾਸਕ ਪਾ ਕੇ ਰੱਖਣ , ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ ਤਾਂ ਜੋ ਸਾਡੀ ਕਰੋਨਾ ਤੇ ਜਿੱਤ ਹੋ ਸਕੇ ਇਸ ਮੋਕੇ ਕਲੱਬ ਦੇ ਪ੍ਰਧਾਨ ਹਰਵਿੰਦਰ ਗਗਨ ਤੇ ਕਲੱਬ ਦੇ ਮੈਂਬਰਾਂ ਨੇ ਐਸ ਐਚ ਓ ਬਲਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਅਤੇ ਸੰਬੋਧਨ ਕਰਦੇ ਹੋਏ ਕਲੱਬ ਦੇ ਪ੍ਰਧਾਨ ਹਰਵਿੰਦਰ ਗਗਨ ਨੇ ਕਿਹਾ ਕਿ ਸਾਡੇ ਵੱਲੋਂ ਹਮੇਸ਼ਾ ਹੀ ਲੋਕਾਂ ਨੂੰ ਜਾਗਰੁਕ ਕਰਨ ਲਈ ਖ਼ਬਰਾਂ ਲਾਈਆ ਜਾਂਦੀਆਂ ਹਨ ਇਸ ਤੋਂ ਇਲਾਵਾ ਸ਼ਹਿਰ ਦੀਆ ਕੁਝ ਸਮੱਸਿਆਵਾਂ ਤੇ ਵੀ ਵਿਚਾਰ ਕੀਤਾ ਗਿਆ ਇਸ ਮੋਕੇ ਏ ਐਸ ਆਈ ਜਸਵੰਤ ਸਿੰਘ , ਏ ਐਸ ਆਈ ਜਸਵਿੰਦਰ ਸਿੰਘ ਬੇਦੀ ਨੂੰ ਵੀ ਸਨਮਾਨਿਤ ਕੀਤਾ ਇਸ ਮੋਕੇ ਕੇ ਕੇ ਨਿਰਦੋਸ਼ , ਡਾ.ਗੁਰਵਿੰਦਰ ਅਮਨ , ਜੀ ਪੀ ਸਿੰਘ , ਅਸ਼ੋਕ ਝਾਹ, ਅਲੋਕ ਮਸਤਾਨਾ ,ਗੁਰਪ੍ਰੀਤ ਬੱਲ , ਦਲਜੀਤ ਸਿੱਘ ਸੈਦਖੇੜੀ, ਦਿਨੇਸ਼ ਠੇਕੇਦਾਰ, ਜਗਨੰਦਨ ਗੁਪਤਾ , ਦੀਨਾ ਨਾਥ ਭੁਪਿੰਦਰ ਕਪੂਰ ਤੋ ਇਲਾਵਾ ਮੈਂਬਰ ਮੋਜੁਦ ਸਨ।
Comments
Post a Comment