ਮੈਂ ਅਤੇ ਮੇਰਾ ਪਰਿਵਾਰ ਰਾਜਪੁਰੇ ਦੇ ਇਲਾਕੇ ਦੇ ਲੋਕਾਂ ਦੀ ਹਿਫਾਜਤ ਅਤੇ ਸੇਵਾ ਲਈ ਹਰ ਸਮੇਂ ਹਾਜਰ ਹਾਂ - - -ਵਿਧਾਇਕ ਕੰਬੋਜ

ਮੈਂ ਅਤੇ ਮੇਰਾ ਪਰਿਵਾਰ ਰਾਜਪੁਰੇ ਦੇ ਇਲਾਕੇ ਦੇ ਲੋਕਾਂ ਦੀ ਹਿਫਾਜਤ ਅਤੇ ਸੇਵਾ ਲਈ ਹਰ ਸਮੇਂ ਹਾਜਰ ਹਾਂ - - -ਵਿਧਾਇਕ ਕੰਬੋਜ


ਰਾਜਪੁਰਾ, (ਤਰੁਣ ਸ਼ਰਮਾ ): ਜਿੱਥੇ ਬੀਤੇ 22 ਮਾਰਚ ਤੋਂ (ਕੋਵਿਡ-19) ਕਰੋਨਾ ਵਾਈਰਸ ਕਰਕੇ ਭਾਰਤ ਸਰਕਾਰ ਦੁਆਰਾ 14 ਅਪ੍ਰੈਲ ਤੱਕ ਪੂਰੇ ਭਾਰਤ ਵਿੱਚ ਲਉਕ ਡਾਉਨ ਦਾ ਐਲਾਨ ਕੀਤਾ ਗਿਆ ਹੈ ਉਥੇ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਦੇ ਲੋਕਾਂ ਨੂੰ ਕਰੋਨਾ ਵਾਈਰਸ ਬਚਾਉਣ ਲਈ 14 ਅਪ੍ਰੈਲ ਤੱਕ ਪੂਰੇ ਪੰਜਾਬ ਵਿੱਚ ਕਰਫ਼ਿਊ ਲਗਾਇਆ ਗਿਆ ਹੈ। ਇਸ ਸਬੰਧੀ ਅੱਜ ਜਦੋਂ ਰਾਜਪੁਰਾ ਦੇ ਸੀਨੀਅਰ ਪਤਰਕਾਰ ਬੰਸੀ ਧਵਨ ਕਵਰੇਜ ਕਰਨ ਲਈ ਰੋਡ ਤੋਂ ਜਾ ਰਹੇ ਸਨ ਤਾਂ ਉਨ੍ਹਾ ਹਲਕਾ ਵਿਧਾਇਕ ਸ੍ਰ ਹਰਦਿਆਲ ਸਿੰਘ ਕੰਬੋਜ ਨੂੰ ਆਈ ਟੀ ਆਈ ਚੌਕ ਕੋਲ ਆਪਣੀ ਟੀਮ ਨਾਲ ਖੜ੍ਹੇ ਦੇਖਿਆ । ਉਨ੍ਹਾ ਨੇ ਵਿਧਾਇਕ ਜੀ ਤੋਂ ਪੁੱਛਿਆ ਕਿ ਤੁਸੀਂ ਇਸ ਵੇਲੇ ਕੜਕਦੀ ਧੁੱਪ ਵਿੱਚ ਵੀ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੋ 
ਜਿਸ ਤੇ ਵਿਧਾਇਕ ਕੰਬੋਜ ਨੇ ਸੀਨੀਅਰ
ਪਤੱਰਕਾਰ ਧਵਨ ਨੂੰ ਕਿਹਾ ਕਿ ਜਿਵੇਂ ਤੁਸੀ ਪਤੱਰਕਾਰ ਦੇ ਨਾਤੇ ਅਪਣਾ ਫਰਜ ਨਿਭਾ ਰਹੇ ਹੋ ਉਸ ਤਰ੍ਹਾਂ ਮੈ ਵੀ  ਹਲਕਾ ਰਾਜਪੁਰਾ ਦਾ ਵਿਧਾਇਕ ਅਤੇ  ਮੁੱਖ ਸੇਵਾਦਾਰ ਹੋਣ ਦੇ ਨਾਤੇ ਆਪਣਾ ਫਰਜ ਨਿਭਾ ਰਿਹਾ ਹਾਂ ।ਅਪਣੇ ਹਲਕੇ ਰਾਜਪੁਰਾ ਦੇ ਨਿਵਾਸੀਆਂ
ਲਈ ਇਸ ਵੱਡੇ ਸੰਕਟ ਵਿਚ ਘਰ-
ਘਰ ,ਪਿੰਡ - ਪਿੰਡ ਜਾਕੇ ਇਹਨਾਂ ਲਈ ਰਾਸ਼ਨ ਅਤੇ ਗਰੀਬ ਵਰਗ ਲਈ ਜੋ ਜਰੂਰੀ ਸਮਾਨ ਹੈ ਪਹੁੰਚਣ ਲਈ ਮੈਂ ਧੁੱਪ ਛਾਂ ਨਹੀਂ
ਦੇਖਦਾ । ਨਾਲ ਹੀ ਸ਼ਹਿਰ ਵਾਸੀਆਂ ਨੂੰ
ਬੇਨਤੀ ਕਰਦੇ ਹਾਂ ਤੁਸੀਂ ਘਰਾਂ ਅੰਦਰ ਰਹੋ ਕਿਸੇ ਚੀਜ਼ ਦੀ ਲੋੜ ਹੈ ਜਾਂ ਮੱਦਦ ਚਾਹੀਦੀ ਹੈ ਤਾਂ ਮੈਨੂੰ ਮੇਰੇ ਫੋਨ ਤੇ ਸੰਪਰਕ  ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਮੈਂ  ਅਤੇ ਮੇਰਾ ਪਰਿਵਾਰ ਰਾਜਪੁਰੇ ਦੇ ਇਲਾਕੇ ਦੇ ਲੋਕਾਂ ਦੀ ਹਿਫਾਜਤ ਅਤੇ ਸੇਵਾ ਲਈ ਹਰ ਸਮੇਂ ਹਾਜਰ ਹਾਂ। ਉਨ੍ਹਾਂ ਨੇ ਦਸਿਆ ਕਿ ਉਹ ਅਨਾਜ ਮੰਡੀ, ਸਬਜੀ ਮੰਡੀ ,ਟਾਊਨ ,ਅਤੇ ਪੁਰਾਣਾ ਰਾਜਪੁਰਾ ਤੋ  ਹੁੰਦੇ ਹੋਏ ਪਿੰਡਾਂ ਵਲ ਜਾਣਗੇ।

Comments

Popular posts from this blog

ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ