ਹੁਣ ਰਾਜਪੁਰਾ ਵਿਚ ਪਾਣੀ ਦੀ ਨਹੀਂ ਰਹੇਗੀ ਘਾਟ-ਵਿਧਾਇਕ ਕੰਬੋਜ

ਹੁਣ ਰਾਜਪੁਰਾ ਵਿਚ ਪਾਣੀ ਦੀ ਨਹੀਂ ਰਹੇਗੀ ਘਾਟ-ਵਿਧਾਇਕ ਕੰਬੋਜ

 ਪੰਜਾਬ ਦੇ ਜਲ ਸਰੋਤ ਮੰਤਰੀ ਨੇ ਭਾਖੜਾ ਨਹਿਰ ਵਿਚੋਂ ਪਾਣੀ ਦੁੱਗਣਾ ਦੇਣ ਦੀ ਦਿੱਤੀ ਮੰਜੂਰੀ
ਮੁੱਖ ਮੰਤਰੀ ਨੇ ਕੀਤਾ ਰਾਜਪੁਰਾ ਦੇ ਨੇੜਲੇ ਪਿੰਡਾਂ ਦੀ 1000 ਹਜਾਰ ਏਕੜ ਜ਼ਮੀਨ ਤੇ ਇੰਡਸਟ੍ਰਿਅਲ ਹੱਬ ਬਣਾਉਣ ਦਾ ਐਲਾਨ


ਰਾਜਪੁਰਾ, 28 ਫਰਵਰੀ (ਤਰੁਣ ਸ਼ਰਮਾ) ਹੁਣ ਰਾਜਪੁਰਾ ਦੇ ਵਸਨੀਕਾਂ ਨੂੰ ਅੱਤ ਦੀ ਪੈਂਦੀ ਗਰਮੀ ਦੋਰਾਨ ਵੀ ਪਾਣੀ ਦੀ ਘਾਟ ਨਹੀਂ ਰਹੇਗੀ।ਇਹ ਪ੍ਰਗਟਾਵਾ ਹਲਕਾ ਵਿਧਾਇਕ ਅਤੇ ਕਾਂਗਰਸ ਵਿਧਾਇਕ ਪਾਰਟੀ ਦੇ ਚੀਫ ਵਿੱਪ ਹਰਦਿਆਲ ਸਿੰਘ ਕੰਬੋਜ ਨੇ ਅੱਜ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਕੀਤਾ।ਉਹਨਾਂ ਦੱਸਿਆ ਕਿ ਰਾਜਪੁਰਾ ਸ਼ਹਿਰ ਨੂੰ ਲੰਘੇ 35 ਸਾਲਾਂ ਤੋਂ ਭਾਖੜਾ ਦੀ ਨਰਵਾਣਾ ਨਹਿਰ ਤੋਂ ਰੋਜਾਨਾ ਸਾਢੇ 5 ਕਿਉਸਿਕ ਪਾਣੀ ਮਿਲਦਾ ਸੀ।ਇਸ 35 ਵਰ੍ਹਿਆ ਦੋਰਾਨ ਸ਼ਹਿਰ ਦੀ ਅਬਾਦੀ ਵੀ ਕਰੀਬ ਦੁੱਗਣੀ ਹੋ ਗਈ ਤੇ ਨੇੜਲੇ ਕਈ ਪਿੰਡ ਵੀ ਸ਼ਹਿਰ ਵਿਚ ਰਲ ਗਏ ਹਨ।ਇਸ ਕਾਰਨ ਸ਼ਹਿਰ ਵਿਚ ਹਮੇਸ਼ਾਂ ਪਾਣੀ ਦੀ ਘਾਟ ਹੀ ਰਹਿੰਦੀ ਸੀ।ਇਸ ਮੁੱਦੇ ਨੂੰ ਉਹਨਾਂ ਵਿਧਾਨ ਸਭਾ ਦੇ ਬਜਟ ਸੇਸ਼ਨ ਵਿਚ ਜਲ ਸਰੋਤ ਮੰਤਰੀ ਪੰਜਾਬ ਕੋਲ ਚੁੱਕਿਆਂ ਤਾਂ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਤਰੰਤ ਪਾਣੀ ਸਾਢੇ 5 ਕਿਉਸਿਕ ਤੋਂ ਵਧਾ ਕੇ 11 ਕਿਉਸਿਕ ਤੋਂ ਵੀ ਵਧ ਦੀ ਮੰਜੂਰੀ ਦੇ ਦਿੱਤੀ।ਉਹਨਾਂ ਦੱਸਿਆ ਕਿ ਰਾਜਪੁਰਾ ਪ੍ਰਸ਼ਾਸ਼ਨ ਕੋਲ ਵੱਧ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਹੈ ਤੇ ਜਲਦੀ ਹੀ ਰਾਜਪੁਰਾ ਦੇ ਵਸਨੀਕਾਂ ਨੂੰ ਪਾਣੀ ਮੁਹੱਈਆ ਕਰਵਾ ਦਿੱਤਾ ਜਾਵੇਗਾ।ਵਿਧਾਇਕ ਕੰਬੋਜ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਰਾਜਪੁਰਾ ਦੇ ਨੇੜਲੇ ਪਿੰਡਾਂ ਦੇ 1000 ਏਕੜ ਜ਼ਮੀਨ ਵਿਚ ਇੰਡਸਟ੍ਰਿਅਲ ਹੱਬ ਬਣਾਉਣ ਲਈ ਵੀ ਮੰਜੂਰੀ ਦੇ ਦਿੱਤੀ ਹੈ।ਜਿਸ ਨਾਲ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਨੂੰ ਰੋਜਗਾਰ ਮਿਲਣ ਦਾ ਅਸਾਰ ਪੈਦਾ ਹੋ ਜਾਣਗੇ।ਇਸ ਮੋਕੇ ਉਹਨਾਂ ਨਾਲ ਨਗਰ ਕੋਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਭੂਪਿੰਦਰ ਸੈਣੀ, ਪੈਪਸੂ ਵਿਕਾਸ ਬੋਰਲ ਦੇ ਵਾਈਸ ਚੇਅਰਮੈਨ ਵਿਨੈ ਨਿਰੰਕਾਰੀ, ਬਲਾਕ ਕਾਂਗਰਸ ਪ੍ਰ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਬਲਾਕ ਸੰਮਤੀ ਦੇ ਪ੍ਰਧਾਨ ਸਰਬਜੀਤ ਸਿੰਘ ਮਾਣਕਪੁਰ, ਗੁਰਦੇਵ ਸਿੰਘ ਢਿੱਲੋਂ ਸਮੇਤ ਹੋਰ ਆਗੂ ਹਾਜਰ ਸਨ।

Comments

Popular posts from this blog

ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਡਾ ਬਲਬੀਰ ਸਿੰਘ ਨੇ ਕੀਤੀ ਵਰਕਰ ਮਿਲਣੀ

ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਸ਼ਸ਼ੀ ਬਾਲਾ ਪੰਜਾਬ ਨਰਸਿਜ ਰਜਿਸਟਰੇਸ਼ਨ ਕੌਂਸਲ ਦੇ ਮੈਂਬਰ ਨਿਯੁਕਤ

ਸ੍ਰ ਹਰਪ੍ਰੀਤ ਸਿੰਘ ਹੀਰਾ ਨੂੰ ਐਮ ਐਲ ਏ ਨੀਨਾ ਮਿੱਤਲ ਜੀ ਨੇ ਉਹਨਾ ਦਾ ਤਜਰਬਾ ਦੇਖਦੇ ਹੋਏ ਸੋਸ਼ਲ ਮੀਡੀਆ ਕੋਆਰਡੀਨੇਟਰ ਲਗਾਇਆ