ਰਾਜਪੁਰਾ - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ 54 ਪਰਿਵਾਰਾਂ ਨੂੰ 32 ਹਜਾਰ 400 ਦੇ ਚੈੱਕ ਵੰਡੇ ਗਏ
BIG BRIKING
ਰਾਜਪੁਰਾ 16 ਫਰਵਰੀ(ਤਰੁਣ ਸ਼ਰਮਾ ) ਪੁਰਾਣਾ ਰਾਜਪੁਰਾ ਦੇ ਗੁਰੂਨਾਨਕ ਦਰਬਾਰ ਗੁਰੂਦਵਾਰਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਂਬਰ ਅਮਰਜੀਤ ਸਿੰਘ ਪੰਨੂ ਵਲੋਂ ਇਕ ਸਾਦਾ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਆਮ ਪਾਰਟੀ ਰਾਜਪੁਰਾ ਹਲਕਾ ਇੰਚਾਰਜ ਨੀਨਾ ਮਿੱਤਲ ਵਿਸ਼ੇਸ਼ ਤੌਰ ਤੇ ਪਹੁੰਚੇ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪ੍ਰਧਾਨ ਡਾ.ਐੱਸ.ਪੀ ਸਿੰਘ ਉਬਰਾਏ ਦੇ ਸਹਿਯੋਗ ਨਾਲ ਟਰੱਸਟ ਦੇ ਮੈਂਬਰ ਅਮਰਜੀਤ ਸਿੰਘ ਦੀ ਅਗਵਾਈ ਵਿੱਚ ਲੋੜਵੰਦ 54 ਪਰਿਵਾਰਾਂ ਨੂੰ 32 ਹਜਾਰ 400 ਰੁਪਏ ਦੇ ਚੈਕ ਵੰਡੇ।ਜਿਨਾ ਵਿੱਚ ਵਿਧਵਾ, ਅੰਗਹੀਣ,ਲੋੜਵੰਦ ਪਰਿਵਾਰ ਸੈਦਖੇੜੀ,ਨੱਥੂਮਾਜਰਾ,ਧਮੋਲੀ,ਬਸੰਤਪੁਰਾ,ਪਬਰੀ,ਘਨੌਰ, ਚਲ੍ਹੇੜੀ,ਸ਼ੰਬੂ ਪਿੰਡਾ ਦੇ ਲੋਕਾਂ ਨੂੰ ਚੈਕ ਦਿੱਤੇ ਗਏ।ਇਸ ਮੌਕੇ ਨੀਨਾ ਮਿੱਤਲ ਨੇ ਡਾ. ਐੱਸ.ਪੀ.ਸਿੰਘ ਓਬਰਾਏ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਦਾਨ ਹੈ ਅਸੀਂ ਇਸ ਟਰੱਸਟ ਨੂੰ ਵਧਾਈ ਦਿੰਦੇ ਹਾਂ ਕਿ ਇਹ ਟਰੱਸਟ ਹੋਰ ਤਰੱਕੀ ਕਰੇ।
ਇਸ ਮੌਕੇ ਅਮਰਜੀਤ ਸਿੰਘ ਪੰਨੂ, ਬੰਸੀ ਧਵਨ ,ਮਨਜੀਤ ਧਵਨ,ਤਰੁਣ ਸ਼ਰਮਾ,ਦੀਪਕ ਕੁਮਾਰ,ਰਮੇਸ਼ ਕੁਮਾਰ,ਰਾਜਿੰਦਰ ਸਿੰਘ ਮੋਹੀ,ਪਰਦੀਪ ਚੌਧਰੀ,ਜਗਰੂਪ ਸਿੰਘ,ਕਿਰਨਜੀਤ ਪਾਸੀ, ਅਨੀਤਾ ਰਾਣੀ,ਅਮਿਤ ਕੁਮਾਰ,ਇਸਲਾਮ ਮਹੁਮਦ,ਮਹਿੰਦਰ ਸਿੰਘ ਹਾਜਰ ਸਨ
Comments
Post a Comment