20 ਤੋਂ ਵੱਧ ਕੰਪਨੀਆਂ 5 ਮਾਰਚ ਨੂੰ ਆਯੋਜਿਤ ਹੋਣ ਵਾਲੇ 52ਵੇਂ ਆਰੀਅਨਜ਼ ਜੋਬ ਫੈਸਟ ਵਿੱਚ ਹਿੱਸਾ ਲੈਣਗੀਆਂ

20 ਤੋਂ ਵੱਧ ਕੰਪਨੀਆਂ 5 ਮਾਰਚ ਨੂੰ ਆਯੋਜਿਤ ਹੋਣ ਵਾਲੇ 52ਵੇਂ ਆਰੀਅਨਜ਼ ਜੋਬ ਫੈਸਟ ਵਿੱਚ ਹਿੱਸਾ ਲੈਣਗੀਆਂ

ਚੰਡੀਗ੍ਹੜ 23 ਫਰਵਰੀ(ਤਰੁਣ ਸ਼ਰਮਾ )
ਆਰੀਅਨਜ਼ ਗਰੁਪ ਆੱਫ ਕਾਲੇਜਿਜ਼, ਰਾਜਪੁਰਾ, ਨੇੜੇ ਚੰਡੀਗੜ ਟਰਾਈਸਿਟੀ ਅਤੇ ਇਸਦੇ ਆਲੇ-ਦੁਆਲੇ ਦੇ ਖੇਤਰ ਦੇ ਹੌਣਹਾਰ ਅਤੇ ਯੋਗ ਨੌਜਵਾਨਾਂ ਨੂੰ ਨੌਕਰੀ ਦੇ ਹੋਰ ਜਿਆਦਾ ਮੌਕੇ ਪ੍ਰਦਾਨ ਕਰਨ ਦੇ ਲਈ 52ਵੇਂ ਆਰੀਅਨਜ਼ ਜੋਬ ਫੈਸਟ ਦੀ ਘੌਸ਼ਣਾ ਕੀਤੀ ਹੈ ਜੋ 5 ਮਾਰਚ ਨੂੰ ਆਰੀਅਨਜ਼ ਕੈਂਪਸ ਵਿੱਚ ਆਯੋਜਿਤ ਹੋਵੇਗਾ। ਆਈਟੀ, ਆਈਟੀਈਐਸ, ਫਾਰਮਾ, ਅੇਜੁਕੇਸ਼ਨ, ਈ-ਕਾਮਰਸ ਅਤੇ ਮੈਨੂੰਫੈਕਚਰਿੰਗ ਖੇਤਰ ਤੋ 20 ਤੋਂ ਵੱਧ ਕੰਪਨੀਆਂ ਨੇ ਇਸ ਜੋਬ ਫੈਸਟ ਵਿੱਚ ਹਿੱਸਾ ਲੈਣ ਲਈ ਲਿਖਤ ਪੁਸ਼ਟੀ ਕਰ ਦਿੱਤੀ ਹੈ। ਫਰੀ ਆਨਲਾਈਨ ਰਜਿਸਟ੍ਰੇਸ਼ਨ ਦੇ ਲਈ ਉਮੀਦਵਾਰ ਆਰੀਅਨਜ਼ ਵੈਬਸਾਈਟ www.aryans.edu.in ਤੇ ਵਿਜ਼ਿਟ ਕਰ ਸਕਦੇ ਹਨ।
ਆਰੀਅਨਜ਼ ਗਰੁੱਪ ਦੇ ਡਾਏਰੈਕਟਰ, ਪ੍ਰੋ ਬੀ ਐਸ ਸਿੱਧੁ ਨੇ ਕਿਹਾ ਕਿ ਹੁਣ ਤੱਕ ਹਜਾਰਾਂ ਉਮੀਦਵਾਰ ਇਸ ਜੋਬ ਫੈਸਟ ਦੇ ਲਈ ਆਪਣੇ ਆਪ ਨੂੰ ਰਜਿਸਟਰਡ ਕਰ ਚੁੱਕੇ ਹਨ। ਸਿੱਧੁ ਨੇ ਅੱਗੇ ਕਿਹਾ ਕਿ ਟਰਾਈਸਿਟੀ ਅਤੇ ਇਸਦੀ ਪੈਰੀਫੇਰੀ ਦੇ ਹਜਾਰਾਂ ਨਵੇਂ ਉਮੀਦਵਾਰ ਇਸ ਸਾਲ ਆਪਣੀ ਗਰੇਜੁਏਸ਼ਨ ਅਤੇ ਪੋਸਟ ਗਰੇਜੁਏਸ਼ਨ ਤੋਂ ਬਾਅਦ ਜੋਬ ਮਾਰਕੀਟ ਵਿੱਚ ਕਦਮ ਰੱਖ ਚੁੱਕੇ ਹਨ। ਇਸ ਫੈਸਟ ਵਿੱਚ ਨੋਕਰੀਆਂ ਦੇ ਮੋਕੇ ਬੀ.ਟੈਕ, ਐਮਬੀਏ, ਬੀਬੀਏ, ਬੀਸੀਏ, ਬੀਏ, ਬੀ.ਕੋਮ, ਐਮ.ਟੈਕ, ਫਾਰਮਾ, ਡਿਪਲੋਮਾ, ਆਈਟੀਆਈ ਆਦਿ ਦੇ ਲਈ ਉਪਲੱਬਧ ਹੋਣਗੇ। ਉਮੀਦਵਾਰਾਂ ਨੂੰ ਆਪਣੇ ਨਾਲ ਰਿਜ਼ਿਊਮੇਂ ਅਤੇ ਪਾਸਪੋਰਟ ਸਾਈਜ਼ ਫੋਟੋਆ ਦੀਆਂ 1010 ਕਾਪੀਆਂ  ਲੈ ਕੇ ਆਉਣੀਆ ਹਨ।

ਇਹ ਦੱਸਣਯੋਗ ਹੈ ਕਿ ਆਰੀਅਨਜ਼ ਨੇ ਪਲੇਸਮੈਂਟ ਦੇ ਖੇਤਰ ਵਿੱਚ ਕਈ ਮੱਲਾ ਮਾਰੀਆਂ ਹਨ। ਹੁਣ ਤੱਕ ਆਰੀਅਨਜ਼ ਆਪਣੇ ਕੈਂਪਸ ਵਿੱਚ 51 ਜੋਬ ਫੈਸਟਾਂ ਦਾ ਆਯੋਜਨ ਕਰ ਚੁੱਕਾ ਹੈ ।

Comments

Popular posts from this blog

ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਡਾ ਬਲਬੀਰ ਸਿੰਘ ਨੇ ਕੀਤੀ ਵਰਕਰ ਮਿਲਣੀ

ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਸ਼ਸ਼ੀ ਬਾਲਾ ਪੰਜਾਬ ਨਰਸਿਜ ਰਜਿਸਟਰੇਸ਼ਨ ਕੌਂਸਲ ਦੇ ਮੈਂਬਰ ਨਿਯੁਕਤ

ਸ੍ਰ ਹਰਪ੍ਰੀਤ ਸਿੰਘ ਹੀਰਾ ਨੂੰ ਐਮ ਐਲ ਏ ਨੀਨਾ ਮਿੱਤਲ ਜੀ ਨੇ ਉਹਨਾ ਦਾ ਤਜਰਬਾ ਦੇਖਦੇ ਹੋਏ ਸੋਸ਼ਲ ਮੀਡੀਆ ਕੋਆਰਡੀਨੇਟਰ ਲਗਾਇਆ