Skip to main content

ਮਨੌਲੀ ਸੂਰਤ ਅਤੇ ਨੱਗਲ ਸਲੇਮਪੁਰ ਦੇ ਸਕੂਲਾਂ ਵਿੱਚ ਵਿਧਾਇਕ ਨੀਨਾ ਮਿੱਤਲ ਵਲੋਂ ਲਗਪਗ 60 ਲੱਖ ਰੁਪਏ ਦੇ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ

ਮਨੌਲੀ ਸੂਰਤ ਅਤੇ ਨੱਗਲ ਸਲੇਮਪੁਰ ਦੇ ਸਕੂਲਾਂ ਵਿੱਚ ਵਿਧਾਇਕ ਨੀਨਾ ਮਿੱਤਲ ਵਲੋਂ ਲਗਪਗ 60 ਲੱਖ ਰੁਪਏ ਦੇ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ

ਬਨੂੰੜ 23 ਅਪ੍ਰੈਲ (ਤਰੁਣ ਸ਼ਰਮਾ),
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ ਚ ਸੁਧਾਰ ਅਤੇ ਵਿਦਿਆਰਥੀਆਂ ਲਈ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਵਿਧਾਇਕਾ ਨੀਨਾ ਮਿੱਤਲ ਨੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡਾਂ ਮਨੌਲੀ ਸੂਰਤ ਅਤੇ ਨੱਗਲ ਸਲੇਮਪੁਰ ਦੇ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਲਗਭਗ 60 ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਵਿਦਿਅਰਥੀਆਂ ਨੂੰ ਸਮਰਪਿਤ ਕੀਤਾ।

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿੱਖਿਆ ਖੇਤਰ ਨੂੰ ਨਵੀ ਉਚਾਈਆਂ ਤੱਕ ਲਿਜਾਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਕੂਲਾਂ ਦੀ ਇਮਾਰਤਾਂ ਨੂੰ ਨਵੀਂ ਰੂਪ-ਰੇਖਾ ਦੇਣ, ਕਲਾਸਰੂਮਾਂ ਦੀ ਸਫਾਈ, ਪਾਣੀ ਦੀ ਸਹੂਲਤ, ਟਾਇਲਟ ਬਲਾਕਾਂ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਅਧਿਆਪਕਾਂ ਨੂੰ ਫਿਨਲੈਂਡ ਅਤੇ ਸਿੰਘਾਪੁਰ ਵਿਖੇ ਅੰਤਰਰਾਸ਼ਟਰੀ ਸਿਖਲਾਈ ਦਿਵਾਈ ਜਾ ਰਹੀ ਹੈ। ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਦਾ ਵਿਸ਼ਵਾਸ ਬਣਨ ਕਰਕੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਨਿਜੀ ਸਕੂਲਾਂ ਵਿੱਚੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਲਿਆਏ ਹਨ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਸਕੂਲਾਂ ਨੂੰ ਸੋਹਣਾ ਅਤੇ ਸਿੱਖਣ ਯੋਗ ਬਣਾਉਣ ਦੀ ਵਚਨਬੱਧਤਾ ਹੇਠ ਨਿੱਤ ਨਵੇਂ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਹ ਕਾਰਜ ਨਾ ਸਿਰਫ਼ ਬੱਚਿਆਂ ਲਈ ਸੁਖਦਾਇਕ ਸਿੱਖਣ ਵਾਲਾ ਮਾਹੌਲ ਬਣਾਉਣਗੇ, ਸਗੋਂ ਮਾਪਿਆਂ ਵਿਚ ਵੀ ਸਰਕਾਰੀ ਸਕੂਲਾਂ ਪ੍ਰਤੀ ਭਰੋਸੇਯੋਗਤਾ ਵਧਾਉਣਗੇ। ਦੋਵਾਂ ਸਕੂਲਾਂ ਵਿੱਚ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਮਾਪਿਆਂ ਅਤੇ ਮਹਿਮਨਾਂ ਦਾ ਸਵਾਗਤ ਕੀਤਾ ਅਤੇ ਦਿਲ ਜਿੱਤਿਆ।

ਇਸ ਮੌਕੇ ਸਮੂਹ ਪੰਚਾਇਤ ਮੈਂਬਰਾਂ, ਸਕੂਲ ਸਟਾਫ, ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੇ ਵਿਧਾਇਕਾ ਨੀਨਾ ਮਿੱਤਲ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਉਨ੍ਹਾਂ ਆਖਿਰ ‘ਚ ਕਿਹਾ ਕਿ ਪੰਜਾਬ ਦੀ ਨਵੀ ਪੀੜ੍ਹੀ ਨੂੰ ਬਿਹਤਰੀਨ ਸਿੱਖਿਆ ਦੇ ਕੇ ਹੀ ਇੱਕ ਸੁੰਦਰ ਭਵਿੱਖ ਦੀ ਨੀਂਹ ਰੱਖੀ ਜਾ ਸਕਦੀ ਹੈ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਇਸ ਦਿਸ਼ਾ ਵਿੱਚ ਦ੍ਰਿੜ ਇਰਾਦੇ ਅਤੇ ਸੰਕਲਪ ਨਾਲ ਅੱਗੇ ਵੱਧ ਰਹੀ ਹੈ।
ਇਸ ਮੌਕੇ ਵਿਜੇ ਮੈਨਰੋ ਸਿੱਖਿਆ ਕੋਆਰਡੀਨੇਟਰ ਅਤੇ ਮਾਸਟਰ ਟਰੇਨਰ ਮਾਲਵਾ ਜੋਨ, ਪ੍ਰੇਰਨਾ ਛਾਬੜਾ ਬਲਾਕ ਨੋਡਲ ਅਫਸਰ, ਰਾਜਿੰਦਰ ਸਿੰਘ ਚਾਨੀ ਜਿਲ੍ਹਾ ਮੀਡੀਆ ਕੋਆਰਡੀਨੇਟਰ ਪਟਿਆਲਾ, ਨਵਜੀਤ ਸਿੰਘ ਹੈੱਡ ਮਾਸਟਰ, ਅਨੀਤਾ ਗਰਗ ਹੈਡ ਮਿਸਟ੍ਰੈਸ, ਕਮਲੇਸ਼ ਕੌਰ, ਗੁਰਸੇਵਕ ਸਿੰਘ ਐਸ ਐਚ ਓ ਬਨੂੰੜ, ਜਸਵਿੰਦਰ ਸਿੰਘ ਲਾਲਾ ਖਾਂਲੋਰ, ਹਰਨੇਕ ਸਿੰਘ ਛੜਬੜ, ਲੱਕੀ ਸੰਧੂ, ਗੁਰਤੇਜ ਸਿੰਘ, ਭਜਨ ਸਿੰਘ ਐਮਸੀ ਬਨੂੰੜ, ਅਮਨਦੀਪ ਸਿੰਘ ਨਲਾਸ, ਸਵਰਨ ਸਿੰਘ ਮਠਿਆੜਾ, ਕਰਨ ਸਿੰਘ ਬੁੱਢਣਪੁਰ, ਮਹਿੰਦਰ ਸਿੰਘ, ਪੀ ਏ ਅਮਰਿੰਦਰ ਸਿੰਘ ਮੀਰੀ, ਜਗਦੀਪ ਸਿੰਘ ਅਲੂਣਾ, ਤਰੁਣ ਸ਼ਰਮਾ,ਅਮਨ ਸੈਣੀ, ਗੁਰਸ਼ਰਨ ਵਿਰਕ, ਬਲਜੀਤ ਸਿੰਘ ਐਮਸੀ, ਕਾਕਾ ਰਾਮ, ਰਮੇਸ਼ ਕੁਮਾਰ, ਹੈਪੀ ਛੜਬੜ, ਸੁਸ਼ੀਲ ਕੁਮਾਰ, ਪਰਮਜੀਤ ਕੌਰ, ਸਾਰਿਕਾ, ਕਿਰਨਦੀਪ ਕੌਰ ਅਤੇ ਪਤਵੰਤੇ ਸੱਜਣ, ਬੱਚਿਆਂ ਦੇ ਮਾਪੇ ਅਤੇ ਅਧਿਆਪਕ ਹਾਜਰ ਸਨ

Comments

Popular posts from this blog

ਰਮੇਸ਼ ਪਹੂਜਾ ਬਣੇ ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ

ਕੇਂਦਰ ਸਰਕਾਰ ਪਾਕਿਸਤਾਨ ਨੂੰ ਅਜਿਹਾ ਢੁੱਕਵਾਂ ਜਵਾਬ ਦੇਵੇ ਜਿਸ ਨੂੰ ਪਾਕਿਸਤਾਨ ਦੀਆਂ ਸੱਤ ਪੀੜੀਆਂ ਯਾਦ ਰੱਖਣ-ਗੁਰਦੀਪ ਵਰਤੀਆ

ਤਰੁਣ ਡਾਵਰਾ ਬਣੇ ਨਿਊ ਔਫ਼ੀਸਰ ਕਾਲੋਨੀ ਦੇ ਪ੍ਰਧਾਨ