ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ 286ਵਾਂ ਸ਼ਹੀਦੀ ਦਿਹਾੜਾ 24 ਜੂਨ ਨੂੰ ਅਲੀਪੁਰ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ—ਦਲੀਪ ਸਿੰਘ ਬਿੱਕਰ

ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ 286ਵਾਂ ਸ਼ਹੀਦੀ ਦਿਹਾੜਾ 24 ਜੂਨ ਨੂੰ ਅਲੀਪੁਰ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ—ਦਲੀਪ ਸਿੰਘ ਬਿੱਕਰ


ਪਟਿਆਲਾ( ਤਰੁਣ ਸ਼ਰਮਾ) ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ 24 ਜੂਨ ਨੂੰ ਪਹਿਲਾਂ ਵਾਰ ਅਲੀਪੁਰ ਅਰਾਈਆਂ ਪਟਿਆਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਮਨਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਟਰੱਸਟ ਰਜਿਸਟਰਡ ਅਤੇ ਮਿਸ਼ਨ ਦੇ ਮੁੱਖ ਸੇਵਾਦਾਰ ਭਾਈ ਦਲੀਪ ਸਿੰਘ ਬਿੱਕਰ ਨੇ ਦੱਸਿਆ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਬੰਦ ਬੰਦ ਕਟਵਾ ਕੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਉਹਨਾਂ ਦੇ ਪਰਿਵਾਰ ਦੇ 52 ਜੀਆਂ ਤੋਂ ਵੱਧ ਮੁਗਲਾਂ ਨਾਲ ਜੰਗ ਲੜਦਿਆਂ ਸ਼ਹੀਦ ਹੋ ਗਏ ਪਰ ਅਫਸੋਸ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਤੱਕ ਜਨਮ ਦਿਹਾੜਾ ਕਦੇ ਵੀ ਇਤਿਹਾਸ ਵਿੱਚ ਮਨਾਇਆ ਹੀ ਨਹੀਂ ਅਤੇ ਸ਼ਹੀਦੀ ਦਿਹਾੜਾ ਵੀ ਗਲਤ ਤਾਰੀਕ ਨੂੰ ਮਨਾਉਂਦੇ ਹਨ। ਸ੍ਰ. ਬਿੱਕਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਭਾਈ ਮਨੀ ਸਿੰਘ ਜੀ ਦੀ ਜਨਮ ਦਿਹਾੜੇ ਦੀ ਕੋਈ ਮਿਤੀ ਹੈ ਹੀ ਨਹੀਂ। ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਅਤੇ ਟਰੱਸਟ ਕੌਮ ਦੇ ਮਹਾਨ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਵਿਸ਼ਵ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 11:00 ਵਜੇ ਤੋਂ ਲੈ ਕੇ 01:00 ਵਜੇ ਤੱਕ ਇਲਾਹੀ ਬਾਣੀ ਦਾ ਜਾਪ ਕੀਤਾ ਜਾਵੇ। ਵਿਸ਼ਵ ਵਿੱਚ ਆਈ ਮਹਾਂਮਾਰੀ ਕਰੋਨਾ ਨੂੰ ਵੀ ਠੱਲ ਪਵੇਗੀ। ਬੜੀ ਸ਼ਰਧਾ ਨਾਲ ਪਿੰਡ ਅਲੀਪੁਰ ਅਰਾਈਆਂ ਪਟਿਆਲਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਡਿਸਟੈਂਸ ਤੇ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖ ਕੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।
ਭਾਈ ਬਿੱਕਰ ਨੇ ਦੱਸਿਆ ਕਿ 22 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰ ਦਿੱਤੇ ਗਏ ਹਨ, ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 24 ਜੂਨ ਨੂੰ ਪਾਏ ਜਾਣਗੇ ਅਤੇ ਇਲਾਹੀ ਬਾਣੀ ਦਾ ਕੀਰਤਨ ਕਰਨ ਦੇ ਨਾਲ ਨਾਲ ਭਾਈ ਮਨੀ ਸਿੰਘ ਜੀ ਦੀ ਜੀਵਨੀ ਤੇ ਉਹਨਾਂ ਵੱਲੋਂ ਦਿੱਤੀ ਲਾਸਾਨੀ ਸ਼ਹਾਦਤ ਸਬੰਧੀ ਇਤਿਹਾਸ ਉੱਤੇ ਵਿਚਾਰਾਂ ਹੋਣਗੀਆਂ। ਇਸ ਵਿੱਚ ਪੰਥ ਦੀਆਂ ਮਹਾਨ ਸ਼ਖਸ਼ੀਅਤਾਂ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਇਸ ਮੌਕੇ ਤੇ ਹਰਵਿੰਦਰ ਸਿੰਘ ਮੰਗਾ, ਹੈਰੀ ਅਲੀਪੁਰ, ਲਾਲ ਸਿੰਘ ਪ੍ਰਧਾਨ, ਗੁਰਦੇਵ ਸਿੰਘ ਬੱਬੂ ਅਲੀਪੁਰ, ਸਤਨਾਮ ਸਿੰਘ ਸੱਤਾ ਹਾਜੀਪੁਰ, ਸਤਨਾਮ ਸਿੰਘ ਸੱਤਾ ਮੋਹਲਗੜ੍ਹ, ਲਖਵਿੰਦਰ ਸਿੰਘ ਲੱਕੀ ਅਲੀਪੁਰ, ਗੁਰਨਾਮ ਸਿੰਘ ਅਕਾਲੀ ਪਵਾਰ, ਦੇਸਾ ਸਿੰਘ ਪ੍ਰਧਾਨ, ਗੁਰਚਰਨ ਸਿੰਘ ਨੰਬਰਦਾਰ, ਜਸਵੰਤ ਸਿੰਘ ਕਰਤਾਰਪੁਰੀ, ਪ੍ਰਧਾਨ ਕਸ਼ਮੀਰ ਸਿੰਘ ਅਲੀਪੁਰ, ਮੰਗਤ ਸਿੰਘ ਦਿੱਲੀ ਵਾਲੇ, ਪੰਚ ਕਰਨੈਲ ਸਿੰਘ ਅਲੀਪੁਰ, ਜੰਗ ਸਿੰਘ ਬਿਜਲੀ ਬੋਰਡ, ਹੀਰਾ ਸਿੰਘ ਬਿੱਟੂ ਪ੍ਰਧਾਨ, ਸੁਖਦੇਵ ਸਿੰਘ ਨੰਬਰਦਾਰ ਆਦਿ ਹਾਜਰ ਸਨ। 

Comments

Popular posts from this blog

ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਡਾ ਬਲਬੀਰ ਸਿੰਘ ਨੇ ਕੀਤੀ ਵਰਕਰ ਮਿਲਣੀ

ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਸ਼ਸ਼ੀ ਬਾਲਾ ਪੰਜਾਬ ਨਰਸਿਜ ਰਜਿਸਟਰੇਸ਼ਨ ਕੌਂਸਲ ਦੇ ਮੈਂਬਰ ਨਿਯੁਕਤ

ਸ੍ਰ ਹਰਪ੍ਰੀਤ ਸਿੰਘ ਹੀਰਾ ਨੂੰ ਐਮ ਐਲ ਏ ਨੀਨਾ ਮਿੱਤਲ ਜੀ ਨੇ ਉਹਨਾ ਦਾ ਤਜਰਬਾ ਦੇਖਦੇ ਹੋਏ ਸੋਸ਼ਲ ਮੀਡੀਆ ਕੋਆਰਡੀਨੇਟਰ ਲਗਾਇਆ