ਵਿਧਾਇਕ ਨੀਨਾ ਮਿੱਤਲ ਨੇ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਡਾਇਰੈਕਟਰੀ ਕੀਤੀ ਜਾਰੀ
ਵਿਧਾਇਕ ਨੀਨਾ ਮਿੱਤਲ ਨੇ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਡਾਇਰੈਕਟਰੀ ਕੀਤੀ ਜਾਰੀ
ਵਿਧਾਇਕ ਨੀਨਾ ਮਿੱਤਲ ਨੇ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਡਾਇਰੈਕਟਰੀ ਕੀਤੀ ਜਾਰੀ
ਰਾਜਪੁਰਾ,5 ਅਕਤੂਬਰ(ਤਰੁਣ ਸ਼ਰਮਾ ਬਿਊਰੋ ਚੀਫ): ਨਵੀ ਅਨਾਜ ਮੰਡੀ ਰਾਜਪੁਰਾ ਵਿਖੇ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵੱਲੋ ਪ੍ਰਧਾਨ ਦਵਿੰਦਰ ਸਿੰਘ ਬੈਦਵਾਣ ਦੀ ਅਗਵਾਈ ਹੇਠ ਇਕ ਸਾਦੇ ਸਮਾਗਮ ਚ ਸ਼ਮੂਲੀਅਤ ਕਰਦੇ ਹੋਏ ਹਲਕਾ ਰਾਜਪੁਰਾ ਵਿਧਾਇਕ ਮੈਡਮ ਨੀਨਾ ਮਿੱਤਲ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਸ਼ੈਕਸ਼ਨ 2023/24 ਲਈ ਡਾਇਰੈਕਟਰੀ ਜਾਰੀ ਕੀਤੀ।ਇਸ ਮੌਕੇ ਵਿਧਾਇਕ ਨੀਨਾ ਮਿੱਤਲ ਨੇ ਆੜਤੀ ਐਸੋਸੀਏਸ਼ਨ ਦੀਆ ਸਮੱਸਿਆਵਾ ਸੁਣ ਦੇ ਹੋਏ ਕਿਹਾ ਕਿ ਭਾਵੇ ਮੰਡੀ 'ਚ ਝੋਨੇ ਦੀ ਆਮਦ ਪੂਰੇ ਜੋਰਾ ਤੇ ਹੈ ਪੰਜਾਬ ਸਰਕਾਰ ਵੱਲੋ ਮੰਡੀ ਵਿੱਚ ਲੌੜੀਦੇ ਅਤੇ ਪੁਖਤਾ ਪ੍ਰਬੰਧ ਕੀਤੇ ਹਨ।ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ।ਇਸ ਮੌਕੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਣ ਨੇ ਵਿਧਾਇਕ ਮੈਡਮ ਮਿੱਤਲ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਨਿਊ ਗਰੇਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਸੈਕਸਨ 2023/24 ਦੀ ਡਾਇਰੈਕਟਰੀ ਵਿੱਚ ਜਿਥੇ ਸਮੂਹ ਆੜਤੀ ਭਾਈਚਾਰੇ ਦੇ ਦੁਕਾਨ ਨੰਬਰ ਸਮੇਤ ਕੰਨਟੈਕਟ ਨੰਬਰ ਹਨ,ੳਥੇ ਰਾਇਸ ਮਿਲਰ ਐਸੋਸੀਏਸ਼ਨ ਸਮੇਤ ਹੋਰ ਵੀ ਆੜਤੀ ਭਾਈਚਾਰੇ ਨਾਲ ਸਬੰਧਤ ਅਤੇ ਮਹੱਤਵਪੂਰਨ ਫੂਨ ਨੰਬਰ ਇਸ ਡਾਇਰੈਕਟਰੀ ਚ ਸ਼ਾਮਿਲ ਕੀਤੇ ਗਏ ਹਨ। ਇਸ ਮੌਕੇ ਮਦਨ ਬੱਬਰ ਜਰਨਲ ਸੈਕਟਰੀ,ਰਵੀ ਅਹੂਜਾ ਜਰਨਲ ਸਕੱਤਰ,ਮਨੀਸ਼ ਕੁਮਾਰ ਜਿੰਦਲ ਵਾਇਸ ਪ੍ਰਧਾਨ,ਸੰਜੀਵ ਗੋਇਲ ਕੈਸੀਅਰ,ਜਤਿੰਦਰ ਨਾਟੀ ਵਾਇਸ ਚੇਅਰਮੈਨ ਐਸੋਸੀਏਸ਼ਨ,ਸਨੀ ਮਾਨ,ਹਰਿ ਚੰਦ ਫੌਜੀ ਮੰਡੀ ਕੈਬਨਿਟ ਐਡਵਾਈਜ਼ਰੀ ਚੇਅਰਮੈਨ,ਰਾਕੇਸ਼ ਕੁਕਰੇਜਾ ਚੈਅਰਮੈਨ ਰਿਕਵਰੀ ਕਮੈਟੀ,ਸੁਨੀਲ ਬਜਾਜ ਮੰਡੀ ਕੈਬਨਿਟ ਵਾਇਸ ਪ੍ਰਧਾਨ, ਹਨੀ ਗਰੋਵਰ ਵਾਇਸ ਪ੍ਰਧਾਨ ਰਿਕਵਰੀ,ਮਿੰਟੂ ਗਰੋਵਰ ਪ੍ਰਧਾਨ ਰਾਇਸ ਮਿਲਰ ਐਸੋਸੀਏਸ਼ਨ,ਦੀਪਕ ਬਾਸਲ,ਸੋਮੀ ਸੇਠੀ,ਸ਼ੰਟੀ ਖੁਰਾਣਾ,ਰੀਤੇਸ਼ ਬਾਸਲ, ਸਚਿਨ ਮਿੱਤਲ,ਅਮਰਿੰਦਰ ਮੀਰੀ ਪੀ ਏ,ਜਗਦੀਪ ਸਿੰਘ ਅਲੂਣਾ,ਗੁਰਮੀਤ ਸਿੰਘ ਉਪਲਹੇੜੀ,ਜਸਵਿੰਦਰ ਸਿੰਘ ਲਾਲਾ ਖਲੋਰ ਸਮੇਤ ਹੋਰ ਵੀ ਆੜਤੀ ਭਾਈਚਾਰੇ ਦੇ ਆਹੁਦੇਦਾਰ ਮੌਜੂਦ ਸਨ
Comments
Post a Comment