Posts

Showing posts from September, 2021

ਚੰਦਰ ਕਲੇਰ ਨੂੰ ਲੰਬੜਦਾਰ ਯੂਨੀਅਨ ਜਲੰਧਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ

Image
  ਚੰਦਰ ਕਲੇਰ ਨੂੰ ਲੰਬੜਦਾਰ ਯੂਨੀਅਨ ਜਲੰਧਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਲੰਧਰ 30 ਸਤੰਬਰ (ਗੁਰਦੀਪ ਸਿੰਘ ਹੋਠੀ)-  ਨੰਬਰਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਸਰਦਾਰ ਗੁਰਪਾਲ ਸਿੰਘ  ਸਮਰਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਪੰਜਾਬ ਅੰਦਰ ਲੰਬੜਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੀਟਿੰਗ ਦੌਰਾਨ ਲੰਬੜਦਾਰ ਯੂਨੀਅਨ ਤਹਿਸੀਲ 2 ਦੇ ਪ੍ਰਧਾਨ ਲੰਬੜਦਾਰ ਚੰਦਰ ਕਲੇਰ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਪੰਜਾਬ ਪ੍ਰਧਾਨ ਸ.ਗੁਰਪਾਲ ਸਿੰਘ ਸਮਰਾ ਵਲੋਂ ਚੰਦਰ ਕਲੇਰ ਬੂਟਾ ਮੰਡੀ ਨੂੰ ਜ਼ਿਲ੍ਹਾ ਜਲੰਧਰ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵਨਿਯੁਕਤ ਪ੍ਰਧਾਨ ਚੰਦਰ ਕਲੇਰ ਦਾ ਸਮੂਹ ਲੰਬੜਦਾਰ ਸਾਥੀਆਂ ਵਲੋਂ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਬਾਬਾ ਸੁਖਦੇਵ ਸੁੱਖੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਯੂਥ ਫੈਡਰੇਸ਼ਨ ਬੱਲਾਂ, ਅੰਬੇਡਕਰ ਸੈਨਾ ਦੇ ਮੀਤ ਪ੍ਰਧਾਨ ਜਸਵਿੰਦਰ ਬੱਲ ਅਤੇ ਲੰਬੜਦਾਰਾਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੰਬੜਦਾਰ ਗੁਰਦੇਵ ਲਾਲ, ਲੰਬੜਦਾਰ ਮਦਨ ਲਾਲ, ਲੰਬੜਦਾਰ ਦਰਸ਼ਨ ਸਿੰਘ, ਲੰਬੜਦਾਰ ਦਰਸ਼ਨ ਕੁਮਾਰ, ਲੰਬੜਦਾਰ ਸੁਰਿੰਦਰ ਸਿੰਘ, ਲੰਬੜਦਾਰ ਕੈਲਾਸ਼ ਕੁਮਾਰ, ਲੰਬੜਦਾਰ ਜਰਨੈਲ ਸਿੰਘ, ਲੰਬੜਦਾਰ ਅਰਸ਼ਦੀਪ, ਲੰਬੜਦਾਰ ਬਲਵਿੰਦਰ ਬੰਗਾ, ਲੰਬੜਦਾਰ ਰਜਿੰਦਰ ਬਿੱਟੂ, ਲੰਬੜਦਾਰ ਸਰਬਜੀਤ, ਲੰਬੜਦਾਰ ਸੰਦੀਪ ...

ਕਾਨੂੰਨ ਦੇ ਨਾਂ ਹੇਠ ਪੁਲਸ ਨੂੰ ਧੱਕੇਸ਼ਾਹੀ ਨਹੀਂ ਕਰਨ ਦੇਵੇਗਾ ਬਸਪਾ-ਅਕਾਲੀ ਗੱਠਜੋੜ : ਐਡਵੋਕੇਟ ਬਲਵਿੰਦਰ ਕੁਮਾਰ

Image
  ਕਾਨੂੰਨ ਦੇ ਨਾਂ ਹੇਠ ਪੁਲਸ ਨੂੰ ਧੱਕੇਸ਼ਾਹੀ ਨਹੀਂ ਕਰਨ ਦੇਵੇਗਾ ਬਸਪਾ-ਅਕਾਲੀ ਗੱਠਜੋੜ : ਐਡਵੋਕੇਟ ਬਲਵਿੰਦਰ ਕੁਮਾਰ* ਕਰਤਾਰਪੁਰ  30 (ਗੁਰਦੀਪ ਸਿੰਘ ਹੋਠੀ ) ਬਹੁਜਨ ਸਮਾਜ ਪਾਰਟੀ-ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਹਲਕਾ ਕਰਤਾਰਪੁਰ ਦੇ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਬਸਪਾ-ਅਕਾਲੀ ਗੱਠਜੋੜ ਪੁਲਸ ਨੂੰ ਕਾਨੂੰਨ ਦੇ ਨਾਂ ਹੇਠ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਧੱਕੇਸ਼ਾਹੀ ਨਹੀਂ ਕਰਨ ਦੇਵੇਗਾ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਵਿਧਾਨਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ ਹੀ ਖਾਸ ਕਰ ਜਲੰਧਰ ਦਿਹਾਤੀ ਪੁਲਸ ਵੱਲੋਂ ਖੁੱਲ ਕੇ ਕਾਂਗਰਸ ਏਜੰਡੇ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 5 ਸਾਲਾਂ ਵਿੱਚ ਲੋਕਾਂ ਦੇ ਕੰਮ ਨਾ ਕਰਨ ਕਰਕੇ ਕਾਂਗਰਸ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ ਤੇ ਲੋਕ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗੱਠਜੋੜ ਨਾਲ ਜੁੜ ਰਹੇ ਹਨ। ਇਸ ਕਰਕੇ ਜਲੰਧਰ ਦਿਹਾਤੀ ਪੁਲਸ ਕਾਂਗਰਸੀਆਂ ਨਾਲ ਧਿਰ ਬਣ ਕੇ ਬਸਪਾ-ਅਕਾਲੀ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਖਾਸਕਰ ਹਲਕਾ ਕਰਤਾਰਪੁਰ ਵਿੱਚ ਡੀਐਸਪੀ ਕਰਤਾਰਪੁਰ ਵੱਲੋਂ ਜਾਣਬੁੱਝ ਕੇ ਬਸਪਾ ਤੇ ਅਕਾਲੀ ਵਰਕਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਤਾਂ ਕਿ ਉਹ ਤੰਗ ਹੋ ਕੇ ਕਾਂਗਰਸ ਨਾਲ ਜੁੜ ਜਾਣ। ਉਨ੍ਹਾਂ ਕਿਹਾ ਕਿ ਬਸਪਾ-ਅਕਾਲੀ ਵਰਕਰਾਂ ਖਿਲਾਫ ਝੂਠੀਆਂ ਸ਼ਿਕਾਇਤਾਂ ’ਤੇ ਵੀ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰ...

ਸੰਤੋਖਪੁਰ ਮੋਹੱਲੇ ਵਿੱਚ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਦੋਸਤ ਨੇ ਦੋਸਤ ਨੂੰ ਕੁੱਟਿਆ ਅਤੇ ਬਾਈਕ ਨੂੰ ਵੀ ਅੱਗ ਲਗਾ ਦਿੱਤੀ।

Image
  ਸੰਤੋਖਪੁਰ ਮੋਹੱਲੇ ਵਿੱਚ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਦੋਸਤ ਨੇ ਦੋਸਤ ਨੂੰ ਕੁੱਟਿਆ ਅਤੇ ਬਾਈਕ ਨੂੰ ਵੀ ਅੱਗ ਲਗਾ ਦਿੱਤੀ। ਜਲੰਧਰ - 30 ਸਤੰਬਰ (ਗੁਰਦੀਪ ਸਿੰਘ ਹੋਠੀ) ਸੰਤੋਖਪੁਰ ਮੋਹੱਲੇ ਵਿੱਚ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਦੋਸਤ ਨੇ ਦੋਸਤ ਨੂੰ ਕੁੱਟਿਆ, ਜਦੋਂ ਉਹ ਇਲਾਜ ਲਈ ਸਿਵਲ ਹਸਪਤਾਲ ਪਹੁੰਚਿਆ, ਤਾਂ ਦੋਸਤਾਂ ਨੇ ਉਸ ਦੀ ਬਾਈਕ ਨੂੰ ਵੀ ਅੱਗ ਲਗਾ ਦਿੱਤੀ, ਜਾਣਕਾਰੀ ਦਿੰਦੇ  ਹੋਏ ਸੰਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਨਿਵਾਸੀ ਸੰਤੋਖਪੁਰ ਨੇ ਦੱਸਿਆ ਕਿ ਉਹਨੇ ਉਸ ਦੇ ਦੋਸਤਾਂ ਨੂੰ ਫੋਨ ਕੀਤਾ ਸੀ ਕਿ ਕਿਸੇ ਕੰਮ ਲਈ ਮਿਲਣਾ ਹੈ, ਜਦੋਂ ਉਹ ਸੰਤੋਖਪੁਰਾ ਮੈਦਾਨ ਦੇ ਨੇੜੇ ਪਹੁੰਚਿਆ ਤਾਂ ਉਸਦੇ ਦੋਸਤਾਂ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਬਾਈਕ ਨੂੰ ਵੀ ਅੱਗ ਲਗਾ ਦਿੱਤੀ, ਉਨ੍ਹਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਪੁਲੀਸ ਨੇ ਬਾਈਕ ਨੂੰ ਕਬਜ਼ੇ ਵਿੱਚ ਲੈ ਕੇ ਆਸਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਸਕੈਨ ਕਰਨ ਤੋ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿੰਡ ਦੋਲੀਕੇ ਸੁੰਦਰਪੁਰ ਦੇ ਨੌਜਵਾਨਾਂ ਵੱਲੋਂ ਪੱਤਰਕਾਰਾਂ ਦੀ ਮਦਦ ਨਾਲ ਬੰਧੂਆ ਮਜ਼ਦੂਰ ਨੂੰ ਗੁੱਜਰਾਂ ਦੇ ਡੇਰਿਆਂ ਤੋਂ ਛੁਡਾਇਆ ਗਿਆ

Image
  ਪਿੰਡ ਦੋਲੀਕੇ ਸੁੰਦਰਪੁਰ ਦੇ ਨੌਜਵਾਨਾਂ ਵੱਲੋਂ ਪੱਤਰਕਾਰਾਂ ਦੀ ਮਦਦ ਨਾਲ ਬੰਧੂਆ ਮਜ਼ਦੂਰ ਨੂੰ ਗੁੱਜਰਾਂ ਦੇ ਡੇਰਿਆਂ ਤੋਂ ਛੁਡਾਇਆ ਗਿਆ   ਕਿਸ਼ਨਗੜ੍ਹ,30ਸਤੰਬਰ (ਗੁਰਦੀਪ  ਸਿੰਘ  ਹੋਠੀ) ਥਾਣਾ ਆਦਮਪੁਰ ਦੇ ਅਧੀਨ ਪੈਂਦੀ ਚੌਕੀ ਅਲਾਵਲਪੁਰ ਦੇ ਨਜ਼ਦੀਕ ਬਿਆਸ ਪਿੰਡ ਵਿਖੇ ਇਕ ਮੰਦਬੁੱਧੀ ਵਿਅਕਤੀ ਨੂੰ ਗੁੱਜਰਾਂ ਵੱਲੋਂ ਬੰਧੂਆ ਬਣਾ ਕੇ ਰੱਖਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜ਼ਿਕਰਯੋਗ ਗੱਲ ਇਹ ਹੈ ਕਿ ਤਿੰਨ ਮਾਮਲੇ ਪਹਿਲਾਂ ਵੀ ਅਲਾਵਲਪੁਰ ਚੌਕੀ ਵਿਚ ਆ ਚੁੱਕੇ ਹਨ ਅਤੇ ਚੌਥਾ ਮਾਮਲਾ ਅੱਜ ਦਾ ਹੈ।ਅੱਜ ਸਵੇਰ ਸ਼ਾਹਦੀਨ ਪੁੱਤਰ ਹਾਸ਼ਮ ਅਲੀ,ਸੈਫ ਅਲੀ ਪੁੱਤਰ ਸ਼ਾਹਦੀਨ ਜਿਨ੍ਹਾਂ ਦਾ ਡੇਰਾ ਬਿਆਸ ਪਿੰਡ ਨਹਿਰ ਨਜ਼ਦੀਕ ਰੇਲਵੇ ਲਾਈਨ ਕੋਲ ਹੈ।ਅੱਜ ਸਵੇਰੇ ਤਕਰੀਬਨ 6 ਵਜੇ ਦੋਲੀਕੇ ਸੁੰਦਰਪੁਰ ਨੌਜਵਾਨਾਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਡੇਰੇ ਉੱਤੇ ਪਹੁੰਚ ਕੇ ਮੰਦਬੁੱਧੀ ਬੰਧੂਆ ਮਜ਼ਦੂਰਾਂ ਨੂੰ ਬਿਆਸ ਪਿੰਡ ਦੇ ਸਰਪੰਚ ਸੰਜੀਵ ਕੁਮਾਰ ਰੌਕੀ ਅਤੇ ਪਿੰਡ ਦੇ ਹੋਰ ਪਤਵੰਤਿਆਂ ਅਤੇ ਅਲਾਵਲਪੁਰ ਪੁਲੀਸ ਚੌਕੀ ਦੀ ਮੌਜੂਦਗੀ ਵਿਚ  ਛੁਡਾਇਆ ਗਿਆ।ਬਿਆਸ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਬੰਧੂਆ ਮਜ਼ਦੂਰ ਤਕਰੀਬਨ ਇਕ ਸਾਲ ਤੋਂ ਉੱਪਰ ਇਨ੍ਹਾਂ ਕੋਲ ਕੰਮ ਕਰ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੰਦਬੁੱਧੀ ਬੰਧੂਆ ਮਜ਼ਦੂਰ ਤੋਂ ਉਹ ਸਵੇਰੇ ਛੇ ਤੋਂ ਸੱਤ ਵਜੇ ਤੱਕ ਆਪਣਾ ਕੰਮ ਕਰਾਰ ਕਰਕੇ ਫਿਰ ਉਸ ਨੂੰ ਬੰਧੂਆ ਬਣਾ ਲੈਂਦੇ ਹਨ।ਇਸ ਮੌਕੇ ਸੰਜੀਵ ਕੁਮਾ...

ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਮੋਟਰਸਾਈਕਲ ਨਾਲ ਟਰਕਾਈ ਕਾਰ, ਇਕ ਜ਼ਖ਼ਮੀ

Image
  ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਮੋਟਰਸਾਈਕਲ ਨਾਲ ਟਰਕਾਈ ਕਾਰ, ਇਕ ਜ਼ਖ਼ਮੀ ਭੋਗਪੁਰ  ( ਗੁਰਦੀਪ ਸਿੰਘ  ਹੋਠੀ ) ਪਿਛਲੇ ਦਿਨੀਂ  ਜਲੰਧਰ ਜੰਮੂ ਕੌਮੀ ਸ਼ਾਹ ਮਾਰਗ ਤੇ ਥਾਣਾ ਭੋਗਪੁਰ ਦੇ ਪਿੰਡ ਜੱਲੋਵਾਲ ਕਲੋਨੀ ਨੇੜੇ ਇਕ ਕਾਰ ਤੇ ਮੋਟਰਸਾਈਕਲ ਨਾਲ ਟਕਰਾ ਜਾਣ ਕਾਰਨ ਮੋਟਰਸਾਈਕਲ  ਚਾਲਕ ਦੇ  ਗੰਭੀਰ ਰੂਪ ’ਚ ਜ਼ਖਮੀ ਹੋ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਅਨੁਸਾਰ ਪਰਮਵੀਰ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਮਾਣਕਢੇਰੀ ਜੋ ਕਿ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ  ਵੱਲ ਜਾ ਰਿਹਾ ਸੀ ਜਦੋਂ ਇਹ ਕਾਰ ਚਾਲਕ ਕਾਲਾ ਬੱਕਰਾ ਤੋਂ ਕੁਝ ਅੱਗੇ ਪਿੰਡ ਜੱਲੋਵਾਲ ਕਲੋਨੀ ਨੇੜੇ ਪੁੱਜਾ ਤਾਂ ਕਾਰ ਚਾਲਕ ਨੂੰ ਅਚਾਨਕ ਨੀਂਦ ਆਉਣ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਇਕ ਮੋਟਰਸਾਈਕਲ ਚਾਲਕ ਨਾਲ ਜਾ ਟਕਰਾਈ ਅਤੇ ਕਾਰ ਪਲਟ ਕੇ ਸੜਕ ਕਿਨਾਰੇ ਜਾ ਡਿੱਗੀ।ਇਸ ਹਾਦਸੇ ਕਾਰਨ ਮੋਟਰਸਾਈਕਲ ਚਾਲਕ ਮੁਹੰਮਦ ਰਫੀਕ ਪੁੱਤਰ ਨਜ਼ੀਰ ਅਹਿਮਦ ਵਾਸੀ ਪਿੰਡ ਜੱਲੋਵਾਲ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਹੈ। ਹਾਦਸੇ ਵਾਲੀ ਥਾਂ ’ਤੇ ਇਕੱਤਰ ਲੋਕਾਂ ਵੱਲੋਂ ਜ਼ਖ਼ਮੀ ਮੁਹੰਮਦ ਰਫੀਕ ਨੂੰ ਕਾਲਾ ਬੱਕਰਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦੀ ਹਾਲਤ ਨੂੰ ਗੰਭੀਰ ਦੇਖਦਿਆਂ ਹਸਪਤਾਲ ਪ੍ਰਸ਼ਾਸਨ ਵੱਲੋਂ ਉਸ ਨੂੰ ਸਿਵਲ ਹਸਪਤਾਲ ਜਲੰਧਰ ਲਈ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ ’ਤੇ ...

किसानों के बंद में शिवसेना बाला साहेब ठाकरे के पूर्ण समर्थन:-हरविंदर सोनी

Image
  किसानों के बंद में शिवसेना बाला साहेब ठाकरे के पूर्ण समर्थन:-हरविंदर सोनी आज शिवसेना बाला साहेब ठाकरे के राज्य उपप्रमुख व 6 जिलों के इंचार्ज हरविंदर सोनी ने बयान देते हुए कहा कि केंद्र सरकार द्वारा अंग्रेजों की ईस्ट इंडिया कम्पनी की तर्ज पर देश को गुलाम बनाने के लिए कुछ धनाढ्य लोगों को सौंप देने के विरोध में किसानों द्वारा 27 सितम्बर को बंद की कॉल दिए जाने का शिवसेना बाला साहेब ठाकरे द्वारा पूरा समर्थन दिया जाता है। सोनी ने कहा कि देश के किसानों द्वारा आजतक का सबसे बड़ा आंदोलन किया जा रहा है जिससे केंद्र की दमनकारी नीति स्पष्ट हो रही है जिसका विरोध किया जाना अति आवश्यक है और जो विरोध किया जा रहा है वो देश की बेहतरी के लिए हो रहा है। उन्होंने कहा कि बेशक कुछ शरारती तत्व किसानों की आड़ में आंदोलन के दौरान हिन्दू विरोधी बातें करते हैं पर उनकी शरारतों के कारण आंदोलन के दौरान मारे गए 500 किसानों की कुर्बानी को नज़रंदाज़ नही किया जा सकता इसलिए पूरा देश किसानो के हक में आवाज़ उठा रहा है।उन्होंने ये भी कहा कि शिवसेना सुप्रीमों उद्धव ठाकरे ने पहले दिन ही किसानों को समर्थन दे दिया था तथा शिवसेन...

ਪਿੰਡ ਸ਼ਾਮਦੋ ਕੈੰਪ ਤੋਂ ਸਾਬਕਾ ਸਰਪੰਚ ਸ਼ਾਮ ਲਾਲ ਆਪਣੇ ਸਾਥੀਆਂ ਨਾਲ ਅਕਾਲੀ ਦਲ ਛੱਡ ਕੇ ਕਾਂਗਰਸ ਚ ਸ਼ਾਮਿਲ

Image
  ਪਿੰਡ ਸ਼ਾਮਦੋ ਕੈੰਪ ਤੋਂ ਸਾਬਕਾ ਸਰਪੰਚ ਸ਼ਾਮ ਲਾਲ ਅਤੇ  ਦਲੀਪ ਕੁਮਾਰ ਆਪਣੇ ਸਾਥੀਆਂ ਨਾਲ ਅਕਾਲੀ ਦਲ ਛੱਡ ਕੇ ਕਾਂਗਰਸ ਚ ਸ਼ਾਮਿਲ। ਓਹਨਾ ਦੇ ਨਾਲ ਰਵੀ ਕੁਮਾਰ, ਕਾਕੂ ਰਾਮ, ਅਜੈ ਕੁਮਾਰ, ਕਾਲਾ ਰਾਮ, ਚਨੋ ਰਾਮ, ਖਰੇਤੀ ਰਾਮ, ਸੰਤ ਲਾਲ ਨੇ ਕਾਂਗਰਸ ਦਾ ਪੱਲਾ ਫੜਿਆ। ਬਿਊਰੋ ਰਿਪੋਰਟ ਤਰੁਣ ਸ਼ਰਮਾ   ਪਿੰਡ ਸ਼ਾਮਦੋ ਕੈੰਪ ਤੋਂ ਸਾਬਕਾ ਸਰਪੰਚ ਸ਼ਾਮ ਲਾਲ ਆਪਣੇ ਸਾਥੀਆਂ ਨਾਲ ਅਕਾਲੀ ਦਲ ਛੱਡ ਕੇ ਕਾਂਗਰਸ ਚ ਸ਼ਾਮਿਲ

ਸ਼ਿਵ ਸੈਨਾ ਪੰਜਾਬ ਵੱਲੋਂ ਪਟਿਆਲਾ ਵਿੱਚ ਅਰਬਨ ਅਸਟੇਟ ਫੇਸ ਵੰਨ ਵਿੱਚ ਸ਼ਿਵ ਸੈਨਾ ਪੰਜਾਬ ਦੇ ਉਪ ਪ੍ਰਧਾਨ ਸ਼ਿਵਾਏ ਦੀ ਪ੍ਰਧਾਨਗੀ ਵਿਚ ਮੀਟਿੰਗ ਰੱਖੀ ਗਈ ਪਟਿਆਲਾ (ਤਰੁਨ ਸ਼ਰਮਾ)ਅੱਜ ਸ਼ਿਵ ਸੈਨਾ ਪੰਜਾਬ ਵੱਲੋਂ ਪਟਿਆਲਾ ਵਿੱਚ ਅਰਬਨ ਅਸਟੇਟ ਫੇਸ ਵੰਨ ਵਿੱਚ ਸ਼ਿਵ ਸੈਨਾ ਪੰਜਾਬ ਦੇ ਉਪ ਪ੍ਰਧਾਨ ਸ਼ਿਵਾਏ ਦੀ ਪ੍ਰਧਾਨਗੀ ਵਿਚ ਮੀਟਿੰਗ ਰੱਖੀ ਗਈ

Image
  ਸ਼ਿਵ ਸੈਨਾ ਪੰਜਾਬ ਵੱਲੋਂ ਪਟਿਆਲਾ ਵਿੱਚ ਅਰਬਨ ਅਸਟੇਟ ਫੇਸ ਵੰਨ ਵਿੱਚ ਸ਼ਿਵ ਸੈਨਾ ਪੰਜਾਬ ਦੇ ਉਪ ਪ੍ਰਧਾਨ ਸ਼ਿਵਾਏ ਦੀ ਪ੍ਰਧਾਨਗੀ ਵਿਚ ਮੀਟਿੰਗ  ਰੱਖੀ ਗਈ ਪਟਿਆਲਾ (ਤਰੁਨ ਸ਼ਰਮਾ)ਅੱਜ ਸ਼ਿਵ ਸੈਨਾ ਪੰਜਾਬ ਵੱਲੋਂ ਪਟਿਆਲਾ ਵਿੱਚ ਅਰਬਨ ਅਸਟੇਟ ਫੇਸ ਵੰਨ ਵਿੱਚ ਸ਼ਿਵ ਸੈਨਾ ਪੰਜਾਬ ਦੇ ਉਪ ਪ੍ਰਧਾਨ ਸ਼ਿਵਾਏ ਦੀ ਪ੍ਰਧਾਨਗੀ ਵਿਚ ਮੀਟਿੰਗ  ਰੱਖੀ ਗਈ  ਜਿਸ ਵਿੱਚ ਗਗਨਦੀਪ ਜੀ ਨੂੰ ਸਿਟੀ ਯੂਥ ਪ੍ਰਧਾਨ  ਕੁਲਵੰਤ ਸਿੰਘ ਅਤੇ ਜਗਦੀਪ ਸਿੰਘ ਨੂੰ ਉਪ ਪ੍ਰਧਾਨ  ਨਿਯੁਕਤ ਕੀਤਾ ਗਿਆ  ਅਤੇ  ਇਸ ਮੌਕੇ ਸ਼ਿਵਾਏ ਨੇ ਕਿਹਾ ਕਿ ਪਾਰਟੀ ਦੇ ਸਾਡੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਚੱਲ ਰਹੇ ਹਾਂ ਅਤੇ ਇਸ ਮੌਕੇ ਸ਼ਿਵਾਏ ਨੇ ਕਿਹਾ ਕਿ ਨਵੰਬਰ ਮਹੀਨੇ ਵਿਚ ਸ਼ਿਵ ਸੈਨਾ ਪੰਜਾਬ ਵਲੋਂ ਇਕ ਭਗਵਾ ਮਾਰਚ ਅਤੇ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ