ਕਾਨੂੰਨ ਦੇ ਨਾਂ ਹੇਠ ਪੁਲਸ ਨੂੰ ਧੱਕੇਸ਼ਾਹੀ ਨਹੀਂ ਕਰਨ ਦੇਵੇਗਾ ਬਸਪਾ-ਅਕਾਲੀ ਗੱਠਜੋੜ : ਐਡਵੋਕੇਟ ਬਲਵਿੰਦਰ ਕੁਮਾਰ

 ਕਾਨੂੰਨ ਦੇ ਨਾਂ ਹੇਠ ਪੁਲਸ ਨੂੰ ਧੱਕੇਸ਼ਾਹੀ ਨਹੀਂ ਕਰਨ ਦੇਵੇਗਾ ਬਸਪਾ-ਅਕਾਲੀ ਗੱਠਜੋੜ : ਐਡਵੋਕੇਟ ਬਲਵਿੰਦਰ ਕੁਮਾਰ*




ਕਰਤਾਰਪੁਰ  30 (ਗੁਰਦੀਪ ਸਿੰਘ ਹੋਠੀ ) ਬਹੁਜਨ ਸਮਾਜ ਪਾਰਟੀ-ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਹਲਕਾ ਕਰਤਾਰਪੁਰ ਦੇ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਬਸਪਾ-ਅਕਾਲੀ ਗੱਠਜੋੜ ਪੁਲਸ ਨੂੰ ਕਾਨੂੰਨ ਦੇ ਨਾਂ ਹੇਠ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਧੱਕੇਸ਼ਾਹੀ ਨਹੀਂ ਕਰਨ ਦੇਵੇਗਾ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਵਿਧਾਨਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ ਹੀ ਖਾਸ ਕਰ ਜਲੰਧਰ ਦਿਹਾਤੀ ਪੁਲਸ ਵੱਲੋਂ ਖੁੱਲ ਕੇ ਕਾਂਗਰਸ ਏਜੰਡੇ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 5 ਸਾਲਾਂ ਵਿੱਚ ਲੋਕਾਂ ਦੇ ਕੰਮ ਨਾ ਕਰਨ ਕਰਕੇ ਕਾਂਗਰਸ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ ਤੇ ਲੋਕ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗੱਠਜੋੜ ਨਾਲ ਜੁੜ ਰਹੇ ਹਨ। ਇਸ ਕਰਕੇ ਜਲੰਧਰ ਦਿਹਾਤੀ ਪੁਲਸ ਕਾਂਗਰਸੀਆਂ ਨਾਲ ਧਿਰ ਬਣ ਕੇ ਬਸਪਾ-ਅਕਾਲੀ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਖਾਸਕਰ ਹਲਕਾ ਕਰਤਾਰਪੁਰ ਵਿੱਚ ਡੀਐਸਪੀ ਕਰਤਾਰਪੁਰ ਵੱਲੋਂ ਜਾਣਬੁੱਝ ਕੇ ਬਸਪਾ ਤੇ ਅਕਾਲੀ ਵਰਕਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਤਾਂ ਕਿ ਉਹ ਤੰਗ ਹੋ ਕੇ ਕਾਂਗਰਸ ਨਾਲ ਜੁੜ ਜਾਣ। ਉਨ੍ਹਾਂ ਕਿਹਾ ਕਿ ਬਸਪਾ-ਅਕਾਲੀ ਵਰਕਰਾਂ ਖਿਲਾਫ ਝੂਠੀਆਂ ਸ਼ਿਕਾਇਤਾਂ ’ਤੇ ਵੀ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਦਕਿ ਬਸਪਾ-ਅਕਾਲੀ ਦਲ ਵਰਕਰਾਂ ਦੀਆਂ ਜਾਇਜ ਸ਼ਿਕਾਇਤਾਂ ਨੂੰ ਵੀ ਐਸਐਸਪੀ ਤੇ ਡੀਐਸਪੀ ਕਰਤਾਰਪੁਰ ਵੱਲੋਂ ਠੰਡੇ ਬਸਤੇ ਵਿੱਚ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਿਆਂ ਵਿੱਚ ਦੇਰੀ ਦਾ ਮਤਲਬ ਨਿਆਂ ਲਈ ਮਨਾਹੀ ਕਰਨਾ ਹੈ। ਇਸ ਤਰ੍ਹਾਂ ਅਫਸਰਾਂ ਵੱਲੋਂ ਖੁਦ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਬਸਪਾ-ਅਕਾਲੀ ਵਰਕਰਾਂ ਨੂੰ ਨਿਆਂ ਦੀ ਮਨਾਹੀ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਬਸਪਾ-ਅਕਾਲੀ ਦਲ ਨਾਲ ਸਬੰਧਤ ਲੋਕਾਂ ਦੇ ਖਿਲਾਫ ਨਜਾਇਜ ਪਰਚੇ ਹੋਣ ’ਤੇ ਵੀ ਉਨ੍ਹਾਂ ਦੀਆਂ ਇਨਕੁਆਰੀਆਂ ਨਹੀਂ ਲਗਾਈਆਂ ਜਾਂਦੀਆਂ ਤੇ ਪੁਲਸ ਵੱਲੋਂ ਉਨ੍ਹਾਂ ਨੂੰ ਨਜਾਇਜ ਪਰੇਸ਼ਾਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਸੀਆਈਏ ਨੂੰ ਵੀ ਅਕਾਲੀ-ਬਸਪਾ ਵਰਕਰਾਂ ਖਿਲਾਫ ਐਕਟਿਵ ਕੀਤਾ ਗਿਆ ਹੈ। ਸੀਆਈਏ ਵੱਲੋਂ ਵੀ ਅਕਾਲੀ-ਬਸਪਾ ਵਰਕਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਸਪਾ-ਅਕਾਲੀ ਦਲ ਗੱਠਜੋੜ ਪੁਲਸ ਅਫਸਰਾਂ ਵੱਲੋਂ ਕਾਨੂੰਨ ਦੇ ਨਾਂ ਹੇਠ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਇਸਦਾ ਡਟ ਕੇ ਵਿਰੋਧ ਕਰੇਗਾ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਹ ਬਸਪਾ-ਅਕਾਲੀ ਦਲ ਗੱਠਜੋੜ ਦੇ ਕਿਸੇ ਵੀ ਵਰਕਰ ਦੇ ਖਿਲਾਫ ਝੂਠੀ ਸ਼ਿਕਾਇਤ ਜਾਂ ਪਰਚੇ ਅਤੇ ਪੁਲਸ ਦੀ ਧੱਕੇਸ਼ਾਹੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।

Comments

Popular posts from this blog

ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਡਾ ਬਲਬੀਰ ਸਿੰਘ ਨੇ ਕੀਤੀ ਵਰਕਰ ਮਿਲਣੀ

ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਸ਼ਸ਼ੀ ਬਾਲਾ ਪੰਜਾਬ ਨਰਸਿਜ ਰਜਿਸਟਰੇਸ਼ਨ ਕੌਂਸਲ ਦੇ ਮੈਂਬਰ ਨਿਯੁਕਤ

ਸ੍ਰ ਹਰਪ੍ਰੀਤ ਸਿੰਘ ਹੀਰਾ ਨੂੰ ਐਮ ਐਲ ਏ ਨੀਨਾ ਮਿੱਤਲ ਜੀ ਨੇ ਉਹਨਾ ਦਾ ਤਜਰਬਾ ਦੇਖਦੇ ਹੋਏ ਸੋਸ਼ਲ ਮੀਡੀਆ ਕੋਆਰਡੀਨੇਟਰ ਲਗਾਇਆ