ਚੰਦਰ ਕਲੇਰ ਨੂੰ ਲੰਬੜਦਾਰ ਯੂਨੀਅਨ ਜਲੰਧਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ
ਚੰਦਰ ਕਲੇਰ ਨੂੰ ਲੰਬੜਦਾਰ ਯੂਨੀਅਨ ਜਲੰਧਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ
ਜਲੰਧਰ 30 ਸਤੰਬਰ (ਗੁਰਦੀਪ ਸਿੰਘ ਹੋਠੀ)-
ਨੰਬਰਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਪੰਜਾਬ ਅੰਦਰ ਲੰਬੜਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੀਟਿੰਗ ਦੌਰਾਨ ਲੰਬੜਦਾਰ ਯੂਨੀਅਨ ਤਹਿਸੀਲ 2 ਦੇ ਪ੍ਰਧਾਨ ਲੰਬੜਦਾਰ ਚੰਦਰ ਕਲੇਰ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਪੰਜਾਬ ਪ੍ਰਧਾਨ ਸ.ਗੁਰਪਾਲ ਸਿੰਘ ਸਮਰਾ ਵਲੋਂ ਚੰਦਰ ਕਲੇਰ ਬੂਟਾ ਮੰਡੀ ਨੂੰ ਜ਼ਿਲ੍ਹਾ ਜਲੰਧਰ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵਨਿਯੁਕਤ ਪ੍ਰਧਾਨ ਚੰਦਰ ਕਲੇਰ ਦਾ ਸਮੂਹ ਲੰਬੜਦਾਰ ਸਾਥੀਆਂ ਵਲੋਂ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਬਾਬਾ ਸੁਖਦੇਵ ਸੁੱਖੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਯੂਥ ਫੈਡਰੇਸ਼ਨ ਬੱਲਾਂ, ਅੰਬੇਡਕਰ ਸੈਨਾ ਦੇ ਮੀਤ ਪ੍ਰਧਾਨ ਜਸਵਿੰਦਰ ਬੱਲ ਅਤੇ ਲੰਬੜਦਾਰਾਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੰਬੜਦਾਰ ਗੁਰਦੇਵ ਲਾਲ, ਲੰਬੜਦਾਰ ਮਦਨ ਲਾਲ, ਲੰਬੜਦਾਰ ਦਰਸ਼ਨ ਸਿੰਘ, ਲੰਬੜਦਾਰ ਦਰਸ਼ਨ ਕੁਮਾਰ, ਲੰਬੜਦਾਰ ਸੁਰਿੰਦਰ ਸਿੰਘ, ਲੰਬੜਦਾਰ ਕੈਲਾਸ਼ ਕੁਮਾਰ, ਲੰਬੜਦਾਰ ਜਰਨੈਲ ਸਿੰਘ, ਲੰਬੜਦਾਰ ਅਰਸ਼ਦੀਪ, ਲੰਬੜਦਾਰ ਬਲਵਿੰਦਰ ਬੰਗਾ, ਲੰਬੜਦਾਰ ਰਜਿੰਦਰ ਬਿੱਟੂ, ਲੰਬੜਦਾਰ ਸਰਬਜੀਤ, ਲੰਬੜਦਾਰ ਸੰਦੀਪ ਵਿਰਦੀ, ਲੰਬੜਦਾਰ ਹਰਜਿੰਦਰ ਕੁਮਾਰ, ਲੰਬੜਦਾਰ ਵਿਦਿਆ ਸਾਗਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਚੰਦਰ ਕਲੇਰ ਪੰਜਾਬ ਪ੍ਰਧਾਨ ਸ.ਗੁਰਪਾਲ ਸਿੰਘ ਸਮਰਾ ਅਤੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪ ਜੀ ਵਲੋਂ ਸੌਪੀ ਗਈ ਜ਼ੁਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਲੰਬੜਦਾਰਾਂ ਦੀਆਂ ਮੁਸਕਲਾਂ ਨੂੰ ਹੱਲ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਗਾ।
Comments
Post a Comment