ਵਿਧਾਇਕ ਨੀਨਾ ਮਿੱਤਲ ਦੀ ਦੂਰਅੰਦੇਸ਼ੀ ਸੋਚ ਰਾਜਪੁਰਾ ਦੀ ਬਦਲੇਗੀ ਨੁਹਾਰ:ਅਮਰੀਕ ਸਿੰਘ,ਗੁਰਜੀਤ ਬਿੱਟੂ,ਲਾਭ ਸਿੰਘ,ਸੰਜੇ

 ਵਿਧਾਇਕ ਨੀਨਾ ਮਿੱਤਲ ਦੀ ਦੂਰਅੰਦੇਸ਼ੀ ਸੋਚ ਰਾਜਪੁਰਾ ਦੀ ਬਦਲੇਗੀ ਨੁਹਾਰ:ਅਮਰੀਕ ਸਿੰਘ,ਗੁਰਜੀਤ ਬਿੱਟੂ,ਲਾਭ ਸਿੰਘ,ਸੰਜੇ




ਵਿਧਾਇਕਾ ਨੀਨਾ ਮਿੱਤਲ ਨੇ ਵਾਰਡ ਨੰਬਰ 16 ਨਿਵਾਸੀਆ ਦੀ ਫੜੀ ਬਾਹ,ਸੜਕਾ ਦੇ ਨਵੀਨੀਕਰਣ ਦੀ ਹੋਈ ਸ਼ੁਰੂਆਤ 


ਰਾਜਪੁਰਾ(ਤਰੁਣ ਸ਼ਰਮਾ)12 ਸਤੰਬਰ:ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਜਿਥੇ ਵਿਕਾਸ ਪੱਖੀ ਹੈ,ਉਥੇ ਰਾਜਪੁਰਾ ਵਿਧਾਇਕ ਮੈਡਮ ਨੀਨਾ ਮਿੱਤਲ ਦੀ ਦੂਰਅੰਦੇਸ਼ੀ ਸੋਚ ਵਿਕਾਸ ਕਾਰਜ ਪੱਖੋ ਰਾਜਪੁਰਾ ਦੀ ਨੁਹਾਰ ਬਦਲਣ ਚ ਵੱਡੀ ਭੂਮਿਕਾ ਨਿਭਾ ਰਹੀ ਹੈ।ਇਹ ਵਿਚਾਰਾ ਵਾਰਡ ਨੰਬਰ 16 ਦੀ ਆਪ ਟੀਮ ਦਾ ਆਗੂ ਗੁਰਸ਼ਰਨ ਸਿੰਘ ਵਿੱਰਕ,ਅਮਰੀਕ ਸਿੰਘ ਸਾਬਕਾ ਖਿਡਾਰੀ,ਗੁਰਜੀਤ ਸਿੰਘ ਬਿੱਟੂ,ਲਾਭ ਸਿੰਘ,ਰਾਕੇਸ਼ ਧਿਮਾਨ,ਸੰਜੇ ਮਦਾਨ ,ਵਿਕਾਸ ਛਾਬੜਾ,ਸੁਖਦੇਵ ਸਿੰਘ ਕਾਲਾ,ਡਾ ਲਖਵੀਰ ਸਿੰਘ,ਰਾਜੇਸ਼ ਕੁਮਾਰ ਗੋਇਲ,ਗਗਨਜੀਤ ਸਿੰਘ,ਕਰਨੈਲ ਚੰਦ ਗੁਜਰ,ਸੁਰਮੁੱਖ ਸਿੰਘ,ਆਸ਼ੋਕ ਛਾਬੜਾ, ਆਦਿ ਇਕ ਦਰਜਨ ਵਿਆਕਤੀਆ ਨੇ ਵਿਧਾਇਕ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਅਤੇ ਦਵਿੰਦਰ ਸਿੰਘ ਕੱਕੜ ਐਮ.ਐਲ.ਏ ਕੋਆਰਡੀਨੇਟਰ ਦੇ ਵਿਸ਼ੇਸ਼ ਸਹਿਯੋਗ ਨਾਲ ਸੜਕਾ ਦੇ ਨਵੀਨੀਕਰਣ ਦੀ ਸ਼ੁਰੂਆਤ ਕਰਨ ਮੌਕੇ ਖੁਸ਼ੀ ਜਾਹਰ ਕਰਦੇ ਹੋਏ ਕੀਤਾ। ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਇੰਚਾਰਜ ਦਵਿੰਦਰ ਸਿੰਘ ਕੱਕੜ ਐਮ.ਐਲ.ਏ ਕੋਆਰਡੀਨੇਟਰ ਅਤੇ ਸਚਿਨ ਮਿੱਤਲ ਐਮ.ਐਲ.ਏ ਕੋਆਰਡੀਨੇਟਰ ਦਾ ਸਨਮਾਨ ਵੀ ਕੀਤਾ।ਜਾਣਕਾਰੀ ਦਿੰਦਿਆ ਟੀਮ ਆਗੂ ਗੁਰਸ਼ਰਨ ਸਿੰਘ ਵਿੱਰਕ,ਅਮਰੀਕ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਬੀਤੇ ਦਿਨੀ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋ ਵਾਰਡ ਨੰਬਰ 15 ਅਤੇ 16 ਚ ਸੜਕਾ ਬਣਾਉਣ ਲਈ ਨੀਹ ਪੱਥਰ ਰੱਖਿਆ ਸੀ।ਜਿਸ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ।ਉਨ੍ਹਾ ਦੱਸਿਆ ਕਿ

 ਜੇਸੀਬੀ ਮਸ਼ੀਨ ਨਾਲ ਰਸਤੇ ਨੂੰ ਸਮਤਲ ਕਰਨ ਉਪਰੰਤ ਇੰਟਰਲਾਕ ਟਾਇਲਾ ਲਗਾ ਕੇ ਵਾਰਡ ਨੰਬਰ 16 ਚ ਸੜਕਾ ਦਾ ਨਵੀਨੀਕਰਣ ਕੀਤਾ ਜਾਵੇਗਾ। ਇਸ ਮੌਕੇ ਵਾਰਡ ਨਿਵਾਸੀਆ ਨੇ ਵਿਧਾਇਕ ਮੈਡਮ ਨੀਨਾ ਮਿੱਤਲ ਅਤੇ ਵਾਰਡ ਇੰਚਾਰਜ ਦਵਿੰਦਰ ਸਿੰਘ ਕੱਕੜ ਐਮ.ਐਲ.ਏ ਕੋਆਰਡੀਨੇਟਰ ਸਮੇਤ ਸਮੁੱਚੀ ਆਪ ਦੀ ਟੀਮ  ਦਾ ਧੰਨਵਾਦ ਕੀਤਾ।ਇਸ ਮੌਕੇ ਹੋਰ ਵੀ ਵਾਰਡ ਨਿਵਾਸੀਆ ਮੌਜੂਦ ਸਨl

Comments

Popular posts from this blog

ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਡਾ ਬਲਬੀਰ ਸਿੰਘ ਨੇ ਕੀਤੀ ਵਰਕਰ ਮਿਲਣੀ

ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਸ਼ਸ਼ੀ ਬਾਲਾ ਪੰਜਾਬ ਨਰਸਿਜ ਰਜਿਸਟਰੇਸ਼ਨ ਕੌਂਸਲ ਦੇ ਮੈਂਬਰ ਨਿਯੁਕਤ

ਸ੍ਰ ਹਰਪ੍ਰੀਤ ਸਿੰਘ ਹੀਰਾ ਨੂੰ ਐਮ ਐਲ ਏ ਨੀਨਾ ਮਿੱਤਲ ਜੀ ਨੇ ਉਹਨਾ ਦਾ ਤਜਰਬਾ ਦੇਖਦੇ ਹੋਏ ਸੋਸ਼ਲ ਮੀਡੀਆ ਕੋਆਰਡੀਨੇਟਰ ਲਗਾਇਆ