ਦਲਿਤ ਇਤਿਹਾਸ ਨੂੰ ਜਾਣੂ ਕਰਵਾਉਣ ਵਾਲਾ ਜੈ ਭੀਮ ਕੈਲੰਡਰ ਰਿਲੀਜ਼

 ਦਲਿਤ ਇਤਿਹਾਸ ਨੂੰ ਜਾਣੂ ਕਰਵਾਉਣ ਵਾਲਾ ਜੈ ਭੀਮ ਕੈਲੰਡਰ ਰਿਲੀਜ਼





ਰਾਜਪੁਰਾ (ਤਰੁਣ ਸ਼ਰਮਾ )ਬਾਬਾ ਸਾਹਿਬ ਅੰਬੇਡਕਰ ਜੀ ਦੇ 66 ਵੇ ਪਰੀਨਿਰਵਾਣ ਦਿਵਸ ਮੌਕੇ  ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸੁੱਖੀ ਦੀ ਅਗਵਾਈ ਹੇਠ ਕੌਮੀ ਸਪੁੱਤ ਰਾਜ ਕੁਮਾਰ ਅਤਿਕਾਏ ਜੀ ਦੀ ਪਹਿਲੀ ਬਰਸੀ ਨੂੰ ਸਮਰਪਿਤ 2023 ਕੈਲੰਡਰ ਰਿਲੀਜ਼ ਕੀਤਾ ਗਿਆ| ਇਸ ਕੈਲੰਡਰ ਦੀ ਵਿਸ਼ੇਸ਼ਤਾ ਸੁੱਖੀ ਜੀ ਵੱਲੋਂ ਇਹ ਦੱਸੀ ਗਈ ਕਿ ਭਾਰਤ ਵਿੱਚ ਕੋਈ ਵੀ ਸੰਗਠਨ ਜਾਂ ਸੰਸਥਾ ਹੈ ਇਹੋ ਜਿਹਾ ਕਲੰਡਰ ਨਹੀਂ ਬਣਾਉਂਦੀਆਂ,ਜਿਸ ਵਿੱਚ ਉਨ੍ਹਾਂ ਦੇ ਸਮਾਜ ਦੇ ਯੋਧਿਆ ਜਾਂ ਸਮਾਜ  ਵਿਸ਼ੇਸ਼ ਤੌਰ ਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਜੀ ਦੁਆਰਾ ਕੀਤੇ ਗਏ ਸੰਘਰਸ਼ ਦਾ ਕੋਈ ਉਲੇਖ ਹੋਵੇ।ਇਸ ਲਈ ਜੈ ਭੀਮ ਕੈਲੰਡਰ ਦੀ ਵਿਸ਼ੇਸ਼ਤਾ ਦਾ ਮਹੱਤਵ ਹੋਰ ਵਧ ਜਾਂਦਾ।ਸੁੱਖੀ ਜੀ ਨੇ ਕੌਮੀ ਸਪੁੱਤ ਵਿਰੇਸ਼ ਰਾਜ ਕੁਮਾਰ ਅਤਿਕਾਏ ਸਾਹਿਬ ਜੀ ਦੀ ਵੀ ਪ੍ਰਾਪਤੀਆਂ ਬਾਰੇ ਆਪਣੇ ਵਿਚਾਰ ਦਿੱਤੇ, ਉਨ੍ਹਾਂ ਦੱਸਿਆ ਕਿ ਅਤਿਕਾਏ ਸਾਹਿਬ ਨੇ ਸਾਡੇ ਸਮਾਜ ਦੀ ਹਰ ਲੜਾਈ ਜੋਰ ਸ਼ੋਰ ਤੇ ਸੱਚੇ ਸਿਪਾਹੀ ਵਜੋਂ ਲੜੀ ਹੈ।ਉਹਨਾਂ ਦੇ ਇਹ ਪਰਿਆਸਾ ਕਾਰਨ ਹੀ ਕੌਮ ਨੇ ਉਨਾਂ ਨੂੰ ਕੌਮੀ ਸਪੁੱਤ ਦਾ ਦਰਜਾ ਵੀ ਦਿੱਤਾ ਹੈ। ਜੈ ਭੀਮ ਕਲੰਡਰ M.L.A.ਰਾਜਪੁਰਾ ਸ੍ਰੀ ਨੀਨਾ ਮਿੱਤਲ ਜੀ, ਸੋਨੂ  ਕੱਕੜ ,ਸ਼ਾਮ ਸੁੰਦਰ ਵੱਧਵਾਂ,ਵੀਰ ਆਨੰਦ ਰਾਕਸ਼ਸ਼ ਜੀ,ਸੀਤਲ ਅਦਿਵੰਨਸ਼ੀ ਜੀ ਅਤੇ ਦੀਪ ਦਸ਼ਾਨੰਦ ਜੀ  ਵੱਲੋ ਲਾੱਚ ਕੀਤਾ ਗਿਆ। ਇਸ ਮੌਕੇ ਜਸਬੀਰ  ਨਾਹਰ,ਬਿੱਟੂ ਅਟਵਾਲ,ਰਵੀ ਆਦੇਵੰਸ਼ੀ ,ਸਤੀਸ਼ ਮੱਟੂ,ਦੀਪਕ ਮੱਟੂ,ਕਮਲ ਮੱਟੂ, ਸੰਤੋਖ ਸਿੰਘ,ਸੁਰੇਸ਼ ਬੀਰ, ਕਮਲ   ਭੋਗਲਾ,ਸ਼ਕੁੰਤਲਾ ਬਾਜਵਾ,ਦਰਸ਼ਨ ਬਨਵਾੜੀ,ਗਾਇਕ ਭੁਪਿੰਦਰ ਸਿੰਘ, ਮਨਦੀਪ ਸਿੰਘ ਮੌਜੂਦ ਸਨ।

Comments

Popular posts from this blog

ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਡਾ ਬਲਬੀਰ ਸਿੰਘ ਨੇ ਕੀਤੀ ਵਰਕਰ ਮਿਲਣੀ

ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਸ਼ਸ਼ੀ ਬਾਲਾ ਪੰਜਾਬ ਨਰਸਿਜ ਰਜਿਸਟਰੇਸ਼ਨ ਕੌਂਸਲ ਦੇ ਮੈਂਬਰ ਨਿਯੁਕਤ

ਸ੍ਰ ਹਰਪ੍ਰੀਤ ਸਿੰਘ ਹੀਰਾ ਨੂੰ ਐਮ ਐਲ ਏ ਨੀਨਾ ਮਿੱਤਲ ਜੀ ਨੇ ਉਹਨਾ ਦਾ ਤਜਰਬਾ ਦੇਖਦੇ ਹੋਏ ਸੋਸ਼ਲ ਮੀਡੀਆ ਕੋਆਰਡੀਨੇਟਰ ਲਗਾਇਆ