ਆਮ ਆਦਮੀ ਜਨਤਾ ਦਰਬਾਰ ਦੇ ਤਹਿਤ 200 ਤੋਂ ਵੱਧ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਕਰਵਾਇਆਂ ਹੱਲ- ਵਿਧਾਇਕਾਂ ਨੀਨਾ ਮਿੱਤਲ
ਆਮ ਆਦਮੀ ਜਨਤਾ ਦਰਬਾਰ ਦੇ ਤਹਿਤ 200 ਤੋਂ ਵੱਧ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਕਰਵਾਇਆਂ ਹੱਲ- ਵਿਧਾਇਕਾਂ ਨੀਨਾ ਮਿੱਤਲ
ਰਾਜਪੁਰਾ 7 ਦਿਸੰਬਰ ਅੱਜ ਹਲਕਾ ਰਾਜਪੁਰਾ ਅਧੀਨ ਆਉਣ ਵਾਲੇ ਬਖ਼ਸ਼ੀਵਾਲਾ, ਹਰਿਓਂ, ਨੈਣਾ, ਸੋਂਟੀ, ਉਗਾਣਾ, ਪੜੋਂ, ਉੱਗਾਣੀ, ਛੋਟੀ ਉਪਲੇਹੜੀ, ਬੜੀ ਉਪਲੇਹੜੀ, ਬਸਤੀ ਵਾਲਾ ਆਦਿ 10 ਪਿੰਡਾਂ ਦਾ ਸਾਂਝੇ ਤੌਰ ਤੇ ਆਮ ਆਦਮੀ ਜਨਤਾ ਦਰਬਾਰ, ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਦੇ ਵਿੱਚ ਕਰਵਾਈਆ ਗਿਆ। ਜਿਸ ਵਿਚ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸ਼ਨ ਦੇ ਵੱਡੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ। ਅਤੇ ਮੌਕੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਵਾਇਆ ਗਿਆ। ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਨਤਾ ਤੋਂ ਇੱਕ ਮੌਕੇ ਦੀ ਮੰਗ ਕੀਤੀ ਗਈ ਸੀ ਅਤੇ ਜਨਤਾ ਨੇ ਸਾਨੂੰ ਇਨਾਂ ਪਿਆਰ ਦਿੱਤਾ ਹੈ,ਉਸਦੀ ਬਦੌਲਤ ਅੱਜ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਪੁਰਾ ਵਾਸੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਰਾਜਪੁਰਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਹੀ ਹੱਲ ਕਰਵਾਇਆ ਜਾਵੇ ਅਤੇ ਹੁਣ ਆਮ ਲੋਕਾਂ ਦੀ ਸਰਕਾਰ ਹੈ ਅਤੇ ਹੁਣ ਉਹਨਾਂ ਦਾ ਹਰ ਕੰਮ ਰਾਜਪੁਰਾ ਵਾਸੀਆ ਦੇ ਵਿੱਚ ਬੈਠਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਰਾਜਪੁਰਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੀ ਕੋਈ ਵੀ ਸਮੱਸਿਆ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ ਤਾਂ ਕਿ ਓਹਨਾ ਦੀ ਸਮੱਸਿਆ ਨੂੰ ਹਲ ਕਰਵਾਇਆ ਜਾਵੇ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਐੱਸ ਡੀ ਐਮ ਡਾ ਸੰਜੀਵ ਕੁਮਾਰ, ਡੀ ਐਸ ਪੀ ਸੁਰਿੰਦਰ ਮੋਹਨ, ਐਡਵੋਕੇਟ ਲਵਿਸ਼ ਮਿੱਤਲ, ਆਪ ਬਲਾਕ ਪ੍ਰਧਾਨ ਮਦਨ ਗਿਰ, ਮੇਜਰ ਬਕਸ਼ੀਵਾਲਾ,ਸਚਿਨ ਮਿੱਤਲ ,ਸੰਦੀਪ ਬਾਵਾ, ਰਜਤ ਗੁਪਤਾ,ਹਰਸ਼ ਗੁਪਤਾ ਅਤੇ ਪੁਲੀਸ ਅਧਿਕਾਰੀ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਹਾਜ਼ਰ ਸਨ।
Comments
Post a Comment