ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਅਤੇ ਸਫਾਈ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ
ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਅਤੇ ਸਫਾਈ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ
ਰਾਜਪੁਰਾ (ਤਰੁਨ ਸ਼ਰਮਾ )ਅੱਜ ਰਾਜਪੁਰਾ ਨਗਰ ਕੌਂਸਲ ਵਿਚ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਅਤੇ ਸਫਾਈ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਕੁਮਾਰ ਦੀ ਪ੍ਰਧਾਨਗੀ ਹੇਠ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਨਗਰ ਕੌਂਸਲ ਕੰਪਲੈਕਸ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿਚ ਸਮੂਹ ਸਫਾਈ ਕਰਮਚਾਰੀ ਅਤੇ ਦਰਜਾ ਥਰੀ ਕਰਮਚਾਰੀ ਸ਼ਾਮਲ ਹਨ ਅੱਜ ਇਸ ਮੀਟਿੰਗ ਵਿੱਚ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੁੱਦਿਆਂ ਤੇ ਗੱਲ ਕੀਤੀ ਗਈ ਅਤੇ ਮੀਟਿੰਗ ਤੋਂ ਬਾਅਦ ਕਾਰਜ ਸਾਧਕ ਅਫਸਰ ਨਗਰ ਕੌਂਸਲ ਰਾਜਪੁਰਾ ਨੂੰ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਅਤੇ ਪ੍ਰਧਾਨ ਜਸਵੀਰ ਕੁਮਾਰ ਵਲੋਂ ਇਕ ਮੰਗ ਪੱਤਰ ਦਿੱਤਾ ਗਿਆ ਮੰਗ ਪੱਤਰ ਦੇਣ ਉਪਰੰਤ ਕਾਰਜਸਾਧਕ ਅਫ਼ਸਰ ਵੱਲੋਂ ਇਨ੍ਹਾਂ ਮੁੱਦਿਆਂ ਅਤੇ ਮੰਗਾਂ ਦਾ ਨਿਪਟਾਰ ਜਲਦ ਤੋਂ ਜਲਦ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਇਸ ਮੌਕੇ ਤੇ ਚੇਅਰਮੈਨ ਕੁਮਾਰ ਬਲਰਾਜ ਚੇਅਰਮੈਨ ਸਤਪਾਲ ਡਿਪਟੀ ਚੇਅਰਮੈਨ ਰਜਿੰਦਰ ਬਾਲਮੀਕਨ ਜਨਰਲ ਸਕੱਤਰ ਦਰਸ਼ੀਕਾਂਤ, ਵਾਈਸ ਪ੍ਰਧਾਨ ਤਰਸੇਮ ਲਾਲ ਸੀਨੀਅਰ ਮੀਤ ਪ੍ਰਧਾਨ ਅਨਿਲ ਮਲਿਕ ਮੀਤ ਪ੍ਰਧਾਨ ਦੇਵ ਕੁਮਾਰ ਜਨਰਲ ਸੈਕਟਰੀ ਅਸ਼ੋਕ ਕੁਮਾਰ ਅਜੈ ਬੈਂਸ ਕੈਸ਼ੀਅਰ ਰਾਜ ਕੁਮਾਰ ਮੁੱਖ ਸਲਾਹਕਾਰ ਪ੍ਰੇਮ ਕੁਮਾਰ ,ਪ੍ਰੇਮ ਸੈਕਟਰੀ ਰਮੇਸ਼ ਤੇਜੀ ਪ੍ਰੇਮ ਸੈਕਟਰੀ ਸਵਰਨ ਗਿੱਲ ਦਫਤਰ ਸੈਕਟਰੀ ਵਿਸ਼ਾਲ ਗਿੱਲ ਹਾਜ਼ਰ ਸਨ
..
Comments
Post a Comment