ਰਾਜਪੁਰਾ ਰੈਲੀ ਵਿੱਚ ਪੁੱਜੇ ਹਜ਼ਾਰਾਂ ਲੋਕਾਂ ਨੇ ਹਰਦਿਆਲ ਕੰਬੋਜ ਦੀ ਇਤਿਹਾਸਕ ਜਿੱਤ 'ਤੇ ਲਗਾਈ ਮੋਹਰ
ਰਾਜਪੁਰਾ ਰੈਲੀ ਵਿੱਚ ਪੁੱਜੇ ਹਜ਼ਾਰਾਂ ਲੋਕਾਂ ਨੇ ਹਰਦਿਆਲ ਕੰਬੋਜ ਦੀ ਇਤਿਹਾਸਕ ਜਿੱਤ 'ਤੇ ਲਗਾਈ ਮੋਹਰ
- ਆਪ, ਬੀਜੇਪੀ ਅਤੇ ਅਕਾਲੀ ਦਲ ਦਾ ਰਾਜਪੁਰਾ ਦੇ ਲੋਕ ਕਰਨਗੇ ਸੁਪੜਾ ਸਾਫ : ਹਰਦਿਆਲ ਕੰਬੋਜ
ਪਟਿਆਲਾ/ਰਾਜਪਰਾ 15 ਫਰਵਰੀ (ਤਰੁਨ ਸ਼ਰਮਾ ) ਅਨਾਜ ਮੰਡੀ ਰਾਜਪੁਰਾ ਵਿਖੇ ਕਾਂਗਰਸ ਪਾਰਟੀ ਦੀ ਹੋਈ ਵਿਸ਼ਾਲ ਰੈਲੀ ਵਿੱਚ ਪੁੱਜੇ ਹਜ਼ਾਰਾਂ ਲੋਕਾਂ ਨੇ ਕਾਂਗਰਸ ਦੇ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਦੀ ਇਤਿਹਾਸਕ ਜਿੱਤ 'ਤੇ ਮੋਹਰ ਲੱਗਾ ਦਿੱਤੀ ਹੈ। ਸਿਰਫ ਇੱਕ ਦਿਨ ਪਹਿਲਾਂ ਹੀ ਦੇਰ ਸ਼ਾਮ ਨੂੰ ਹਰਦਿਆਲ ਸਿੰਘ ਕੰਬੋਜ ਵੱਲੋਂ ਲੋਕਾਂ ਨੂੰ ਕੀਤੀ ਬੇਨਤੀ 'ਤੇ ਇਸ ਰੈਲੀ ਵਿੱਚ ਲੋਕ ਅੱਜ ਆਪ ਮੁਹਾਰੇ ਪੁੱਜੇ, ਜਿਸਨੇ ਸਪੱਸ਼ਟ ਕਰ ਦਿੱਤਾ ਹੈ ਕਿ ਹਰਦਿਆਲ ਸਿੰਘ ਕੰਬੋਜ ਨੂੰ ਰਾਜਪੁਰਾ ਦੇ ਲੋਕ ਹੁੰਝਾਫੇਰ ਜਿੱਤ ਦਿਵਾ ਕੇ ਆਪ, ਬੀਜੇਪੀ ਤੇ ਅਕਾਲੀ ਦਲ ਦਾ ਸੁਪੜਾ ਸਾਫ ਕਰਨਗੇ।
ਅੱਜ ਇਸ ਰੈਲੀ ਵਿੱਚ ਪੁੱਜੇ ਹਜ਼ਾਰਾਂ ਲੋਕਾਂ ਦਾ ਧੰਨਵਾਦ ਕਰਦਿਆਂ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਰਾਜਪੁਰਾ ਅਤੇ ਸੂਬੇ ਦੇ ਲੋਕ ਕਾਂਗਰਸ ਦੇ ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬ ਵਿੱਚ ਲਾਗੂ ਕੀਤੀ ਗਈ ਸਕੀਮਾਂ ਨੂੰ ਵੋਟ ਪਾਉਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੀ ਹਿਮਾਇਤੀ ਰਹੀ ਹੈ ਅਤੇ ਕਾਂਗਰਸ ਨੇ ਸਭ ਤੋਂ ਪਹਿਲਾਂ ਸੂਬੇ ਦੀ ਸ਼ਾਂਤੀ ਦੀ ਗੱਲ ਕੀਤੀ ਹੈ। ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਉਹ ਅੱਜ ਦੀ ਰੈਲੀ ਵਿੱਚ ਪੁੱਜੇ ਹਜਾਰਾਂ ਲੋਕਾਂ ਦੇ ਰਿਣੀ ਹਨ, ਜਿਨ੍ਹਾ ਕਲ ਦੇਰ ਸ਼ਾਮ ਨੂੰ ਦਿੱਤੇ ਸੱਦੇ ਨੂੰ ਪ੍ਰਵਾਨ ਕਰਦਿਆਂ ਅੱਜ ਇੰਨੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਉਨ੍ਹਾਂ ਦਾ ਮਾਨ ਵਧਾਇਆ ਹੈ ਅਤੇ ਅੱਜ ਦੀ ਇਸ ਰੈਲੀ ਤੋਂ ਰਾਹੁਲ ਗਾਂਧੀ ਵੀ ਪੂਰੀ ਤਰ੍ਹਾਂ ਖੁਸ਼ ਹੋ ਕੇ ਗਏ ਹਨ।
ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਪਿਛਲੇ 35 ਸਾਲਾਂ ਤੋਂ ਮੈਂ ਰਾਜਪੁਰਾ ਹਲਕੇ ਦੇ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ ਹੈ ਤੇ ਪਿਛਲੇ 5 ਸਾਲਾਂ ਵਿੱਚ ਤਾਂ 2 ਹਜ਼ਾਰ ਕਰੋੜ ਤੋਂ ਵੱਧ ਦੇ ਵਿਕਾਸ ਕਾਰਜ ਰਾਜਪੁਰਾ ਸ਼ਹਿਰ ਤੇ ਪਿੰਡਾਂ ਵਿੱਚ ਕਰਵਾਏ ਹਨ ਤੇ ਲੋਕਾਂ ਨਾਲ ਵਾਅਦਾ ਕਰਦੇ ਹਾਂ ਕਿ ਕਾਂਗਰਸ ਸਰਕਾਰ ਬਣਦੇ ਹੀ ਮੁੜ ਰਾਜਪੁਰਾ ਵਿੱਚ ਅਜਿਹਾ ਵਿਕਾਸ ਕਰਵਾਗੇ ਕਿ ਰਾਜਪੁਰਾ ਪੰਜਾਬ ਦਾ ਨੰਬਰ ਇੱਕ ਹਲਕਾ ਹੋਵੇਗਾ। ਹਰਦਿਆਲ ਕੰਬੋਜ ਨੇ ਆਖਿਆ ਕਿ ਅਸੀਂ ਹਮੇਸ਼ਾ ਹੀ ਲੋਕ ਹਿੱਤਾਂ ਨੂੰ ਪਹਿਲ ਦਿੱਤੀ ਹੈ ਤੇ ਦਿੰਦੇ ਰਹਾਂਗੇ। ਇਸ ਮੌਕੇ ਯੂਥ ਕਾਂਰਗਸ ਦੇ ਪ੍ਰਧਾਨ ਮਿਲਟੀ ਕੰਬੋਜ ਨੇ ਆਖਿਆ ਕਿ ਰਾਜਪੁਰਾ ਦੇ ਲੋਕਾਂ ਨੇ ਆਪ, ਬੀਜੇਪੀ ਤੇ ਅਕਾਲੀ ਦਲ ਦੀਆਂ ਜਮਾਨਤਾਂ ਜਬਤ ਕਰਵਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਆਖਿਆ ਕਿ ਅਸੀਂ ਰਾਜਪੁਰਾ ਹਲਕੇ ਨੂੰ ਹਮੇਸ਼ਾ ਆਪਣਾ ਪਰਿਵਾਰ ਬਣਾ ਕੇ ਹਲਕੇ ਦੀ ਸੇਵਾ ਕੀਤੀ ਹੈ ਤੇ ਇਹ ਜਾਰੀ ਰਹੇਗੀ।
ਫੋਟੋ : ਕਾਂਗਰਸ ਦੇ ਕੌਮੀ ਨੇਤਾ ਰਾਹੁਲ ਗਾਂਧੀ ਦਾ ਸਵਾਗਤ ਕਰਦੇ ਹੋਏ ਹਰਦਿਆਲ ਸਿੰਘ ਕੰਬੋਜ ਅਤੇ ਮਿਲਟੀ ਕੰਬੋਜ ਨਾਲ ਜੁੜੇ ਹਜ਼ਾਰਾਂ ਲੋਕਾਂ ਦਾ ਇੱਕਠ ਨਜ਼ਰ ਆ ਰਿਹਾ ਹੈ।
Comments
Post a Comment