ਪਰਮਿੰਦਰ ਸਿੰਘ ਨੇ ਕਾਰਜ ਸਾਧਕ ਅਫਸਰ ਰਾਜਪੁਰਾ ਵਜੋਂ ਅਹੁਦਾ ਸੰਭਾਲਿਆ
ਪਰਮਿੰਦਰ ਸਿੰਘ ਨੇ ਕਾਰਜ ਸਾਧਕ ਅਫਸਰ ਰਾਜਪੁਰਾ ਵਜੋਂ ਅਹੁਦਾ ਸੰਭਾਲਿਆ
ਰਾਜਪੁਰਾ, (ਤਰੁਨ ਸ਼ਰਮਾ)ਰਾਜਪੁਰਾ ਨਗਰ ਕੌਂਸਲ ਵਿਖੇ ਪਰਮਿੰਦਰ ਸਿੰਘ ਨੇ ਬਤੌਰ ਕਾਰਜ ਸਾਧਕ ਅਫਸਰ ਵਜੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬੀ ਦੇ ਉੱਘੇ ਲੇਖਕ ਤੇ ਸਟੇਟ ਅਵਾਰਡੀ ਅਲੀ ਰਾਜਪੁਰਾ ਨੇ ਨਗਰ ਕੌਂਸਲ ਦੇ ਨਵ ਨਿਯੁਕਤ ਕਾਰਜ ਸਾਧਕ ਅਫ਼ਸਰ ਪਰਮਿੰਦਰ ਸਿੰਘ ਨੂੰ 'ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ' ਨਾਮਕ ਪੁਸਤਕ ਭੇਟ ਕੀਤੀ। ਇਸ ਮੌਕੇ ਕੌਂਸਲ ਦੇ ਸਮੂਹ ਕਰਮਚਾਰੀਆਂ ਨੇ ਪਰਮਿੰਦਰ ਸਿੰਘ ਦੇ ਰੂਬਰੂ ਹੁੰਦਿਆਂ ਉਨ੍ਹਾਂ ਨੂੰ ਜੀ-ਆਇਆਂ ਆਖਿਆ। ਕਾਰਜਸਾਧਕ ਅਫ਼ਸਰ ਨੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਕ ਪਰਿਵਾਰ ਵਾਂਗ ਮਿਲਜੁਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਕੰਮਕਾਜ ਵਿਚ ਕੋਈ ਦਿੱਕਤ ਵਗ਼ੈਰਾ ਨਹੀਂ ਆਉਣ ਦਿੱਤੀ ਜਾਵੇਗੀ। ਲੇਖਕ ਅਲੀ ਰਾਜਪੁਰਾ ਬਾਰੇ ਉਨ੍ਹਾਂ ਕਿਹਾ ਕਿ ਉਹ ਲੇਖਕ ਦੀਆਂ ਲੇਖਣੀਆਂ ਪੜ੍ਹਦੇ ਰਹਿੰਦੇ ਹਨ। ਲੇਖਕ ਲਿਖਤਾਂ ਨਾਲ ਪੂਰਾ ਪੂਰਾ ਇਨਸਾਫ ਕਰਦਾ ਹੈ। ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਇਸ ਤੋਂ ਪਹਿਲਾਂ ਜ਼ਿਲ੍ਹਾ ਮਾਨਸਾ ਦੇ ਬੋਹਾ ਸ਼ਹਿਰ ਵਿਚ ਸੇਵਾਵਾਂ ਦੇ ਰਹੇ ਸਨ। ਇੱਥੋਂ ਦੇ ਕਾਰਜ ਸਾਧਕ ਅਫਸਰ ਰਵਨੀਤ ਸਿੰਘ ਢੋਟ ਰਾਜਪੁਰਾ ਤੋਂ ਬਦਲ ਕੇ ਡੇਰਾ ਬਸੀ ਚਲੇ ਗਏ ਹਨ। ਇਸ ਮੌਕੇ ਸੁਪਰਡੈਂਟ ਬੂਟਾ ਸਿੰਘ, ਇੰਸਪੈਕਟਰ ਨਿਰਮਲ ਸਿੰਘ, ਇੰਸਪੈਕਟਰ ਹਰਜੀਤ ਸਿੰਘ, ਲੇਖਾਕਾਰ ਚਾਰੂਤਾ ਗੋਇਲ, ਸੁਰਿੰਦਰ ਸਿੰਘ, ਦਲੀਪ ਕੁਮਾਰ, ਅਨਿਲ ਕੁਮਾਰ ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨl
Comments
Post a Comment