ਉਗਾਣੀ ਸਾਹਿਬ ਦਾ ਸਕੂਲ 12ਵੀਂ ਤਕ ਹੋਣ ਤੇ ਪਿੰਡ ਅਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ
ਉਗਾਣੀ ਸਾਹਿਬ ਦਾ ਸਕੂਲ 12ਵੀਂ ਤਕ ਹੋਣ ਤੇ ਪਿੰਡ ਅਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ
ਵਿਧਾਇਕ ਕੰਬੋਜ ਦੇਣ ਪਹੁੰਚੇ ਪੰਚਾਇਤ ਨੂੰ ਵਧਾਈ
ਰਾਜਪੁਰਾ, 11 ਜਨਵਰੀ (ਤਰੁਨ ਸ਼ਰਮਾ) ਅੱਜ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਹਲਕੇ ਦੇ ਪਿੰਡ ਉਗਾਣੀ ਸਾਹਿਬ ਦਾ ਸਕੂਲ ਅਪਗ੍ਰੇਡ ਹੋ ਕੇ ਬਾਹਰਵੀਂ ਤਕ ਹੋ ਜਾਣ ਤੇ ਪਿੰਡ ਦੀ ਪੰਚਾਇਤ ਨੂੰ ਵਧਾਈ ਦੇਣ ਵਿਸ਼ੇਸ਼ ਤੋਰ ਤੇ ਪਿੰਡ ਪਹੁੰਚੇ।ਇਸ ਦੋਰਾਨ ਵਿਧਾਇਕ ਕੰਬੋਜ ਨੇ ਦੱਸਿਆ ਪਿੰਡ ਦੇ ਵਸਨੀਕਾਂ ਦੀ ਇਹ ਪੁਰਾਣੀ ਮੰਗ ਸੀ ਕਿ ਸਰਕਾਰੀ ਹਾਈ ਸਕੂਲ ਨੂੰ ਬਾਹਰਵੀਂ ਤਕ ਕੀਤਾ ਜਾਵੇ।ਕਿਉਂਕਿ ਪਿੰਡ ਦੀਆਂ ਲੜਕੀਆਂ ਨੂੰ ਦਸਵੀਂ ਤੋਂ ਬਾਅਦ ਦੂਰ—ਦੁਰਾਡੇ ਪਿੰਡਾਂ ਵਿਚ ਜਾਂ ਰਾਜਪੁਰਾ ਵਿਖੇ ਪੜ੍ਹਣ ਲਈ ਜਾਣਾ ਪੈਂਦਾ ਹੈ ਤੇ ਮੌਸਮ ਦੇ ਖਰਾਬ ਹੋਣ ਨਾਲ ਲੜਕੀਆਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਜਿਸ ਤੇ ਉਹਨਾਂ ਇਹ ਮੰਗ ਮੁੱਖ ਮੰਤਰੀ ਸਾਹਿਬ ਕੋਲ ਰੱਖ ਸੀ।ਜਿਸ ਤੇ ਲੰਘੇ ਦਿਨੀਂ ਮੁੱਖ ਮੰਤਰੀ ਸਾਹਿਬ ਦੀ ਰਾਜਪੁਰਾ ਫੇਰੀ ਦੋਰਾਨ ਉਹਨਾਂ ਇਹ ਸਟੇਜ਼ ਤੋਂ ਪਿੰਡ ਉਗਾਣੀ ਦੇ ਸਕੂਲ ਨੂੰ 12ਵੀਂ ਤਕ ਕਰਨ ਦਾ ਐਲਾਨ ਕਰ ਦਿੱਤਾ ਸੀ।ਇਸ ਤੋਂ 2 ਦਿਨਾਂ ਬਾਅਦ ਹੀ ਸਕੂਲ ਵਿਖੇ ਪੱਤਰ ਆ ਗਿਆ।ਜਿਸ ਕਾਰਨ ਪਿੰਡ ਦੇ ਵਸਨੀਕਾਂ ਵਿਚ ਬਹੁਤ ਖੁਸ਼ੀ ਦੀ ਲਹਿਰ ਹੈ।ਇਸ ਮੋਕੇ ਸੁਬੇਗ ਸਿੰਘ ਸਰਪੰਚ, ਬਿੱਟੂ ਰਾਣਾ ਬਲਾਕ ਸੰਮਤੀ ਮੈਂਬਰ, ਭੂਪਿੰਦਰ ਸਿੰਘ ਵਿਰਕ ਗੁਰਦਿਆਲ ਸਿੰਘ, ਮਨਜੀਤ ਸਿੰਘ, ਰਣਧੀਰ ਸਿੰਘ ਪੰਚ, ਬਲਜੀਤ ਸਿੰਘ ਬਖ਼ਸ਼ੀਵਾਲਾ, ਕਰਮਜੀਤ ਸਿੰਘ ਨੈਣਾ, ਪਾਲੀ ਰਾਮ, ਜਗਤਾਰ ਸਿੰਘ ਰੰਗੀਆਂ, ਮਲਕੀਤ ਸਿੰਘ ਉਪੱਲਹੇੜੀ, ਸਮੇਤ ਹੋਰ ਪਤਵੰਤੇ ਮੋਜੂਦ ਸਨ।
Comments
Post a Comment