ਕਰਨ ਤਾਜ ਦੀ ਅਗਵਾਈ ਵਿੱਚ 100 ਦੇ ਕਰੀਬ ਨੌਜਵਾਨ ਸ਼ਿਵ ਸੈਨਾ ਪੰਜਾਬ ਵਿੱਚ ਸ਼ਾਮਲ
ਕਰਨ ਤਾਜ ਦੀ ਅਗਵਾਈ ਵਿੱਚ 100 ਦੇ ਕਰੀਬ ਨੌਜਵਾਨ ਸ਼ਿਵ ਸੈਨਾ ਪੰਜਾਬ ਵਿੱਚ ਸ਼ਾਮਲ
ਰਾਜਪੁਰਾ( ਤਰੁਨ ਸ਼ਰਮਾ)ਅੱਜ ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਘਨੌਲੀ ਰਾਜਪੁਰਾ ਪੁੱਜੇ ਜਿਥੇ ਕਰਨ ਤਾਜ਼ ਨੇ ਸ਼ਿਵ ਸੈਨਾ ਪੰਜਾਬ ਵਿਚ ਨਵੀਆਂ ਨਿਯੁਕਤੀਆਂ ਕਰਵਾਇਆ ਜਿਸ ਵਿਚ 100 ਦੇ ਕਰੀਬ ਨੌਜਵਾਨ ਸ਼ਾਮਿਲ ਹੋਏ ਤੇ ਸੰਜੀਵ ਘਨੌਲੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਤੋਂ ਬਾਹਰ ਬੈਠੇ ਅਤਵਾਦੀ ਸੋਚ ਰੱਖਣ ਵਾਲੇ ਗੁਰਪਤਵੰਤ ਸਿੰਘ ਪੰਨੂ ਜੋ SFJ ਦਾ ਮੋਢੀ ਵੀ ਹੈ ਵਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਚੁੱਕ ਤੋਂ ਬਾਅਦ ਜੋ ਵਕੀਲਾਂ ਦੀ ਕਮੇਟੀ ਬਣਾਈ ਗਈ ਹੈ ਉਨ੍ਹਾਂ ਨੂੰ ਪੰਨੂ ਵਲੋਂ ਮਾਰਨ ਦੀਆ ਧਮਕੀਆਂ ਮਿਲਿਆ ਹਨ ਸੰਜੀਵ ਘਨੌਲੀ ਵਲੋਂ ਪੰਨੂ ਨੂੰ ਚੇਤਾਵਨੀ ਦੇਂਦੇ ਹੋਏ ਕਿਹਾ ਕਿ ਜੇ ਕਿਸੇ ਦੇ ਖਰੌਚ ਵੀ ਆਈ ਤਾਂ ਘਰ ਵਿਚ ਵੜ ਕੇ ਬਦਲਾ ਲਵਾਂਗੇ । ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਫੇ ਅਸਤੀਫੇ ਦੀ ਮੰਗ ਕੀਤੀ ਹੈ ਜੋ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਸਕਦਾ ਉਹ ਇਕ ਆਮ ਆਦਮੀ ਜਾ ਕਿਸੇ ਹਿੰਦੂ ਲੀਡਰ ਦੀ ਸੁਰਖਿਆ ਕਿਵੇ ਯਕੀਨੀ ਬਣਾ ਸਕਦਾ ਹੈ ਐਸੀ ਸਰਕਾਰ ਦਾ ਗਿਰ ਜਾਣਾ ਹੀ ਠੀਕ ਹੈ ਅਤੇ ਪਿਛਲੇ ਸਮੇਂ ਤੋਂ ਜੋ ਰਹੀ ਹਿੰਦੂ ਮੁਖ ਮੰਤਰੀ ਦਾ ਵੀ ਉਨ੍ਹਾਂ ਜਿਕਰ ਕੀਤਾ ਹਿੰਦੁ ਧਰਮ ਦੀ ਰੱਖਿਆ ਅਤੇ ਮੰਦਿਰਾਂ ਦੀ ਸੁਰੱਖਿਆ ਦਾ ਜੋ ਪ੍ਰਤਿਆਸ਼ੀ ਵਾਹਦਾ ਕਰੇਗਾ ਸ਼ਿਵ ਸੈਨਾ ਪੰਜਾਬ ਉਸ ਉਮੀਦਾਰ ਦਾ ਸਮਰਥਨ ਖੁਲ ਕੇ ਕਰੇਗੀ ਜਾ ਉਥੋਂ ਆਪਣਾ ਹਿੰਦੂ ਉਮੀਦਵਾਰ ਖੜ੍ਹਾ ਕਰ ਸਕਦੀ ਹੈ । ਬੰਦੀ ਸਿੱਖਾਂ ਦੀ ਰਿਹਾਈ ਲਈ ਜੋ ਅੱਜ ਕਾਰ ਰੈਲੀ ਕਢੀ ਗਈ ਉਸਦਾ ਦਾ ਵਿਰੋਧ ਕਰਦਿਆਂ ਕਿਹਾ ਕਿ ਕੁਝ ਖਾਲਿਸਤਾਨੀ ਫੇਰ ਅਤਵਾਦੀ ਜਗਤਾਰ ਹਵਾਰਾ ਜੋ ਮੁੱਖ ਮੰਤਰੀ ਬਿਅੰਤ ਸਿੰਘ ਦੀ ਮੌਤ ਦਾ ਜਿੰਮੇਵਾਰ ਹੈ ਵਰਗਿਆਂ ਦੀ ਰਿਹਾਈ ਦੀ ਮੰਗ ਕਰਕੇ ਇਕ ਵਾਰ ਫੇਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।
Comments
Post a Comment