ਵਿਧਾਇਕ ਕੰਬੋਜ ਵੱਲੋਂ ਚਿਲਡਰਨ ਪਾਰਕ ਦਾ ਉਦਘਾਟਨ
ਵਿਧਾਇਕ ਕੰਬੋਜ ਵੱਲੋਂ ਚਿਲਡਰਨ ਪਾਰਕ ਦਾ ਉਦਘਾਟਨ
ਨਗਰ ਕੌਂਸਲ ਨੇ ਵਿਰਾਸਤੀ ਪ੍ਰਦਰਸ਼ਨੀ ਲਗਾਈ
ਰਾਜਪੁਰਾ(ਤਰੁਣ ਸ਼ਰਮਾ) 20 ਦਸੰਬਰਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਅੱਜ ਡਾ. ਅੰਬੇਦਕਰ ਚੋਕ ਨਜ਼ਦੀਕ ਬਣੇ ਚਿਲਡਰਨ ਪਾਰਕ ਦਾ ਉਦਘਾਟਨ ਕੀਤਾ ਗਿਆ। ਪਾਰਕ ਦੇ ਨਜ਼ਦੀਕ ਹੀ ਨਗਰ ਕੌਂਸਲ ਵੱਲੋਂ ਪੰਜਾਬ ਦੇ ਪੁਰਾਤਨ ਸੱਭਿਆਚਾਰ ਨੂੰ ਦਰਸਾਉਂਦੀ ਵਿਰਾਸਤੀ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿਚ ਪੁਰਾਣੇ ਸਮੇਂ ਦੀਆਂ ਮਧਾਣੀਆਂ, ਮੰਜੇ, ਚਰਖੇ ਕੁੰਡੀ ਸੋਟਾ, ਚਾਟੀ ਆਦਿ ਵਿਰਾਸਤੀ ਵਸਤੂਆਂ ਰੱਖੀਆਂ ਗਈਆਂ।ਪੁਰਾਤਨ ਸਮੇਂ ਦੀ ਛੰਨ ਵਿਚ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ ਅਤੇ ਚਾਟੀ ਦੀ ਲੱਸੀ ਵਿਸ਼ੇਸ਼ ਤੌਰ 'ਤੇ ਤਿਆਰ ਕਰ ਕੇ ਪ੍ਰਦਰਸ਼ਨੀ ਵੇਖਣ ਆਏ ਲੋਕਾਂ ਨੂੰ ਮੁਫ਼ਤ ਵਰਤਾਈ ਗਈ। ਵਿਧਾਇਕ ਕੰਬੋਜ ਅਤੇ ਉਨ੍ਹਾਂ ਦੀ ਪਤਨੀ ਬੀਬੀ ਗੁਰਮੀਤ ਕੰਬੋਜ ਨੇ ਮੰਜੇ ਉੱਪਰ ਬੈਠ ਕੇ ਸਾਗ ਨਾਲ ਮੱਕੀ ਦੀ ਰੋਟੀ ਖਾ ਕੇ ਪੁਰਾਣੇ ਸਮੇਂ ਦੀਆਂ ਯਾਦਾਂ ਤਾਜ਼ਾ ਕੀਤੀਆਂ।ਇਸ ਮੌਕੇ ਸਕੂਲੀ ਵਿਦਿਆਰਥਣਾਂ ਨੇ ਗਿੱਧੇ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਵਿਧਾਇਕ ਕੰਬੋਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਥਾਂ ਉੱਪਰ ਉਨ੍ਹਾਂ ਨੇ ਫਲਾਵਰ ਵੈਲੀ ਦਾ ਨਿਰਮਾਣ ਕਰਵਾਇਆ ਸੀ ਪਰ ਵਿਰੋਧੀ ਪਾਰਟੀ ਦੇ ਲੋਕਾਂ ਨੇ ਮਾਨਯੋਗ ਅਦਾਲਤ ਵਿਚ ਸਟੇਅ ਲੈ ਲਈ। ਉਨ੍ਹਾਂ ਨੇ (ਕੰਬੋਜ ਨੇ) ਇਕ ਸਾਲ ਕਾਨੂੰਨੀ ਲੜਾਈ ਲੜੀ। ਹੁਣ ਉਨ੍ਹਾਂ ਨੇ ਇਸ ਥਾਂ ਉੱਪਰ ਬੱਚਿਆਂ ਦੇ ਖੇਡਣ ਲਈ ਪਾਰਕ ਬਣਾਇਆ ਹੈ। ਜਿਸ ਵਿਚ ਆਧੁਨਿਕ ਤਰੀਕੇ ਦੇ ਝੁੱਲੇ ਵਗ਼ੈਰਾ ਲਗਾਏ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੂਰੇ ਪੰਜਾਬ ਵਿਚ ਇਸ ਕਿਸਮ ਦਾ ਇਹ ਪਹਿਲਾ ਪਾਰਕ ਹੈ। ਉਨ੍ਹਾਂ ਐਲਾਨ ਕੀਤਾ ਕਿ ਬੱਚਿਆਂ ਦੇ ਮਾਪਿਆਂ ਦੀ ਮੰਗ 'ਤੇ ਇੱਥੇ ਬੱਚਿਆਂ ਲਈ ਸਕੇਟਿੰਗ ਸਿੱਖਣ ਅਤੇ ਕਰਨ ਲਈ ਵਿਸ਼ੇਸ਼ ਪ੍ਰਬੰਧ ਜਲਦ ਹੀ ਕੀਤਾ ਜਾਵੇਗਾ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਮੀਤ ਪ੍ਰਧਾਨ ਅਮਨਦੀਪ ਨਾਗੀ, ਈ.ਓ. ਰਵਨੀਤ ਸਿੰਘ, ਲੇਖਕ ਅਲੀ ਰਾਜਪੁਰਾ, ਸਰਬਜੀਤ ਮਾਣਕਪੁਰ ਚੇਅਰਮੈਨ, ਯੋਗੇਸ਼ ਗੋਲਡੀ, ਪੰਮੀ ਸਹਿਗਲ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
Comments
Post a Comment