ਸ਼ਿਵ ਸੈਨਾ 21 ਜੁਲਾਈ ਨੂੰ ਕੱਢੇਗੀ ਵਿਸ਼ਾਲ ਭਗਵਾ ਮਾਰਚ । ਯੂਥ ਪ੍ਰਧਾਨ ਕਰਨ ਤਾਜ਼
ਸ਼ਿਵ ਸੈਨਾ 21 ਜੁਲਾਈ ਨੂੰ ਕੱਢੇਗੀ ਵਿਸ਼ਾਲ ਭਗਵਾ ਮਾਰਚ । ਯੂਥ ਪ੍ਰਧਾਨ ਕਰਨ ਤਾਜ਼
ਰਾਜਪੁਰਾ (ਤਰੁਣ ਸ਼ਰਮਾ )ਰਾਜਪੁਰਾ ਪੁਰਾਣੇ ਬੱਸ ਸਟੈਂਡ ਸਥਿਤ ਸ਼ਿਵ ਸੈਨਾ ਪੰਜਾਬ ਦੇ ਦਫਤਰ ਵਿੱਖੇ ਮੀਤ ਪ੍ਰਧਾਨ ਪੰਜਾਬ ਸੰਜੀਵ ਰਾਜਪੁਰਾ ਜੀ ਅਗਵਾਈ ਵਿੱਚ ਇੱਕ ਪਰੈਸ ਕਾਨਫਰੰਸ ਬੁਲਾਈ ਗਈ । ਜਿਸ ਵਿੱਚ ਯੂਥ ਪ੍ਰਧਾਨ ਪੰਜਾਬ ਕਰਨ ਤਾਜ਼, ਮੀਡੀਆ ਇੰਚਾਰਜ ਪਰਵਿੰਦਰ ਅਰੋਡ਼ਾ, ਕਾਨੂਨੀ ਸਲਾਹਕਾਰ ਮੁਦਿਤ ਭਾਰਦਵਾਜ, ਅਤੇ ਹੋਰ ਵੀ ਸ਼ਿਵ ਸੈਨਿਕ ਮਜੂਦ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਧ ਪ੍ਰਧਾਨ ਕਰਨ ਤਾਜ਼ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਿਵ ਸੈਨਾ ਪੰਜਾਬ ਵੱਲੋਂ ਇਕ ਜਾਗੋ ਹਿੰਦੂ ਜਾਗੋ ਮੁਹਿੰਮ ਤਹਿਤ ਅਗਲਾ ਮੁੱਖ ਮੰਤਰੀ ਹਿੰਦੂ ਚਿਹਰਾ ਹੋਵੈ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਤਹਿਤ ਪਹਿਲਾਂ ਵੀ ਪਟਿਆਲਾ ਵਿਖੇ ਬਹੁਤ ਵਿਸ਼ਾਲ ਭਗਵਾ ਮਾਰਚ ਕੱਢਿਆ ਗਿਆ ਸੀ ਜਿਸਦੇ ਨਤੀਜਾ ਇਹ ਰਿਹਾ ਕਿ ਕਈ ਰਾਜਨਿਤਿਕ ਪਾਰਟੀਆਂ ਨੇ ਅਨਾਉਸ ਕਰ ਦਿੱਤਾ ਹੈ ਕਿ ਅਗਲਾ ਉੱਪ ਮੁੱਖ ਮੰਤਰੀ ਹਿੰਦੂ ਚਿਹਰਾ ਹੋਵੇਗਾ। ਕਰਨ ਤਾਜ਼ ਨੇ ਕਿਹਾ ਕਿ ਹੁਣ ਇਸੇ ਮੁਹਿੰਮ ਤਹਿਤ ਟਾਡਾ ਵਿਖੇ ਇੱਕ ਹੋਰ ਵਿਸ਼ਾਲ ਭਗਵਾ ਮਾਰਚ 21 ਜੁਲਾਈ ਨੂੰ ਕੱਢਿਆ ਜਾ ਰਿਹਾ ਹੈ ਤਾ ਜੋ ਸਾਡੀ ਹਿੰਦੂ ਮੁੱਖ ਮੰਤਰੀ ਦੀ ਮੰਗ ਜਾਵੇ । ਯੂਥ ਪ੍ਰਧਾਨ ਕਰਨ ਤਾਜ਼ ਨੇ ਪੂਰੇ ਭਾਰਤ ਵਿੱਚੋਂ ਅਲਗ ਅਲਗ ਹਿੰਦੂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਭਗਵੇ ਮਾਰਚ ਵਿੱਚ ਜਰੂਰ ਸ਼ਾਮਲ ਹੋਣ।
Comments
Post a Comment