06 ਜੂਨ ਨੂੰ ਅਪ੍ਰੇਸ਼ਨ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ :- ਕਰਨ ਤਾਜ਼ ਯੂਥ ਪ੍ਰਧਾਨ ਪੰਜਾਬ
06 ਜੂਨ ਨੂੰ ਅਪ੍ਰੇਸ਼ਨ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ :- ਕਰਨ ਤਾਜ਼ ਯੂਥ ਪ੍ਰਧਾਨ ਪੰਜਾਬ
06 ਜੂਨ ਨੂੰ ਅਪ੍ਰੇਸ਼ਨ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ :- ਕਰਨ ਤਾਜ਼ ਯੂਥ ਪ੍ਰਧਾਨ ਪੰਜਾਬ
ਰਾਜਪੁਰਾ,26ਮਈ (ਤਰੁਨ ਸ਼ਰਮਾ)- ਸ਼ਿਵ ਸੈਨਾ ਪੰਜਾਬ ਦੇ ਪੰਜਾਬ ਯੂਥ ਪ੍ਰਧਾਨ ਕਰਨ ਤਾਜ਼ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਜੂਨ ਨੂੰ ਅਪ੍ਰੇਸ਼ਨ ਨੀਲਾ ਤਾਰਾ ਦੇ ਸਮੇਂ ਪੰਜਾਬ ਤੋਂ ਆਤੰਕਵਾਦ ਦਾ ਖਾਤਮਾ ਕਰਨ ਲਈ ਬਲਿਦਾਨ ਦੇਣ ਵਾਲੇ ਸਾਰੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਜਰਨਲ ਅਰੁਣ ਵੈਧਿਆ,ਭਾਰਤ ਦੀ ਸਾਬਕਾ ਪ੍ਰਧਨਮੰਤਰੀ ਸਵਰਗਵਾਸੀ ਸ਼੍ਰੀਮਤਿ ਇੰਦਰਾ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਸਾਬਕਾ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ, ਪੈਰਾ ਮਿਲਟਰੀ ,ਪੰਜਾਬ ਪੁਲਿਸ, ਅਤੇ ਨਿਰਦੋਸ਼ ਲੋਕਾਂ ਦੀ ਸਹਾਦਤ ਅੱਗੇ ਨਤਮਸਤਕ ਹੁੰਦੇ ਹੋਏ ਸ਼ਿਵ ਸੈਨਾ ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਹਰ ਸਾਲ ਦੀ ਤਰ੍ਹਾਂ ਹਵਨ ਯੱਗ ਕਰਵਾਏਗੀ। ਕਰੋਨਾ ਮਹਾਮਾਰੀ ਦੇ ਚਲਦੇ ਸਾਰੇ ਸ਼ਿਵ ਸੈਨਿਕ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਵਨ ਯੱਗ ਕਰਵਾਉਣਗੇ।ਕਰਨ ਤਾਜ਼ ਨੇ ਕਿਹਾ ਕਿ ਅੱਜ ਵੀ ਕੁੱਝ ਸ਼ਰਾਰਤੀ ਅਨਸਰ ਹਿੰਦੂ, ਸਿੱਖ ਭਾਈਚਾਰੇ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਸ਼ਿਵ ਸੈਨਾ ਪੰਜਾਬ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ ।
Comments
Post a Comment