ਪਟਿਆਲਾ ਜ਼ਿਲੇ ਵਿਚ ਅੱਜ 313 ਅਤੇ ਰਾਜਪੁਰਾ ਵਿਚ 66 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ
ਪਟਿਆਲਾ ਜ਼ਿਲੇ ਵਿਚ ਅੱਜ 313 ਅਤੇ ਰਾਜਪੁਰਾ ਵਿਚ 66 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ
ਰਾਜਪੁਰਾ,2 ਅਪ੍ਰੈਲ(ਵਿਨੋਦ ਚਾਵਲਾ)
ਕੋਵਿਡ ਬਾਰੇ ਜਾਣਕਾਰੀ ਦਿੰਦੇ ਸਿਵਿਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3414 ਦੇ ਕਰੀਬ ਰਿਪੋਰਟਾਂ ਵਿਚੋਂ 313 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 22909 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 211 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 313 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 149, ਨਾਭਾ ਤੋਂ 19, ਸਮਾਣਾ ਤੋਂ 06, ਰਾਜਪੁਰਾ ਤੋਂ 66, ਬਲਾਕ ਭਾਦਸੋ ਤੋਂ 03, ਬਲਾਕ ਕੌਲੀ ਤੋਂ 20, ਬਲਾਕ ਕਾਲੋਮਾਜਰਾ ਤੋਂ 20, ਬਲਾਕ ਸ਼ੁਤਰਾਣਾਂ ਤੋਂ 10, ਬਲਾਕ ਹਰਪਾਲਪੁਰ ਤੋਂ 11, ਬਲਾਕ ਦੁਧਣ ਸਾਧਾਂ ਤੋਂ 09 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 56 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 257 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।
Comments
Post a Comment