ਲੋਕ ਸਭਾ ਚੋਣਾਂ ਚ ਮਾਨ ਸਰਕਾਰ ਦਾ ਮਿਸ਼ਨ 13-0 ਨੂੰ ਕੀਤਾ ਜਾਵੇਗਾ ਪੂਰਾ:ਡਾ ਬਲਬੀਰ ਸਿੰਘ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਡਾ ਬਲਬੀਰ ਸਿੰਘ ਨੇ ਕੀਤੀ ਵਰਕਰ ਮਿਲਣੀ ਰਾਜਪੁਰਾ,10 ਅਪ੍ਰੈਲ (ਤਰੁਣ ਸ਼ਰਮਾ):ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਵਿਚ ਹਲਕਾ ਪਟਿਆਲਾ ਦੇ ਉਮੀਦਵਾਰ ਡਾ.ਬਲਬੀਰ ਸਿੰਘ ਨੇ ਅੱਜ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਵਿੱਚ ਰਾਜਪੁਰਾ ਦੇ ਬਿਰਧ ਆਸ਼ਰਮ ਵਿਚ ਵਰਕਰ ਮਿਲਣੀ ਮੀਟਿੰਗ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਵਿਚ ਡਾ ਬਲਬੀਰ ਸਿੰਘ ਨੇ ਕਿਹਾ ਕਿ ਸ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ,ਜਦ ਕਿ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨਾ ਹੀ ਰਾਜ ਸਰਕਾਰ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਉਨ੍ਹਾਂ ਨਾਲ ਐਮ ਐਲ ਏ ਗੁਰਲਾਲ ਘਨੌਰ, ਮੇਘ ਚੰਦ ਸੇਰਮਾਜਰਾ,ਜਰਨੈਲ ਸਿੰਘ ਮੰਨੂੰ ਵਿਸ਼ੇਸ਼ ਤੌਰ ਤੇ ਮੌਜੂਦ ਸਨ।ਡਾ ਬਲਬੀਰ ਸਿੰਘ ਨੇ ਕਿਹਾ ਕਿ ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਚ ਮਿਸ਼ਨ 13-0 ਲਈ ਦਿੱਤੇ ਹੋਕੇ ਨੂੰ ਪੂਰਾ ਕਰਨ ਲਈ ਵਰਕਰ ਮਿਲਣੀ ਪ੍ਰੋਗਰਾਮਾ ਰਾਹੀ ਆਮ ਆਦਮੀ ਪਾਰਟੀ ਦੀਆ ਟੀਮਾਂ ਦੀ ਲਾਮਬੰਦੀ ਕਰਕੇ ਬੂਥ ਪੱਧਰ ਅਤੇ ਡੋਰ ਟੂ ਡੋਰ ਚੋਣ ਪ੍ਰਚਾਰ ਤੇ ਜੋਰ ਦਿੱਤਾ ਗਿਆ ਹੈ।ਤਾ ਜੋ ਲੋਕਾ ਨੂੰ ਮਾਨ ਸਰਕਾਰ ਵੱਲੋਂ ਦੋ ਸਾਲਾ ਦੇ ਵਕਫੇ ਵਿਚ ਕਰਵਾਏ ਗਏ ਵਿਕਾਸ ...
Comments
Post a Comment