ਮਨਜੀਤ ਸਿੰਘ ਨੇ ਸੰਭਾਲਿਆ ਟ੍ਰੈਫਿਕ ਇੰਚਾਰਜ ਰਾਜਪੁਰਾ ਦਾ ਅਹੁਦਾ
ਅਜ ਦੀ ਤਾਜਾ ਖ਼ਬਰ ਟੀਵੀ ਟਾਈਮ ਨਿਊਜ਼ ਪੰਜਾਬ
ਮਨਜੀਤ ਸਿੰਘ ਨੇ ਸੰਭਾਲਿਆ ਟ੍ਰੈਫਿਕ ਇੰਚਾਰਜ ਦਾ ਅਹੁਦਾ
ਰਾਜਪੁਰਾ 11 ਅਕਤੂਬਰ (ਤਰੁਣ ਸ਼ਰਮਾ ) ਰਾਜਪੁਰਾ ਵਿਖੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਬਤੋਰ ਟ੍ਰੈਫਿਕ ਇੰਚਾਰਜ਼ ਆਪਣਾ ਅਹੁਦਾ ਸੰਭਾਲ ਲਿਆ ਹੈ। ਤੇ ਉਨ੍ਹਾਂ ਦਾ ਟ੍ਰੈਫਿਕ ਪੁਲਿਸ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਰਾਜਪੁਰਾ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੰਚਾਰੁ ਢੰਗ ਨਾਲ ਚਲਾਉਣ ਦੇ ਲਈ ਵਧਿਆ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦਾ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੜਕੀ ਨਿਯਮਾਂ ਦੀ ਪਾਲਣਾ ਕਰਕੇ ਟ੍ਰੈਫਿਕ ਪੁਲਿਸ ਦਾ ਸਾਥ ਦੇਣ ਉਹਨਾਂ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਹਮੇਸ਼ਾ ਦੀ ਤਰ੍ਹਾਂ ਇਮਾਨਦਾਰੀ ਅਤੇ ਤਨ ਦੇਹੀ ਨਾਲ ਨਿਭਾਉਣਗੇ ।
Comments
Post a Comment