7ਵੇਂ NPL ਕੱਪ ਦਾ ਪੋਸਟਰ ਅਤੇ ਸਟਿੱਕਰ ਰਿਲੀਜ਼ ਕੀਤਾ
7ਵੇਂ NPL ਕੱਪ ਦਾ ਪੋਸਟਰ ਅਤੇ ਸਟਿੱਕਰ ਰਿਲੀਜ਼ ਕੀਤਾ
BREAKING.
NATIONAL
ਰਾਜਪੁਰਾ :(ਬੱਬੂ ਦਿਲਹੋੜ)ਅੱਜ ਨਾਭਾ ਪਾਵਰ ਲਿਮਟਿਡ(ਥਰਮਲ ਪਲਾਂਟ)ਰਾਜਪੁਰਾ ਦੇ ਮੁਖੀ ਸ੍ਰੀ ਆਥਰ ਸ਼ਾਹਾਬ ਜੀ ਵੱਲੋਂ 7ਵੇਂ NPL ਕੱਪ ਦਾ ਪੋਸਟਰ ਅਤੇ ਸਟਿੱਕਰ ਰਿਲੀਜ਼ ਕੀਤਾ ਗਿਆ।ਨਾਭਾ ਪਾਵਰ ਲਿਮਟਿਡ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦੇ ਮੰਤਵ ਨਾਲ ਹਰੇਕ ਸਾਲ ਵਿੱਚ 2 ਟੂਰਨਾਮੈਂਟ ਕਰਵਾਏ ਜਾਂਦੇ ਹਨ ਜਿਸ ਤਹਿਤ ਇਸ ਵਾਰ ਮਿਤੀ 21 ਮਾਰਚ 2020 ਨੂੰ ਪਿੰਡ ਮਿਰਜਾਪੁਰ(ਰਾਜਪੁਰਾ) ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕਬੱਡੀ ਇੱਕ ਪਿੰਡ ਓਪਨ ਜਿਸ ਦਾ ਪਹਿਲਾ ਇਨਾਮ 41ਹਜਾਰ,ਦੂਜਾ ਇਨਾਮ 31 ਹਜਾਰ ਅਤੇ ਰੱਸਾਕਸ਼ੀ ਵਿੱਚ ਪਹਿਲਾ ਇਨਾਮ 31 ਹਜਾਰ ਤੇ ਦੂਜਾ ਇਨਾਮ 21 ਹਜਾਰ ਰੁਪਏ ਰੱਖਿਆ ਗਿਆ ਹੈ।ਪਹਿਲਾਂ ਇਹ ਟੂਰਨਾਮੈਂਟ ਪਲਾਂਟ ਦੇ ਦਾਇਰੇ ਵਿੱਚ ਆਉਂਦੇ 49 ਪਿੰਡਾਂ ਦਾ ਕਰਵਾਇਆ ਜਾਂਦਾ ਸੀ ਪਰ ਖਿਡਾਰੀਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਇਸ ਵਾਰ ਟੂਰਨਾਮੈਂਟ ਦਾ ਦਾਇਰਾ ਵਧਾ ਕੇ ਪਲਾਂਟ ਦੇ ਨਾਲ ਲੱਗਦੇ ਤਿੰਨ ਜਿਲੇ ਪਟਿਆਲਾ,ਫਤਹਿਗੜ੍ਹ ਸਾਹਿਬ ਅਤੇ ਮੋਹਾਲੀ ਕਰ ਦਿੱਤਾ ਗਿਆ ਹੈ।ਇਨ੍ਹਾਂ ਤਿੰਨਾਂ ਜਿਲਿਆਂ ਵਿੱਚੋਂ ਕਿਸੇ ਵੀ ਪਿੰਡ ਦੀ ਟੀਮ ਟੂਰਨਾਮੈਂਟ ਵਿੱਚ ਹਿੱਸਾ ਲੈ ਸਕਦੀ ਹੈ ਪਰ ਟੀਮ ਦੇ ਸਾਰੇ ਖਿਡਾਰੀ ਇੱਕ ਹੀ ਪਿੰਡ ਦੇ ਹੋਣੇ ਚਾਹੀਦੇ ਹਨ ਅਤੇ ਇੱਕ ਪਿੰਡ ਵਿੱਚੋਂ ਇੱਕ ਖੇਡ ਵਿੱਚ ਇੱਕ ਹੀ ਟੀਮ ਹਿੱਸਾ ਲੈ ਸਕਦੀ ਹੈ।ਇਸ ਟੂਰਨਾਮੈਂਟ ਵਿੱਚ ਹਰੇਕ ਖੇਡ ਵਿੱਚ ਪਹਿਲੀਆਂ 24 ਟੀਮਾਂ ਹੀ ਭਾਗ ਲੈ ਸਕਦੀਆਂ ਹਨ ਜਿਨ੍ਹਾਂ ਦੀ ਐਂਟਰੀ ਪਹਿਲਾਂ ਆਉ ਪਹਿਲਾਂ ਪਾਉ ਦੇ ਅਧਾਰ ਤੇ ਹੋਵੇਗੀ। ਕਬੱਡੀ ਦੀਆਂ ਟੀਮਾਂ ਐਂਟਰੀ ਲਈ ਲਖਬੀਰ ਸਿੰਘ 9855880086 ਅਤੇ ਰੱਸਾਕਸ਼ੀ ਦੀਆਂ ਬਲਵਿੰਦਰ ਸਿੰਘ 9417812536 ਨਾਲ ਸੰਪਰਕ ਕਰ ਸਕਦੀਆਂ ਹਨ।ਇਸ ਮੌਕੇ ਥਰਮਲ ਪਲਾਂਟ ਤੋਂ ਸੀਨੀਅਰ ਅਧਿਕਾਰੀ ਜਸਕਰਨ ਸਿੰਘ,ਰਾਜੇਸ਼ ਕੁਮਾਰ,ਰਵੀ ਪਾਲੀਵਾਲ,ਗਗਨਦੀਪ ਸਿੰਘ ਬਾਜਵਾ,ਲਲਿਤ ਕੁਮਾਰ,ਮਨਪ੍ਰੀਤ ਸਿੰਘ,ਬਲਵਿੰਦਰ ਸਿੰਘ ਨੈਣਾਂ,ਸਰਬਜੀਤ ਸਿੰਘ ਰੰਗੀਆਂ,ਲਖਬੀਰ ਸਿੰਘ ਅਲੀਪੁਰ ਅਤੇ ਮਿਰਜਾਪੁਰ ਤੋਂ ਸਰਪੰਚ ਸਤਵਿੰਦਰ ਸਿੰਘ ਭੋਗਲ,ਸਤਪਾਲ ਸਿੰਘ,ਹਰਿੰਦਰਪਾਲ ਸਿੰਘ ਅਤੇ ਪੁਨੀਤਪਾਲ ਸਿੰਘ ਹਾਜਰ ਸਨ।
Comments
Post a Comment