ਵਿਧਾਇਕ ਕੰਬੋਜ ਨੇ ਪੰਚਾਇਤਾਂ ਨੂੰ ਵੰਡੇ 2 ਕਰੋੜ ਦੇ ਚੈੱਕ

ਵਿਧਾਇਕ ਕੰਬੋਜ ਨੇ ਪੰਚਾਇਤਾਂ ਨੂੰ ਵੰਡੇ 2 ਕਰੋੜ ਦੇ ਚੈੱਕ


ਰਾਜਪੁਰਾ (ਤਰੁਣ ਸ਼ਰਮਾ )ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਚੋਣ ਮੈਨੀਫੈਸਟੋਂ ਦੌਰਾਨ ਕੀਤੇ ਗਏ ਇੱਕ-ਇੱਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਲਕਾ ਰਾਜਪੁਰਾ ਅਧੀਨ ਆਉਂਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਵਾਂ ਦੇਣ ਦੇ ਲਈ ਗ੍ਾਂਟਾ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਵੱਲੋਂ ਬਲਾਕ ਸੰਮਤੀ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ ਦੀ ਅਗਵਾਈ ਵਿੱਚ ਪਿੰਡ ਅਲੂਣਾ, ਬਸੰਤਪੁਰਾ, ਸਰਾਏਬੰਜਾਰਾ, ਬਸਤੀ, ਬਲਸੂਆ, ਚੰਦੂਮਾਜ਼ਰਾ, ਚੱਕ ਖੁਰਦ, ਉਗਾਣੀ, ਨੈਣਾ, ਚੰਦੂਆ, ਪੜ੍ਹਾਓ, ਉਗਾਣਾ ਸਣੇ 1 ਦਰਜ਼ਨ ਪਿੰਡਾਂ ਦੀਆਂ ਪੰਚਾਇਤਾਂ ਨੂੰ 2 ਕਰੋੜ ਦੇ ਕਰੀਬ ਵਿਕਾਸ ਕਾਰਜ਼ਾਂ ਦੀਆਂ ਗ੍ਾਂਟਾ ਦੇ ਚੈੱਕ ਤਕਸੀਮ ਕਰਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਦੌਰਾਨ ਵਿਧਾਇਕ ਕੰਬੋਜ਼ ਵਲੋਂ ਪਿੰਡ ਚੰਦੂਆਂ ਵਿਖੇ ਗ੍ਾਂਮ ਪੰਚਾਇਤ ਵੱਲੋਂ ਤਿਆਰ ਕੀਤੇ ਗਏ ਕਮਿਊਨਿਟੀ ਸੈਂਟਰ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ।ਵਿਧਾਇਕ ਕੰਬੋਜ਼ ਨੇ ਕਿਹਾ ਕਿ ਹਲਕਾ ਰਾਜਪੁਰਾ ਅਧੀਨ ਆਉਂਦੇ ਸਾਰੇ ਪਿੰਡਾਂ ਨੂੰ ਸ਼ਹਿਰਾਂ ਦੇ ਨਾਲ ਜ਼ੋੜਨ ਦੇ ਲਈ ਜਿਥੇ ਪੱਕੀਆਂ ਸੜਕਾਂ ਬਣਾਈਆਂ ਗਈਆਂ ਹਨ ਉਥੇ ਪਿੰਡਾਂ ਦੀਆਂ ਸੜਕਾਂ 18 ਫੁੱਟ ਤੱਕ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਲੋਨ ਕਮੇਟੀ ਚੇਅਰਮੈਨ ਮਲਕੀਤ ਸਿੰਘ ਉਪਲਹੇੜੀ, ਬਲਾਕ ਸੰਮਤੀ ਮੈਂਬਰ ਸੇਵਾ ਸਿੰਘ ਚੱਕ, ਹਰਨੇਕ ਸਿੰਘ ਸਰਪੰਚ ਅਲੂਣਾ, ਪਰਮਜੀਤ ਸਿੰਘ ਪੰਮੀ ਸਰਪੰਚ ਉਗਾਣੀ, ਸਤਿੰਦਰ ਸਿੰਘ ਚੰਦੂਆ, ਬਲਦੀਪ ਸਿੰਘ ਬੱਲੂ ਆਦਿ ਹਾਜ਼ਰ ਸਨ।

Comments

Popular posts from this blog

ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਡਾ ਬਲਬੀਰ ਸਿੰਘ ਨੇ ਕੀਤੀ ਵਰਕਰ ਮਿਲਣੀ

ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਸ਼ਸ਼ੀ ਬਾਲਾ ਪੰਜਾਬ ਨਰਸਿਜ ਰਜਿਸਟਰੇਸ਼ਨ ਕੌਂਸਲ ਦੇ ਮੈਂਬਰ ਨਿਯੁਕਤ

ਸ੍ਰ ਹਰਪ੍ਰੀਤ ਸਿੰਘ ਹੀਰਾ ਨੂੰ ਐਮ ਐਲ ਏ ਨੀਨਾ ਮਿੱਤਲ ਜੀ ਨੇ ਉਹਨਾ ਦਾ ਤਜਰਬਾ ਦੇਖਦੇ ਹੋਏ ਸੋਸ਼ਲ ਮੀਡੀਆ ਕੋਆਰਡੀਨੇਟਰ ਲਗਾਇਆ