ਵਿਧਾਇਕ ਕੰਬੋਜ਼ ਨੇ ਵਿਧਾਨ ਸਭਾ `ਚ ਸਰਕਾਰੀ ਸਕੂਲਾਂ `ਚ ਸੁੁਧਾਰ ਲਈ ਮਾਸਟਰ ਪਲਾਨ ਤਿਆਰ ਕਰਨ ਦਾ ਮੁੱਦਾ ਚੱਕਿਆ
ਵਿਧਾਇਕ ਕੰਬੋਜ਼ ਨੇ ਵਿਧਾਨ ਸਭਾ `ਚ ਸਰਕਾਰੀ ਸਕੂਲਾਂ `ਚ ਸੁੁਧਾਰ ਲਈ ਮਾਸਟਰ ਪਲਾਨ ਤਿਆਰ ਕਰਨ ਦਾ ਮੁੱਦਾ ਚੱਕਿਆ
ਰਾਜਪੁਰਾ, 27 ਫਰਵਰੀ (ਐਚ.ਐਸ.ਸੈਣੀ)-ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਵਿਧਾਨ ਸਭਾ `ਚ ਸਰਕਾਰੀ ਸਕੂਲਾਂ ਨੂੰ ਲੌਂੜੀਦੀਆਂ ਸਹੂਲਤਾਵਾਂ, ਸੁਰੱਖਿਅਤ ਇਮਾਰਤਾਂ, ਮਾਸਟਰ ਪਲਾਨ ਤਿਆਰ ਕਰਕੇ ਇਸ ਵਿੱਚ ਫੰਡ ਮੁਹੱਈਆ ਕਰਵਾਉਣ ਦਾ ਮੁੱਦਾ ਚੁੱਕਿਆ। ਉਨ੍ਹਾਂ ਦੱਸਿਆ ਕਿ ਇਸ ਸ਼ੋਸ਼ਲ ਪ੍ਰਾਜੈਕਟ ਲਈ ਦਿਲਚਸਪੀ ਰੱਖਣ ਵਾਲੇ ਪ੍ਰਵਾਸੀ ਭਾਰਤੀਆਂ ਦਾ ਸਹਿਯੋਗ ਲਿਆ ਜਾਵੇ। ਵਿਦੇਸ਼ਾਂ ਦੀ ਧਰਤੀ ਉਤੇ ਰਹਿੰਦੇ ਕਈ ਪ੍ਰਵਾਸੀ ਭਾਰਤੀ ਆਪਣੀ ਜਨਮ ਭੂਮੀ ਪੰਜਾਬ ਨਾਲ ਜੁੜੇ ਹੋਣ ਕਰਕੇ ਇਥੋਂ ਦੇ ਸਰਕਾਰੀ ਪ੍ਰਾਇਮਰੀ ਤੇ ਐਲੀਮੈਂਟਰੀ ਸਕੂਲਾਂ ਦੀ ਹਾਲਤ ਵਿੱਚ ਸੁਧਾਰ ਕਰਨ ਅਤੇ ਆਪਣੇ ਮਤਾ-ਪਿਤਾ ਦੇ ਨਾਂ `ਤੇ ਇਮਾਰਤਾਂ ਦਾ ਨਵੀਨੀਕਰਨ ਦੀ ਇੱਛਾ ਰੱਖਦੇ ਹਨ। ਕੰਬੋਜ਼ ਨੇ ਇਹ ਵੀ ਸੁਝਾਅ ਦਿੱਤਾ ਕਿ 10-15 ਪਿੰਡਾਂ ਦਾ ਕਲੱਸਟਰ ਬਣਾ ਕੇ ਵਧੀਆ ਸਿੱਖਿਆ ਦਾ ਕੇਂਦਰ ਖੋਲਿਆ ਜਾਵੇ ਤੇ ਉਥੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਇੰਨਫਰਾਸਟਰਕਚਰ ਦਿੱਤਾ ਜਾਵੇ ਤੇ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ਉਤੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਿਅਕ ਮੁਕਾਬਲੇ ਕਰਵਾਏ ਜਾਣ ਤਾਂ ਜ਼ੋਂ ਸਰਕਾਰੀ ਸਕੂਲਾਂ ਦੇ ਬੱਚਿਆ ਵਿਚੋਂ ਹੀਣ ਭਾਵਨਾ ਖਤਮ ਕੀਤੀ ਜਾ ਸਕੇ। ਉਨ੍ਹਾ ਸਿੱਖਿਆ ਦੇ ਪੱਧਰ ਵਿੱਚ ਆਏ ਸੁਧਾਰ ਬਦਲੇ ਬੀਤੇ ਸਾਲ ਪ੍ਰਾਈਵੇਟ ਸਕੂਲਾਂ ਦੇ ਨਤੀਜ਼ੇ 82 ਪ੍ਰਤੀਸ਼ਤ ਅਤੇ ਸਰਕਾਰੀ ਸਕੂਲਾਂ ਦੇ ਨਤੀਜ਼ੇ 88 ਪ੍ਰਤੀਸ਼ਤ ਆਉਣ ਤੇ ਸਿੱਖਿਆ ਮੰਤਰੀ ਪੰਜਾਬ ਨੂੰ ਵਧਾਈ ਦਿੱਤੀ। ਬੀਤੀ ਗੱਠਜੋੜ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜ਼ਕਾਲ `ਚ ਸਰਕਾਰੀ ਸਕੂਲਾਂ ਦੀ ਸਾਰ ਨਹੀ ਲਈ, ਜਦਕਿ ਉਹ ਪੰਜਾਬ ਸਰਕਾਰ ਵੱਲੋਂ ਹਲਕਾ ਰਾਜਪੁਰਾ ਦੇ ਸਰਕਾਰੀ ਸਕੂਲਾਂ ਦੇ ਲਈ ਪਾਸ ਕੀਤੇ 10 ਕਰੋੜ ਬਦਲੇ ਧੰਨਵਾਦ ਕਰਦੇ ਹਨ।
ਰਾਜਪੁਰਾ-ਮੋਹਾਲੀ ਰੇਲਵੇ ਲਾਈਨ ਦੇ ਅਧੂਰੇ ਪਏ ਪ੍ਰਾਜੈਕਟ ਨੁੰ ਪੂਰਾ ਕਰਵਾਉਣ ਲਈ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਰੇਲਵੇ ਵਿਭਾਗ ਨੇ ਆਪਣੀ ਪਿੰਕ ਬੁੱਕ ਵਿੱਚ ਰਾਜਪੁਰਾ-ਚੰਡੀਗੜ੍ਹ ਰੇਲਵੇ ਲਾਈਨ ਪਾਈ ਹੈ। ਜੇਕਰ ਇਹ ਲਾਈਨ ਚੱਲ ਜਾਂਦੀ ਹੈ ਤਾਂ ਪੂਰੀ ਮਾਲਵਾ ਬੈਲਟ ਅਤੇ ਹੋਰ ਰਾਜ਼ ਵੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਸਿੱਧੇ ਤੌਰ ਤੇ ਜੁੜ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਏਰੀਆ ਸਬਜ਼ੀ ਦੀ ਕਾਸਤ ਕਰਦਾ ਹੈ ਨੂੰ ਵੀ ਲਾਈਨ ਚੱਲਣ ਨਾਲ ਫਾਇਦਾ ਮਿਲੇਗਾ। ਉਨ੍ਹਾਂ ਉਕਤ ਪ੍ਰਾਜੈਕਟ ਦੇ ਲਈ ਸਰਕਾਰ ਤੋਂ ਫੰਡਜ਼ ਜਾਰੀ ਕਰਨ ਦੀ ਪੁਰਜੋਰ ਮੰਗ ਕੀਤੀ।
ਵਿਰੋਧੀਆਂ ਵੱਲੋਂ ਚੁੱਕੇ ਕਰਜ਼ਾ ਮੁਆਫੀ ਦੇ ਸਵਾਲ ਉਤੇ ਗੱਲਬਾਤ ਕਰਦਿਆਂ ਵਿਧਾਇਕ ਕੰਬੋਜ਼ ਨੇ ਕਿਹਾ ਕਿ ਹਲਕਾ ਰਾਜਪੁਰਾ ਅਧੀਨ ਪੈਂਦੇ 90 ਪਿੰਡਾਂ ਦੇ ਕਿਸਾਨਾਂ ਦਾ 54 ਕਰੋੜ ਰੁਪਏ ਕਰਜ਼ਾ ਮੁਆਫ ਕੀਤਾ ਹੈ ਤੇ ਉਦਯੋਗਿਕ ਖੇਤਰ ਦੇ ਲਈ 57 ਕਰੋੜ ਰੁਪਏ ਦੀ ਇੰਨਵੈਸਟਮੈਂਟ ਕਰਵਾਈ ਹੈ। ਉਨ੍ਹਾਂ ਨੇ ਹਲਕਾ ਰਾਜਪੁਰਾ `ਚ 250 ਏਕੜ ਵਿੱਚ ਲੱਗਣ ਵਾਲੇ ਉਦਯੋਗਿਕ ਪ੍ਰਾਜੈਕਟ ਨੂੰ ਵੀ ਮਨਜੂਰੀ ਦੇਣ ਲਈ ਦੀ ਗੱਲ ਆਖੀ ਤਾਂ ਜ਼ੋਂ ਉਦਯੋਗਿਕ ਸਨਅਤਾਂ ਆਉਣ ਨਾਲ ਹਜਾਰਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਹਲਕਾ ਰਾਜਪੁਰਾ `ਚ 4 ਪੁੱਲਾਂ ਦੀ ਉਸਾਰੀ ਹੋ ਚੁੱਕੀ ਹੈ ਤੇ 2 ਪੁੱਲ ਉਸਾਰੀ ਅਧੀਨ ਹਨ। ਉਨ੍ਹਾਂ ਸਿੰਚਾਈ ਅਤੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਰੁੱਕੇ ਹੋਏ ਬਨੂੜ ਕੈਨਾਲ ਦੇ ਪ੍ਰਾਜੈਕਟ ਨੂੰ ਪੂਰਾ ਕਰਨ ਵਾਸਤੇ 148 ਕਰੋੜ ਰੁਪਇਆ ਜਾਰੀ ਕੀਤਾ ਹੈ। ਜਿਸ ਨਾਲ ਹੁਣ ਹਲਕਾ ਰਾਜਪੁਰਾ ਅਤੇ ਘਨੋਰ ਦੇ 60,000 ਏਕੜ ਰਕਬੇ ਨੂੰ ਪਾਣੀ ਮਿਲੇਗਾ। ਉਨ੍ਹਾਂ ਮੰਗ ਕੀਤੀ ਕਿ ਥਰਮਲ ਪਲਾਂਟ ਦੀ ਕੈਨਾਲ ਰਾਹੀ ਕੁੱਲ 75 ਕਿਊਸਿਕ ਪਾਣੀ ਵਿਚੋਂ ਵਰਤੇ ਜਾਂਦੇ 45 ਕਿਊਸਕ ਪਾਣੀ ਦੀ ਵਰਤੋਂ ਤੋਂ ਬਾਅਦ ਬਚਦੇ 30 ਕਿਊਸਕ ਪਾਣੀ ਬਚਦਾ ਹੈ ਨਾਲ 15,000 ਏਕੜ ਜਮੀਨ ਦੀ ਸਿੰਚਾਈ ਕਰਵਾਈ ਜਾ ਸਕਦੀ ਹੈ ਦੇ ਲਈ ਵੀ ਬੰਜ਼ਰ ਹੋ ਰਹੀ ਧਰਤੀ ਨੂੰ ਬਚਾਉਣ ਦੇ ਲਈ ਫੰਡ ਜਾਰੀ ਕਰਨ ਦੀ ਗੱਲ ਆਖੀ।
Comments
Post a Comment